LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

CM ਮਾਨ ਦੀ ਪੰਜਾਬੀਆਂ ਨੂੰ ਸੌਗਾਤ: ਦਿੱਲੀ ਹਵਾਈ ਅੱਡੇ ਤੱਕ ਜਾਣਗੀਆਂ ਸਰਕਾਰੀ ਬੱਸਾਂ

10j cm maaan

ਚੰਡੀਗੜ੍ਹ- ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਪੰਜਾਬੀਆਂ ਨੂੰ ਵੱਡਾ ਤੋਹਫਾ ਦਿੱਤਾ ਹੈ। ਮੁੱਖ ਮੰਤਰੀ ਮਾਨ ਨੇ ਐਲਾਨ ਕੀਤਾ ਹੈ ਕਿ ਹੁਣ ਸਰਕਾਰੀ ਬੱਸਾਂ ਵੀ ਦਿੱਲੀ ਦੇ ਹਵਾਈ ਅੱਡੇ ਤੱਕ ਜਾਣਗੀਆਂ। ਇਸ ਸਬੰਧੀ ਉਨ੍ਹਾਂ ਨੇ ਇਕ ਵੀਡੀਓ ਸੰਦੇਸ਼ ਜਾਰੀ ਕਰਕੇ ਜਾਣਕਾਰੀ ਸਾਂਝੀ ਕੀਤੀ ਹੈ। 

Also Read: ਬਿਸ਼ਨੋਈ ਗੈਂਗ ਨੇ ਹੀ ਭੇਜੀ ਸਲਮਾਨ ਖਾਨ ਨੂੰ ਧਮਕੀ ਭਰੀ ਚਿੱਠੀ, ਮੁੰਬਈ ਪੁਲਿਸ ਨੇ ਕੀਤਾ ਖੁਲਾਸਾ

ਦੱਸ ਦਈਏ ਕਿ ਟਰਾਂਸਪੋਰਟ ਵਿਭਾਗ 15 ਜੂਨ ਤੋਂ ਦਿੱਲੀ ਹਵਾਈ ਅੱਡੇ ਲਈ ਬੱਸ ਸੇਵਾ ਸ਼ੁਰੂ ਕਰਨ ਜਾ ਰਿਹਾ ਹੈ। 15 ਜੂਨ ਤੋਂ ਇਸ ਦੀ ਬੁਕਿੰਗ http://www.punbusonline.com/ ਅਤੇ http://www.pepsuonline.com 'ਤੇ ਸ਼ੁਰੂ ਹੋ ਗਈ ਹੈ। ਇਸ ਦੇ ਨਾਲ ਹੀ 16 ਜੂਨ ਤੋਂ ਦਿੱਲੀ ਤੋਂ ਪੰਜਾਬ ਲਈ ਬੱਸਾਂ ਰਵਾਨਾ ਹੋਣਗੀਆਂ।

ਪਨਬਸ ਦੀ ਵੈੱਬਸਾਈਟ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਤੋਂ 1, ਜਲੰਧਰ ਅਤੇ ਲੁਧਿਆਣਾ ਤੋਂ 6-6 ਬੱਸਾਂ ਦਿੱਲੀ ਹਵਾਈ ਅੱਡੇ ਲਈ ਰਵਾਨਾ ਕੀਤੀਆਂ ਜਾ ਰਹੀਆਂ ਹਨ। ਅੰਮ੍ਰਿਤਸਰ ਤੋਂ ਜਲੰਧਰ ਅਤੇ ਲੁਧਿਆਣਾ ਲਈ ਚੱਲਣ ਵਾਲੀਆਂ ਬੱਸਾਂ ਅਤੇ ਜਲੰਧਰ ਤੋਂ ਚੱਲਣ ਵਾਲੀਆਂ ਬੱਸਾਂ ਲੁਧਿਆਣਾ ਵਿਖੇ ਰੁਕਣਗੀਆਂ। ਇਸ ਦੇ ਨਾਲ ਹੀ ਇਨ੍ਹਾਂ ਬੱਸਾਂ ਦਾ ਸਮਾਂ ਅੰਤਰਰਾਸ਼ਟਰੀ ਉਡਾਣਾਂ ਦੇ ਹਿਸਾਬ ਨਾਲ ਤਿਆਰ ਕੀਤਾ ਗਿਆ ਹੈ।

ਅਜਿਹੇ 'ਚ ਪੰਜਾਬ ਨੂੰ ਆਉਣ ਵਾਲੀਆਂ ਜ਼ਿਆਦਾਤਰ ਬੱਸਾਂ ਰਾਤ ਨੂੰ ਹੀ ਰਵਾਨਾ ਹੋ ਰਹੀਆਂ ਹਨ ਪਰ ਇਨ੍ਹਾਂ ਦਾ ਕਿਰਾਇਆ ਸਭ ਨੂੰ ਹੈਰਾਨ ਕਰ ਦੇਣ ਵਾਲਾ ਹੈ। ਤੁਸੀਂ ਸਿਰਫ਼ 1320 ਰੁਪਏ ਵਿੱਚ ਅੰਮ੍ਰਿਤਸਰ, 1170 ਰੁਪਏ ਵਿੱਚ ਜਲੰਧਰ ਅਤੇ 1000 ਰੁਪਏ ਵਿੱਚ ਲੁਧਿਆਣਾ ਤੋਂ ਦਿੱਲੀ ਹਵਾਈ ਅੱਡੇ ਤੱਕ ਪਹੁੰਚ ਸਕਦੇ ਹੋ, ਜਦਕਿ ਪਹਿਲਾਂ ਪ੍ਰਾਈਵੇਟ ਬੱਸਾਂ 3000 ਦੇ ਕਰੀਬ ਕਿਰਾਇਆ ਵਸੂਲਦੀਆਂ ਸਨ।

Also Read: ਸਿੱਧੂ ਮੂਸੇਵਾਲਾ ਕਤਲਕਾਂਡ 'ਚ ਕੇਕੜਾ ਦਾ ਵੱਡਾ ਖੁਲਾਸਾ, ਕਿਹਾ- '15 ਹਜ਼ਾਰ 'ਚ ਕੀਤੀ ਰੇਕੀ, ਨਹੀਂ ਪਤਾ ਸੀ...'

ਪੈਪਸੂ ਵੀ ਪਟਿਆਲਾ ਤੋਂ ਰਵਾਨਾ ਕਰੇਗੀ ਵੋਲਵੋ
ਪਟਿਆਲਾ ਤੋਂ ਦਿੱਲੀ ਹਵਾਈ ਅੱਡੇ ਲਈ ਪੈਪਸੂ ਦੀ ਇੱਕ ਬੱਸ ਨੂੰ ਵੀ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਜਾ ਰਿਹਾ ਹੈ। ਜਿਸ ਦਾ ਕਿਰਾਇਆ 835 ਰੁਪਏ ਹੈ ਅਤੇ ਫਿਲਹਾਲ ਇਸ 'ਤੇ 10 ਫੀਸਦੀ ਦੀ ਛੋਟ ਦਿੱਤੀ ਜਾ ਰਹੀ ਹੈ ਅਤੇ ਇਸ ਨੂੰ 752 ਰੁਪਏ 'ਚ ਬੁੱਕ ਕੀਤਾ ਜਾ ਸਕਦਾ ਹੈ।

In The Market