LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕਾਂਗਰਸੀ ਵਿਧਾਇਕ ਡਾ. ਹਰਜੋਤ ਕਮਲ ਹੋਣਗੇ ਭਾਜਪਾ ਵਿਚ ਸ਼ਾਮਲ 

harjot kamal

ਚੰਡੀਗੜ੍ਹ : ਮੋਗਾ ਤੋਂ ਵਿਧਾਇਕ ਡਾ. ਹਰਜੋਤ ਕਮਲ ਨੂੰ ਟਿਕਟ ਨਹੀਂ ਦਿੱਤੀ ਗਈ, ਜਿਸ ਕਾਰਣ ਉਨ੍ਹਾਂ ਵਿਚ ਇਹ ਨਿਰਾਸ਼ਾ ਪਾਈ ਜਾ ਰਹੀ ਹੈ। ਜਿਸ ਤੋਂ ਬਾਅਦ ਹੁਣ ਡਾ. ਹਰਜੋਤ ਕਮਲ ਵਲੋਂ ਭਾਜਪਾ ਵਿਚ ਸ਼ਾਮਲ ਹੋਣ ਦਾ ਮਨ ਬਣਾ ਲਿਆ ਹੈ। ਇਸ ਤੋਂ ਪਹਿਲਾਂ ਬਾਲੀਵੁੱਡ ਐਕਟਰ ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਨੂੰ ਜਦੋਂ ਕਾਂਗਰਸ ਵਿਚ ਸ਼ਾਮਲ ਕੀਤਾ ਗਿਆ ਅਤੇ ਪਹਿਲਾਂ ਹੀ ਇਹ ਸੰਕੇਤ ਦੇ ਦਿੱਤੇ ਸਨ ਕਿ ਮਾਲਵਿਕਾ ਸੂਦ ਮੋਗਾ ਤੋਂ ਚੋਣ ਲੜਣਗੇ। ਉਸ ਦੌਰਾਨ ਡਾ. ਹਰਜੋਤ ਕਮਲ ਅਤੇ ਉਨ੍ਹਾਂ ਦੇ ਹਲਕੇ ਦੇ ਪੰਚਾਂ-ਸਰਪੰਚਾਂ ਵਿਚ ਇਹ ਰੋਸ ਪਾਇਆ ਜਾ ਰਿਹਾ ਸੀ ਕਿ ਹਰਜੋਤ ਕਮਲ ਵਲੋਂ ਪਾਰਟੀ ਲਈ ਇੰਨੀ ਮਿਹਨਤ ਕੀਤੀ ਗਈ ਇਸ ਦੇ ਬਾਵਜੂਦ ਹਰਜੋਤ ਕਮਲ ਨੂੰ ਨੂੰ ਟਿਕਟ ਨਹੀਂ ਦਿੱਤੀ ਗਈ।

ਜਿਸ ਦੇ ਜਵਾਬ ਵਿਚ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਸੀ ਕਿ ਹਰਜੋਤ ਕਮਲ ਨੂੰ ਕਿਤੇ ਨਾ ਕਿਤੇ ਐਡਜਸਟ ਕੀਤਾ ਜਾਵੇਗਾ ਪਰ ਹੁਣ ਜਦੋਂ ਇਹ 86 ਉਮੀਦਵਾਰਾਂ ਦੀ ਲਿਸਟ ਆਈ ਹੈ ਤਾਂ ਉਸ ਵਿਚ ਹਰਜੋਤ ਕਮਲ ਦਾ ਨਾਂ ਨਾ ਆਉਣ ਤੋਂ ਬਾਅਦ ਹਰਜੋਤ ਕਮਲ ਵਲੋਂ ਭਾਜਪਾ ਵਿਚ ਸ਼ਾਮਲ ਹੋਣ ਦਾ ਮਨ ਬਣਾ ਲਿਆ ਹੈ। ਇਸ ਦੌਰਾਨ ਅੱਜ ਉਹ ਭਾਜਪਾ ਦਫਤਰ ਚੰਡੀਗੜ੍ਹ ਪੁੱਜੇ ਅਤੇ ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹੁਣ ਕੋਈ ਕਸਰ ਨਹੀਂ ਰਹਿ ਗਈ। 

In The Market