LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪੰਜਾਬ ਵਿਚ ਫਿਰ ਬੇਕਾਬੂ ਹੋਇਆ ਕੋਰੋਨਾ, ਇਕ ਹਫਤੇ 'ਚ 150 ਲੋਕਾਂ ਦੀ ਮੌਤ

22janpunjab corona

ਚੰਡੀਗੜ੍ਹ : ਪੰਜਾਬ (Punjab) ਵਿਚ ਕੋਰੋਨਾ (Corona) ਦੀ ਰਫਤਾਰ ਬੇਕਾਬੂ ਹੋ ਚੁੱਕੀ ਹੈ। ਚੋਣ ਕਮਿਸ਼ਨ (Election Commission) ਨੇ ਰੈਲੀਆਂ (Rally) ਅਤੇ ਰੋਡ ਸ਼ੋਅ (Road Show) 'ਤੇ ਪਾਬੰਦੀ ਲਗਾਈ ਹੋਈ ਹੈ। ਇਸ ਦੇ ਬਾਵਜੂਦ ਇਕ ਹਫਤੇ ਵਿਚ ਕੋਰੋਨਾ (Corona) ਕਾਰਣ  150 ਲੋਕਾਂ ਦੀ ਮੌਤ ਹੋ ਗਈ। ਉਥੇ ਹੀ 51 ਹਜ਼ਾਰ ਨਵੇਂ ਮਰੀਜ਼ (New Patient)  ਮਿਲੇ। ਕਮਿਸ਼ਨ ਨੇ ਪਹਿਲਾਂ 8 ਅਤੇ ਫਿਰ 15 ਜਨਵਰੀ ਨੂੰ ਰੈਲੀਆਂ ਰੋਡ ਸ਼ੋਅ (Road Show) 'ਤੇ ਪਾਬੰਦੀ ਲਗਾ ਦਿੱਤੀ ਸੀ। ਕੋਰੋਨਾ ਦੇ ਹਾਲਾਤ ਨੂੰ ਦੇਖਦੇ ਹੋਏ ਸਪੱਸ਼ਟ ਹੈ ਕਿ ਪੰਜਾਬ ਵਿਚ ਰੈਲੀਆਂ ਤੋਂ ਰੋਕ ਨਹੀਂ ਹਟੇਗੀ। ਪੰਜਾਬ ਵਿਚ 25 ਫਰਵਰੀ ਤੋਂ ਨਾਮਜ਼ਦਗੀ ਸ਼ੁਰੂ ਹੋਵੇਗੀ। ਜਦੋਂ ਕਿ 20 ਫਰਵਰੀ ਨੂੰ ਵੋਟਾਂ ਪੈਣੀਆਂ ਹਨ। Also Read : ਭਿਆਨਕ ਸੜਕੇ ਹਾਦਸੇ 'ਚ ਬੱਸ ਡਰਾਈਵਰ ਤੇ ਕੰਡਕਟਰ ਦੀ ਮੌਕੇ 'ਤੇ ਮੌਤ

COVID-19, Coronavirus Latest News, Breaking News Live Updates 7 June: 1  Lakh New COVID Cases, 2,427 Deaths in India; Tally at 2.89 Crore
ਚੋਣਾਂ ਦੇ ਐਲਾਨ ਵਾਲੇ ਦਿਨ 8 ਜਨਵਰੀ ਨੂੰ 14.64 ਫੀਸਦੀ ਪਾਜ਼ੇਟੀਵਿਟੀ ਰੇਟ ਦੇ ਨਾਲ 3,643 ਮਰੀਜ਼ ਮਿਲੇ ਸਨ ਅਤੇ ਸਿਰਫ 2 ਮੌਤਾਂ ਸਨ। ਇਸ ਤੋਂ ਬਾਅਦ 15 ਜਨਵਰੀ ਨੂੰ ਪਾਬੰਦੀ ਰੀਵਿਊ ਹੋਈ ਤਾਂ 19.46 ਫੀਸਦੀ ਪਾਜ਼ੇਟੀਵਿਟੀ ਰੇਟ ਦੇ ਨਾਲ 6,883 ਮਰੀਜ਼ ਮਿਲੇ। ਉਥੇ ਹੀ 22 ਦੀ ਮੌਤ ਹੋਈ। ਹੁਣ 22 ਨੂੰ ਰੀਵਿਊ ਹੋ ਰਿਹਾ ਹੈ ਤਾਂ ਉਸ ਤੋਂ ਇਕ ਦਿਨ ਪਹਿਲਾਂ ਯਾਨੀ 21 ਜਨਵਰੀ ਨੂੰ 17.95 ਫੀਸਦੀ ਪਾਜ਼ੇਟੀਵਿਟੀ ਰੇਟ ਦੇ ਨਾਲ 7,792 ਮਰੀਜ਼ ਮਿਲੇ। ਇਸ ਤੋਂ ਇਲਾਵਾ 28 ਲੋਕਾਂ ਦੀ ਮੌਤ ਹੋ ਗਈ। ਚੋਣ ਕਮਿਸ਼ਨ ਨੇ ਪਹਿਲਾਂ 8 ਜਨਵਰੀ ਨੂੰ ਚੋਣਾਂ ਦਾ ਐਲਾਨ ਕਰਦੇ ਹੀ ਰੈਲੀ ਅਤੇ ਰੋਡ ਸ਼ੋਅ 'ਤੇ ਪਾਬੰਦੀ ਲਗਾ ਦਿੱਤੀ ਸੀ, ਜਿਸ ਤੋਂ ਬਾਅਦ 15 ਜਨਵਰੀ ਨੂੰ ਇਸ ਨੂੰ ਰੀਵਿਊ ਕੀਤਾ ਗਿਆ। ਉਦੋਂ ਤੱਕ ਹਫਤੇ ਵਿਚ ਪੰਜਾਬ ਵਿਚ 32 ਹਜ਼ਾਰ 200 ਕੇਸ ਮਿਲੇ, ਜਦੋਂ ਕਿ 66 ਮਰੀਜ਼ਾਂ ਦੀ ਮੌਤ ਹੋਈ ਸੀ। 15 ਜਨਵਰੀ ਨੂੰ ਫਿਰ ਕਮਿਸ਼ਨ ਨੇ ਰੀਵਿਊ ਕਰਕੇ ਵੱਡੀਆਂ ਰੈਲੀਆਂ 'ਤੇ ਪਾਬੰਦੀ ਜਾਰੀ ਰੱਖੀ। ਇਸ ਤੋਂ ਬਾਅਦ ਵੀ ਕੋਰੋਨਾ ਦਾ ਕਹਿਰ ਨਹੀਂ ਰੁਕਿਆ। ਇਸ ਦੌਰਾਨ ਵੀ 51 ਹਜ਼ਾਰ ਤੋਂ ਜ਼ਿਆਦਾ ਕੇਸ ਅਤੇ 150 ਮੌਤਾਂ ਹੋ ਗਈਆਂ। Also Read :  ਪੰਜਾਬ ਪੁਲਿਸ ਹੱਥ ਲੱਗੀ ਵੱਡੀ ਸਫਲਤਾ, ਹਥਿਆਰ ਤੇ ਧਮਾਕਾਖੇਜ਼ ਸਮੱਗਰੀ ਕੀਤੀ ਬਰਾਮਦ

Maharashtra, Kerala, Punjab, MP, TN, Gujarat & Chhattisgarh witnesses an  upsurge in daily new cases - Express Healthcare
ਪਿਛਲੀ ਵਾਰ ਕਮਿਸ਼ਨ ਨੇ ਰੀਵਿਊ ਦੌਰਾਨ ਪੰਜਾਬ ਵਿਚ ਇੰਡੋਰ ਵਿਚ 300 ਲੋਕਾਂ ਦੀ ਮੀਟਿੰਗ ਨੂੰ ਛੋਟ ਦੇ ਦਿੱਤੀ। ਹਾਲਾਂਕਿ ਇਹ ਵੀ ਤੈਅ ਕੀਤਾ ਕਿ ਇਹ ਸਮਰੱਥਾ ਹਾਲ ਦੀ 50 ਫੀਸਦੀ ਤੋਂ ਜ਼ਿਆਦਾ ਨਹੀਂ ਹੋਵੇਗੀ। ਇਸ ਦੌਰਾਨ ਪੰਜਾਬ ਸਰਕਾਰ ਨੇ ਵੀ ਰੂਟੀਨ ਗੈਦਰਿੰਗ ਲਈ ਇਨਡੋਰ ਵਿਚ 50 ਅਤੇ ਆਊਟਡੋਰ ਵਿਚ 100 ਲੋਕਾਂ ਦੀ ਭੀੜ ਤੈਅ ਕਰ ਦਿੱਤੀ। ਪੰਜਾਬ ਵਿਚ ਇਸ ਹਫਤੇ ਇਕ ਹੋਰ ਅਨੋਖਾ ਅੰਕੜਾ ਸਾਹਮਣੇ ਆਇਆ ਹੈ। ਜਿਸ ਤੇਜ਼ੀ ਨਾਲ ਮਰੀਜ਼ ਕੋਰੋਨਾ ਇਨਫੈਕਟਿਡ ਹੋਏ, ਉਸ ਦੇ ਤਕਰੀਬਨ ਠੀਕ ਹੋਣ ਵਾਲਿਆਂ ਦਾ ਵੀ ਅੰਕੜਾ ਰਿਹਾ। ਪੰਜਾਬ ਵਿਚ ਪਿਛਲੇ ਇਕ ਹਫਤੇ ਵਿਚ 35 ਹਜ਼ਾਰ 426 ਲੋਕ ਠੀਕ ਹੋ ਗਏ। ਇਸ ਨੂੰ ਲੈ ਕੇ ਚਰਚਾ ਹੈ ਕਿ ਸੱਚਮੁਚ ਲੋਕ ਕੋਰੋਨਾ ਤੋਂ ਠੀਕ ਹੋਏ ਜਾਂ ਫਿਰ ਚੋਣਾਂ 'ਤੇ ਸਵਾਲ ਨਾ ਹੋਵੇ, ਇਸ ਲਈ ਮਰੀਜ਼ਾਂ ਦੇ ਠੀਕ ਹੋਣ ਵਿਚ ਇਹ ਤੇਜ਼ੀ ਆਈ।

In The Market