LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸਿੱਧੂ ਮੂਸੇਵਾਲਾ ਕਤਲਕਾਂਡ 'ਚ ਕੇਕੜਾ ਦਾ ਵੱਡਾ ਖੁਲਾਸਾ, ਕਿਹਾ- '15 ਹਜ਼ਾਰ 'ਚ ਕੀਤੀ ਰੇਕੀ, ਨਹੀਂ ਪਤਾ ਸੀ...'

10j kekda

ਚੰਡੀਗੜ੍ਹ- ਸਿੱਧੂ ਮੂਸੇਵਾਲਾ ਕਤਲ ਕਾਂਡ 'ਚ ਫਸੇ ਸੰਦੀਪ ਕੇਕੜਾ ਨੇ ਪੰਜਾਬ ਪੁਲਿਸ ਦੀ ਪੁੱਛਗਿੱਛ ਦੌਰਾਨ ਵੱਡਾ ਖੁਲਾਸਾ ਕੀਤਾ ਹੈ। ਕੇਕੜੇ ਨੇ ਦੱਸਿਆ ਕਿ ਮੂਸੇਵਾਲਾ ਦੀ ਰੇਕੀ ਦੇ ਬਦਲੇ ਉਸ ਨੂੰ ਸਿਰਫ਼ 15 ਹਜ਼ਾਰ ਰੁਪਏ ਮਿਲੇ ਸਨ।

Also Read: ਸੂਰਜ ਦੀ ਰੌਸ਼ਨੀ ਨਾਲ ਚੱਲੇਗਾ AC! ਨਹੀਂ ਆਵੇਗਾ ਬਿਜਲੀ ਦਾ ਬਿੱਲ, ਜਾਣੋ ਕੀਮਤ ਤੇ ਵਿਸ਼ੇਸ਼ਤਾਵਾਂ

ਉਸ ਨੇ ਕਿਹਾ ਕਿ ਮੈਨੂੰ ਮੂਸੇਵਾਲਾ ਦੇ ਕਤਲ ਦੀ ਜਾਣਕਾਰੀ ਨਹੀਂ ਸੀ। ਮੈਨੂੰ ਲੱਗਾ ਕਿ ਮੇਰੇ ਤੋਂ ਸਿਰਫ਼ ਰੇਕੀ ਕਰਵਾਈ ਜਾ ਰਹੀ ਹੈ। ਮੈਨੂੰ ਕਤਲ ਦੀ ਆਸ ਨਹੀਂ ਸੀ। ਹਾਲਾਂਕਿ ਪੰਜਾਬ ਪੁਲਿਸ ਕੇਕੜੇ ਦੇ ਇਸ ਦਾਅਵੇ 'ਤੇ ਯਕੀਨ ਨਹੀਂ ਕਰ ਰਹੀ ਹੈ। ਹੁਣ ਉਸ ਕੋਲੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ। ਸੰਦੀਪ ਹਰਿਆਣਾ ਦੇ ਸਿਰਸਾ ਦੇ ਕਾਲਾਂਵਾਲੀ ਦਾ ਰਹਿਣ ਵਾਲਾ ਹੈ।

ਕੇਕੜੇ ਨੇ ਚਾਹ ਪੀ ਕੇ ਸੈਲਫੀ ਲਈ ਤੇ ਮੁਖਬਰੀ ਕੀਤੀ
ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਕਤਲ ਵਾਲੇ ਦਿਨ ਸੰਦੀਪ ਕੇਕੜਾ ਮੂਸੇਵਾਲਾ ਦੇ ਘਰ ਗਿਆ ਸੀ। ਉਸ ਨੇ ਉਥੇ ਚਾਹ ਪੀਤੀ। ਫਿਰ ਮੂਸੇਵਾਲਾ ਨਾਲ ਸੈਲਫੀ ਲਈ। ਇਸ ਤੋਂ ਬਾਅਦ ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਨੂੰ ਸੂਚਿਤ ਕੀਤਾ ਗਿਆ ਤਾਂ ਬਦਲੇ 'ਚ ਸ਼ਾਰਪ ਸ਼ੂਟਰਾਂ ਨੂੰ ਪਨਾਹ ਦੇਣ ਵਾਲੇ ਪ੍ਰਭਦੀਪ ਪੱਬੀ ਨੇ ਉਸ ਨੂੰ 15 ਹਜ਼ਾਰ ਰੁਪਏ ਦਿੱਤੇ।

Also Read: ਅੱਜ ਪੰਜਾਬੀਆਂ ਨੂੰ CM ਮਾਨ ਦੇਣਗੇ ਵੱਡਾ ਤੋਹਫਾ, ਟਵੀਟ ਕਰ ਦਿੱਤੀ ਜਾਣਕਾਰੀ

ਕਤਲ ਵਾਲੇ ਦਿਨ ਗੋਲਡੀ ਬਰਾੜ ਨਾਲ 13 ਵਾਰ ਕੀਤੀ ਗੱਲ
ਪੁਲਿਸ ਪੁੱਛਗਿੱਛ ਦੌਰਾਨ ਸੰਦੀਪ ਕੇਕੜਾ ਨੇ ਦੱਸਿਆ ਕਿ ਕਤਲ ਵਾਲੇ ਦਿਨ ਉਸ ਦੀ ਕੈਨੇਡਾ ਸਥਿਤ ਗੈਂਗਸਟਰ ਗੋਲਡੀ ਬਰਾੜ ਨਾਲ 13 ਵਾਰ ਗੱਲਬਾਤ ਹੋਈ ਸੀ। ਉਹ ਗੋਲਡੀ ਬਰਾੜ ਨੂੰ ਮੂਸੇਵਾਲਾ ਦੀ ਹਰ ਹਰਕਤ ਬਾਰੇ ਜਾਣਕਾਰੀ ਦਿੰਦਾ ਰਿਹਾ। ਉਸ ਨੇ ਗੋਲਡੀ ਨੂੰ ਦੱਸਿਆ ਕਿ ਮੂਸੇਵਾਲਾ ਬਿਨਾਂ ਗੰਨਮੈਨ ਦੇ ਜਾ ਰਿਹਾ ਸੀ। ਜਿਸ ਥਾਰ ਜੀਪ ਵਿੱਚ ਮੂਸੇਵਾਲਾ ਸਫ਼ਰ ਕਰ ਰਿਹਾ ਹੈ, ਉਹ ਬੁਲੇਟ ਪਰੂਫ਼ ਨਹੀਂ ਹੈ। ਮੂਸੇਵਾਲਾ ਨਾਲ 2 ਹੋਰ ਵਿਅਕਤੀ ਹਨ ਪਰ ਉਨ੍ਹਾਂ ਕੋਲ ਹਥਿਆਰ ਨਹੀਂ ਹਨ। ਹਾਲਾਂਕਿ, ਕੇਕੜਾ ਅਜੇ ਵੀ ਇਹ ਦਾਅਵਾ ਕਰ ਰਿਹਾ ਹੈ ਕਿ ਉਸ ਨੂੰ ਨਹੀਂ ਪਤਾ ਸੀ ਕਿ ਗੋਲਡੀ ਬਰਾੜ ਇੱਕ ਵੱਡਾ ਗੈਂਗਸਟਰ ਹੈ ਅਤੇ ਉਹ ਸਿੱਧੂ ਮੂਸੇਵਾਲ ਨੂੰ ਮਰਵਾਉਣ ਲਈ ਉਸ ਤੋਂ ਮੁਖਬਰੀ ਕਰਵਾ ਰਿਹਾ ਹੈ।

ਸ਼ੱਕੀ ਸ਼ਾਰਪ ਸ਼ੂਟਰ ਰਾਣੂ ਬਠਿੰਡਾ ਤੋਂ ਹਿਰਾਸਤ 'ਚ
ਪੁਲਿਸ ਨੇ ਮੂਸੇਵਾਲਾ ਕਤਲ ਕੇਸ ਦੇ ਮੁਲਜ਼ਮ ਹਰਕਮਲ ਰਾਣੂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਹੀ ਰਾਨੂ ਨੂੰ ਪੁਲਿਸ ਹਵਾਲੇ ਕੀਤਾ ਸੀ। ਉਨ੍ਹਾਂ ਦਾ ਪੁੱਤਰ ਅਪਰਾਧਿਕ ਸੁਭਾਅ ਦਾ ਹੈ, ਪਰ ਮੂਸੇਵਾਲਾ ਨੂੰ ਨਹੀਂ ਮਾਰ ਸਕਦਾ। ਹਾਲ ਹੀ ਵਿੱਚ ਪੰਜਾਬ ਪੁਲਿਸ ਨੇ ਰਾਨੂ ਸਮੇਤ 8 ਸ਼ੱਕੀ ਸ਼ਾਰਪ ਸ਼ੂਟਰਾਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਸਨ। ਇਸ ਤੋਂ ਪਹਿਲਾਂ ਪੁਲਿਸ ਚੇਤਨ ਅਤੇ ਕੇਸ਼ਵ ਨੂੰ ਵੀ ਬਠਿੰਡਾ ਤੋਂ ਹਿਰਾਸਤ ਵਿੱਚ ਲੈ ਚੁੱਕੀ ਹੈ। ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਹੁਣ ਤੱਕ 8 ਗ੍ਰਿਫਤਾਰੀਆਂ ਹੋ ਚੁੱਕੀਆਂ ਹਨ, ਸ਼ਾਰਪ ਸ਼ੂਟਰ ਨਹੀਂ ਫੜੇ ਗਏ
ਪੰਜਾਬ ਪੁਲਿਸ ਨੇ ਮੂਸੇਵਾਲਾ ਕਤਲ ਕੇਸ ਵਿੱਚ 8 ਗ੍ਰਿਫਤਾਰੀਆਂ ਕੀਤੀਆਂ ਹਨ। ਇਨ੍ਹਾਂ ਵਿੱਚ ਮਨਪ੍ਰੀਤ ਸਿੰਘ ਉਰਫ਼ ਮੰਨਾ ਵਾਸੀ ਖੰਡਾ ਚੌਕ ਨੇੜੇ ਤਲਵੰਡੀ ਸਾਬੋ ਬਠਿੰਡਾ, ਮਨਪ੍ਰੀਤ ਭਾਊ ਵਾਸੀ ਢਪਈ ਜ਼ਿਲ੍ਹਾ ਫ਼ਰੀਦਕੋਟ, ਸਾਰਜ ਮਿੰਟੂ ਵਾਸੀ ਅੰਮ੍ਰਿਤਸਰ, ਪ੍ਰਭਦੀਪ ਸਿੰਘ ਪੱਬੀ ਵਾਸੀ ਤਖ਼ਤਮਾਲ ਕਾਲਾਂਵਾਲੀ ਹਰਿਆਣਾ, ਮੋਨੂੰ ਡਾਗਰ ਵਾਸੀ ਰੇਵਾਲੀ ਜ਼ਿਲ੍ਹਾ ਸੋਨੀਪਤ ਵਾਸੀ ਹਰਿਆਣਾ, ਪਵਨ ਬਿਸ਼ਨੋਈ ਨਿਵਾਸੀ ਫਤਿਹਾਬਾਦ ਹਰਿਆਣਾ, ਨਸੀਬ ਵਾਸੀ ਫਤਿਹਾਬਾਦ ਹਰਿਆਣਾ ਤੇ ਸੰਦੀਪ ਸਿੰਘ ਉਰਫ ਕੇਕੜਾ ਨਿਵਾਸੀ ਕਾਲਾਂਵਾਲੀ ਮੰਡੀ ਜ਼ਿਲਾ ਸਿਰਸਾ ਹਰਿਆਣਾ ਸ਼ਾਮਲ ਹਨ। 

In The Market