LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕਾਂਗਰਸ ਵਰਕਰਾਂ ਨੇ ਫ੍ਰਾਈ ਕੀਤਾ 'ਟਵਿੱਟਰ ਬਰਡ', ਕਿਹਾ- ਪਸੰਦ ਆਵੇਗਾ ਸਵਾਦ (Video)

congrass1

ਨਵੀਂ ਦਿੱਲੀ: ਆਂਧਰਾ ਪ੍ਰਦੇਸ਼ ਦੇ ਕਾਰਕੁਨਾਂ ਨੇ ਮੰਗਲਵਾਰ ਨੂੰ ਇਕ ਵਿਲੱਖਣ ਪ੍ਰਦਰਸ਼ਨ ਕੀਤਾ। ਪਾਰਟੀ ਵਰਕਰ 'ਟਵਿੱਟਰ ਬਰਡ' ਨੂੰ ਫ੍ਰਾਈ ਕਰ ਦਿੱਤਾ। ਦਰਅਸਲ ਹਾਲ ਹੀ ਵਿਚ ਟਵਿੱਟਰ ਨੇ ਰਾਹੁਲ ਗਾਂਧੀ ਦੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਕਾਰਵਾਈ ਕੀਤੀ। ਟਵਿੱਟਰ ਨੇ ਰਾਹੁਲ ਗਾਂਧੀ 'ਤੇ ਜ਼ਰੂਰੀ ਨਿਯਮਾਂ ਨੂੰ ਤੋੜਨ ਦਾ ਦੋਸ਼ ਲਗਾਇਆ ਸੀ ਅਤੇ ਫਿਰ ਉਨ੍ਹਾਂ ਦਾ ਟਵਿੱਟਰ ਅਕਾਊਂਟ ਵੀ ਬੰਦ ਕਰ ਦਿੱਤਾ ਗਿਆ ਸੀ। ਦਰਅਸਲ ਕਾਂਗਰਸ ਨੇਤਾ ਨੇ ਦਿੱਲੀ ਵਿਚ ਇਕ ਦਲਿਤ ਲੜਕੀ ਦੇ ਕਥਿਤ ਬਲਾਤਕਾਰ ਅਤੇ ਕਤਲ ਦੇ ਸਬੰਧ ਵਿਚ ਟਵੀਟ ਕੀਤਾ ਸੀ। ਜਿਸ ਤੋਂ ਬਾਅਦ ਹੰਗਾਮੇ ਕਾਰਨ ਟਵਿੱਟਰ ਨੇ ਕਾਂਗਰਸੀ ਨੇਤਾ ਦੇ ਅਕਾਊਂਟ ਨੂੰ ਲਾਕ ਕਰ ਦਿੱਤਾ ਸੀ। ਹਾਲਾਂਕਿ ਬਾਅਦ ਵਿਚ ਕਾਂਗਰਸੀ ਨੇਤਾ ਦੇ ਖਾਤੇ ਨੂੰ ਅਨਲੌਕ ਕਰ ਦਿੱਤਾ ਗਿਆ। ਹੁਣ ਟਵਿੱਟਰ ਉੱਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿਚ ਕਾਂਗਰਸੀ ਵਰਕਰ ਟਵਿੱਟਰ ਬਰਡ ਨੂੰ ਤਲਦੇ ਹੋਏ ਦਿਖਾਈ ਦੇ ਰਹੇ ਹਨ।

ਪੜੋ ਹੋਰ ਖਬਰਾਂ: ਸ਼ਰਮਸਾਰ! ਪਾਕਿ ’ਚ ਮਹਿਲਾ ਟਿਕਟਾਕਰ ਦੇ ਪਾੜੇ ਗਏ ਕੱਪੜੇ, ਹਵਾ 'ਚ ਉਛਾਲਿਆ

ਇਸ ਪ੍ਰਦਰਸ਼ਨ ਦੌਰਾਨ ਇਕ ਕਾਂਗਰਸੀ ਵਰਕਰ ਨੇ ਕਿਹਾ ਕਿ 'ਟਵਿੱਟਰ ਨੇ ਰਾਹੁਲ ਗਾਂਧੀ ਦਾ ਖਾਤਾ ਬੰਦ ਕਰਕੇ ਵੱਡੀ ਗਲਤੀ ਕੀਤੀ ਹੈ। ਟਵਿੱਟਰ ਸਾਡੇ ਟਵੀਟ ਦਾ ਪ੍ਰਚਾਰ ਨਹੀਂ ਕਰ ਰਿਹਾ ਹੈ। ਇਸੇ ਕਰਕੇ ਅਸੀਂ ਇਸ ਨੂੰ ਤਲ ਰਹੇ ਹਾਂ। ਅਸੀਂ ਇਸਨੂੰ ਗੁਰੂਗ੍ਰਾਮ ਅਤੇ ਦਿੱਲੀ ਵਿਚ ਟਵਿੱਟਰ ਦੇ ਮੁੱਖ ਦਫਤਰ ਭੇਜਾਂਗੇ। ਸਾਨੂੰ ਉਮੀਦ ਹੈ ਕਿ ਟਵਿੱਟਰ ਨਿਸ਼ਚਤ ਰੂਪ ਤੋਂ ਇਸ ਪਕਵਾਨ ਦਾ ਸਵਾਦ ਲਵੇਗਾ। ਕਾਂਗਰਸੀ ਵਰਕਰਾਂ ਨੇ ਦੱਸਿਆ ਕਿ ਉਹ ਇਸ ਨੂੰ ਕੋਰੀਅਰ ਰਾਹੀਂ ਟਵਿੱਟਰ ਦੇ ਦਫਤਰ ਭੇਜਣਗੇ।'

ਪੜੋ ਹੋਰ ਖਬਰਾਂ: ਨੋਇਡਾ 'ਚ 2 ਬੱਚਿਆਂ ਦਾ ਬੇਰਹਿਮੀ ਨਾਲ ਕਤਲ, ਸੈਕਟਰ-34 'ਚ ਮਿਲੀਆਂ ਲਾਸ਼ਾਂ

ਇਸ ਮਹੀਨੇ ਦੇ ਸ਼ੁਰੂ ਵਿਚ ਰਾਹੁਲ ਗਾਂਧੀ ਨੇ ਟਵਿੱਟਰ 'ਤੇ 9 ਸਾਲਾ ਮ੍ਰਿਤਕ ਲੜਕੀ ਦੇ ਮਾਪਿਆਂ ਨਾਲ ਆਪਣੀ ਤਸਵੀਰ ਸਾਂਝੀ ਕੀਤੀ ਸੀ। ਲੜਕੀ ਦਾ ਕਥਿਤ ਤੌਰ 'ਤੇ ਬਲਾਤਕਾਰ ਕਰਨ ਤੋਂ ਬਾਅਦ ਕਤਲ ਕਰ ਦਿੱਤਾ ਗਿਆ ਸੀ। ਇਹ ਵੀ ਦੋਸ਼ ਲਗਾਇਆ ਗਿਆ ਸੀ ਕਿ ਦੋਸ਼ੀ ਨੇ ਲੜਕੀ ਦਾ ਅੰਤਿਮ ਸੰਸਕਾਰ ਜ਼ਬਰਦਸਤੀ ਕੀਤਾ ਸੀ। ਜਦੋਂ ਰਾਹੁਲ ਗਾਂਧੀ ਨੇ ਉਸੇ ਮ੍ਰਿਤਕ ਲੜਕੀ ਦੇ ਮਾਪਿਆਂ ਨਾਲ ਆਪਣੀ ਤਸਵੀਰ ਸਾਂਝੀ ਕੀਤੀ ਤਾਂ ਉਸ 'ਤੇ ਬਲਾਤਕਾਰ ਪੀੜਤਾ ਦੇ ਮਾਪਿਆਂ ਦੀ ਪਛਾਣ ਜ਼ਾਹਰ ਕਰਨ ਦਾ ਦੋਸ਼ ਲਾਇਆ ਗਿਆ।

ਪੜੋ ਹੋਰ ਖਬਰਾਂ: ਨਵਜੋਤ ਸਿੰਘ ਸਿੱਧੂ ਨੇ 2 ਮੀਡੀਆ ਸਲਾਹਕਾਰ ਕੀਤੇ ਨਿਯੁਕਤ

ਇਸ ਤੋਂ 2 ਦਿਨਾਂ ਬਾਅਦ ਟਵਿੱਟਰ ਨੇ ਰਾਹੁਲ ਗਾਂਧੀ ਦਾ ਟਵੀਟ ਹਟਾ ਦਿੱਤਾ ਅਤੇ ਕਾਂਗਰਸ ਨੇਤਾ ਦੇ ਟਵਿੱਟਰ ਅਕਾਊਂਟ ਨੂੰ ਅਸਥਾਈ ਤੌਰ 'ਤੇ ਲਾਕ ਕਰ ਦਿੱਤਾ ਗਿਆ। ਇਸ ਮਾਮਲੇ ਵਿਚ ਐੱਨਸੀਪੀਸੀਆਰ ਨੇ ਟਵਿੱਟਰ ਨੂੰ ਰਾਹੁਲ ਗਾਂਧੀ ਦੇ ਟਵੀਟ ਦੇ ਵਿਰੁੱਧ ਕਾਰਵਾਈ ਕਰਨ ਲਈ ਕਿਹਾ ਸੀ, ਕਿਉਂਕਿ ਪੀੜਤ ਲੜਕੀ ਦੇ ਮਾਪਿਆਂ ਦੀ ਪਛਾਣ ਉਨ੍ਹਾਂ ਦੇ ਟਵੀਟ ਕਾਰਨ ਸਾਹਮਣੇ ਆਈ ਸੀ।

In The Market