LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਨੋਇਡਾ 'ਚ 2 ਬੱਚਿਆਂ ਦਾ ਬੇਰਹਿਮੀ ਨਾਲ ਕਤਲ, ਸੈਕਟਰ-34 'ਚ ਮਿਲੀਆਂ ਲਾਸ਼ਾਂ

noida

ਨੋਇਡਾ- ਉੱਤਰ ਪ੍ਰਦੇਸ਼ ਦੇ ਨੋਇਡਾ ਵਿਚ ਦੋ ਮਾਸੂਮ ਬੱਚਿਆਂ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ ਗਿਆ। ਨੋਇਡਾ ਵਿਚ ਦੋਹਰੇ ਕਤਲ ਦੀ ਇਸ ਘਟਨਾ ਕਾਰਨ ਸਨਸਨੀ ਫੈਲ ਗਈ ਹੈ। ਪੁਲਿਸ ਨੇ ਬੱਚਿਆਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਹਨ। ਹੁਣ ਪੁਲਿਸ ਬੱਚਿਆਂ ਦੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਦੋਵਾਂ ਬੱਚਿਆਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਪਰ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕਾਤਲ ਕੌਣ ਹੈ ਅਤੇ ਉਸ ਨੇ ਮਾਸੂਮ ਬੱਚਿਆਂ ਨੂੰ ਕਿਉਂ ਮਾਰਿਆ? ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੜੋ ਹੋਰ ਖਬਰਾਂ: ਗਰਲਫ੍ਰੈਂਡ ਨੂੰ ਸੀ ਫੇਲ ਹੋਣ ਦਾ ਡਰ, ਬੁਆਏਫ੍ਰੈਂਡ 'ਕੁੜੀ' ਬਣ ਦੇਣ ਪੁੱਜਾ ਪ੍ਰੀਖਿਆ ਤੇ ਫਿਰ...

ਮਾਮਲਾ ਨੋਇਡਾ ਦੇ ਸੈਕਟਰ 34 ਦਾ ਹੈ। ਜਿੱਥੇ ਦੋਵਾਂ ਬੱਚਿਆਂ ਦੀਆਂ ਲਾਸ਼ਾਂ ਬਿੱਲਬੈਂਗ ਸਕੂਲ ਦੇ ਸਾਹਮਣੇ ਅਰਾਵਲੀ ਗ੍ਰੀਨ ਖੇਤਰ ਤੋਂ ਬਰਾਮਦ ਹੋਈਆਂ ਹਨ। ਸੂਚਨਾ ਮਿਲਣ 'ਤੇ ਪੁਲਿਸ ਨੇ ਮੌਕੇ' ਤੇ ਜਾ ਕੇ ਲਾਸ਼ ਨੂੰ ਬਰਾਮਦ ਕੀਤਾ ਅਤੇ ਨੇੜੇ-ਤੇੜੇ ਸੁਰਾਗ ਅਤੇ ਸਬੂਤ ਲੱਭਣ ਲਈ ਜਾਂਚ ਵੀ ਚੱਲ ਰਹੀ ਹੈ।

ਪੜੋ ਹੋਰ ਖਬਰਾਂ: ਸੁਪਰੀਮ ਕੋਰਟ ਦਾ ਹੁਕਮ: NDA ਪ੍ਰੀਖਿਆ 'ਚ ਬੈਠ ਸਕਣਗੀਆਂ ਲੜਕੀਆਂ, 8 ਸਤੰਬਰ ਨੂੰ ਹੈ ਪ੍ਰੀਖਿਆ

ਹਰ ਕਿਸੇ ਦੇ ਮਨ ਵਿਚ ਸਿਰਫ ਇਕ ਹੀ ਸਵਾਲ ਹੈ ਕਿ ਇਨ੍ਹਾਂ ਮਾਸੂਮ ਬੱਚਿਆਂ ਨੇ ਕਿਸੇ ਨਾਲ ਕੀ ਕੀਤਾ? ਦੋਨੋਂ ਬੜੀ ਹੀ ਬੇਰਹਿਮੀ ਨਾਲ ਮਾਰੇ ਗਏ। ਪੁਲਿਸ ਅਨੁਸਾਰ ਦੋਵੇਂ ਮਾਸੂਮ ਬੱਚਿਆਂ ਦਾ ਗਲਾ ਵੱਢ ਕੇ ਕਤਲ ਕੀਤਾ ਗਿਆ ਸੀ। ਮਰਨ ਵਾਲੇ ਬੱਚਿਆਂ ਦੀ ਉਮਰ ਸਿਰਫ 6 ਸਾਲ ਅਤੇ 4 ਸਾਲ ਹੈ।

ਪੜੋ ਹੋਰ ਖਬਰਾਂ: ਸ਼ਰਮਸਾਰ! ਪਾਕਿ ’ਚ ਮਹਿਲਾ ਟਿਕਟਾਕਰ ਦੇ ਪਾੜੇ ਗਏ ਕੱਪੜੇ, ਹਵਾ 'ਚ ਉਛਾਲਿਆ

ਪੁਲਿਸ ਅਨੁਸਾਰ ਅਜਿਹਾ ਲਗਦਾ ਹੈ ਕਿ ਮਰਨ ਵਾਲੇ ਦੋਵੇਂ ਬੱਚੇ ਭਰਾ ਹਨ। ਪੁਲਿਸ ਦੇ ਅਨੁਸਾਰ ਦੋਵਾਂ ਬੱਚਿਆਂ ਦੀ ਗਰਦਨ ਉੱਤੇ ਚੋਟ ਦੇ ਨਿਸ਼ਾਨ ਹਨ। ਹੁਣ ਪੁਲਿਸ ਦੀ ਕੋਸ਼ਿਸ਼ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਸੰਪਰਕ ਵਿਚ ਆਉਣ ਦੀ ਹੈ। ਅਜੇ ਤੱਕ ਪੁਲਿਸ ਨੂੰ ਕਤਲ ਅਤੇ ਕਾਤਲ ਬਾਰੇ ਕੋਈ ਸੁਰਾਗ ਨਹੀਂ ਮਿਲਿਆ ਹੈ। ਪੁਲਿਸ ਘਟਨਾ ਦੇ ਆਲੇ ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਵੀ ਜਾਂਚ ਕਰ ਰਹੀ ਹੈ।

In The Market