LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

CM ਚੰਨੀ ਦੇ ਵੱਡੇ ਐਲਾਨ, 22 ਹਜ਼ਾਰ ਆਸ਼ਾ ਵਰਕਰਾਂ ਨੂੰ ਮਿਲੇਗਾ 2500 ਮਹੀਨਾ ਮਾਣਭੱਤਾ

30d chann

ਸ੍ਰੀ ਚਮਕੌਰ ਸਾਹਿਬ- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿਚ ਅੱਜ ਕਾਂਗਰਸ ਵੱਲੋਂ ਸ੍ਰੀ ਚਮਕੌਰ ਸਾਹਿਬ ਵਿਖੇ ਵੱਡੀ ਰੈਲੀ ਆਯੋਜਿਤ ਕੀਤੀ ਗਈ। ਇਸ ਮੌਕੇ ਚਰਨਜੀਤ ਸਿੰਘ ਚੰਨੀ ਨੇ ਆਪਣੇ ਸੰਬੋਧਨ ’ਚ 70 ਹਜ਼ਾਰ ਵਰਕਰਾਂ ਦਾ ਮਸਲਾ ਹੱਲ ਕਰਦੇ ਹੋਏ ਵੱਡੀ ਸੌਗਾਤ ਦਿੱਤੀ ਹੈ। ਨਵੇਂ ਸਾਲ ਦਾ ਵੱਡਾ ਤੋਹਫ਼ਾ ਦਿੰਦੇ ਹੋਏ ਚਰਨਜੀਤ ਸਿੰਘ ਨੇ 22 ਹਜ਼ਾਰ ਆਸ਼ਾ ਵਰਕਰਾਂ ਲਈ ਵੱਡੇ ਐਲਾਨ ਕਰਦੇ ਹੋਏ ਕਿਹਾ ਕਿ 2500 ਰੁਪਏ ਮਹੀਨੇ ਦਾ ਭੱਤਾ ਮਿਲੇਗਾ। ਇਸ ਦੇ ਨਾਲ ਹੀ 5 ਲੱਖ ਰੁਪਏ ਦੀ ਹੈਲਥ ਕੈਸ਼ਲੈੱਸ ਇੰਸ਼ੋਰੈਂਸ ਕੀਤੀ ਜਾਵੇਗੀ। ਇਸ ਦੇ ਇਲਾਵਾ ਉਨ੍ਹਾਂ ਵੱਲੋਂ ਆਸ਼ਾ ਵਰਕਰਾਂ ਨੂੰ ਪ੍ਰਸੂਤਾ ਛੁੱਟੀ ਦੇਣ ਦਾ ਵੀ ਐਲਾਨ ਕੀਤਾ ਗਿਆ। ਉਥੇ ਹੀ ਮਿਡ-ਡੇ-ਮੀਲ ਵਰਕਰਾਂ ਲਈ ਤਿੰਨ ਹਜ਼ਾਰ ਮਹੀਨਾ ਭੱਤਾ ਦੇਣ ਦਾ ਐਲਾਨ ਕੀਤਾ, ਜੋਕਿ 10 ਮਹੀਨੇ ਦੀ ਜਗ੍ਹਾ 12 ਮਹੀਨੇ ਹੀ ਦਿੱਤਾ ਜਾਵੇਗਾ। ਚੰਨੀ ਨੇ ਕਿਹਾ ਮਿਡ-ਡੇ-ਮੀਲ ਵਰਕਰਾਂ ਨੂੰ ਪ੍ਰਸੂਤਾ ਛੁੱਟੀ ਵੀ ਦਿੱਤੀ ਜਾਵੇਗੀ। ਇਥੇ ਦੱਸਣਯੋਗ ਹੈ ਕਿ ਚੰਨੀ ਵੱਲੋਂ ਅੱਜ ਕੁੱਲ 64 ਕਰੋੜ 25 ਲੱਖ ਦਾ ਦਿੱਤਾ ਤੋਹਫ਼ਾ ਦਿੱਤਾ ਗਿਆ ਹੈ। 

 

Also Read: ਨਵੇਂ ਸਾਲ 'ਤੇ ਮਹਿੰਗਾਈ ਦੀ ਇਕ ਹੋਰ ਮਾਰ, ਇਨ੍ਹਾਂ ਚੀਜ਼ਾਂ 'ਤੇ ਦੇਣੇ ਪੈਣਗੇ ਵਧੇਰੇ ਪੈਸੇ

ਇਸ ਦੌਰਾਨ ਚਰਨਜੀਤ ਸਿੰਘ ਚੰਨੀ ਨੇ ਵੱਖ-ਵੱਖ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਚੈੱਕ ਵੀ ਭੇਟ ਕੀਤੇ। ਆਪਣੇ ਸੰਬੋਧਨ ਦੌਰਾਨ ਚੰਨੀ ਨੇ ਕਿਹਾ ਕਿ ਔਰਤਾਂ ਨੂੰ ਬਰਾਬਰ ਦੇ ਹੱਕ ਦੇਣਾ ਸਾਡੀਆਂ ਸਰਕਾਰਾਂ ਦਾ ਫਰਜ਼ ਹੈ। ਮਾਂਵਾਂ ਭੈਣਾਂ ਜਦੋਂ ਆਸ਼ੀਰਵਾਦ ਦਿੰਦੀਆਂ ਹਨ, ਉਹ ਆਸ਼ੀਰਵਾਦ ਕਦੇ ਰੁਕ ਨਹੀਂ ਸਕਦਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ 33 ਫ਼ੀਸਦੀ ਨੌਕਰੀਆਂ ਔਰਤਾਂ ਲਈ ਰਾਖਵੀਆਂ ਕੀਤੀਆਂ ਹਨ। ਇਹ ਇਕੱਲਾ ਪੰਜਾਬ ਹੀ ਇਕ ਅਜਿਹਾ ਸੂਬਾ ਹੈ, ਜਿੱਥੇ ਔਰਤਾਂ ਨੂੰ ਪਾਵਰ ਦਿੱਤੀ ਗਈ ਹੈ।

Also Read: ਪੰਜਾਬ ਚੋਣਾਂ ਨੂੰ ਲੈ ਕੇ EC ਦੀਆਂ ਤਿਆਰੀਆਂ ਮੁਕੰਮਲ, ਜਲਦ ਲੱਗ ਸਕਦੈ ਚੋਣ ਜ਼ਾਬਤਾ

ਉਥੇ ਹੀ ਵਿਰੋਧੀਆਂ ’ਤੇ ਤੰਜ ਕਰਦੇ ਹੋਏ ਚੰਨੀ ਨੇ ਕਿਹਾ ਕਿ ਪੰਜਾਬ ’ਚ ਔਰਤਾਂ ਨੂੰ ਇਕ-ਇਕ ਹਜ਼ਾਰ ਰੁਪਏ ਦੇ ਜੁਮਲੇ ਦਿੱਤੇ ਜਾ ਰਹੇ ਹਨ। ਅਰਵਿੰਦ ਕੇਜਰੀਵਾਲ ’ਤੇ ਨਿਸ਼ਾਨੇ ਸਾਧਦੇ ਹੋਏ ਚੰਨੀ ਨੇ ਕਿਹਾ ਕਿ ਔਰਤਾਂ ਨੂੰ ਇਕ-ਇਕ ਹਜ਼ਾਰ ਰੁਪਏ ਦੀ ਲੋੜ ਨਹੀਂ ਸਗੋਂ ਔਰਤਾਂ ਨੂੰ ਪਾਵਰ ਦੀ ਲੋੜ ਹੈ। ਇਕ ਹਜ਼ਾਰ ਰੁਪਏ ਨਾਲ ਕੁਝ ਨਹੀਂ ਹੋਣਾ। ਔਰਤਾਂ ਰਾਜ ਕਰਨ ਤਾਂ ਇਕ ਹਜ਼ਾਰ ਕੀ ਲੱਖਾਂ ਰੁਪਏ ਘਰ ’ਚ ਆਉਣਗੇ। ਔਰਤਾਂ ਨੂੰ ਬਰਾਬਰ ਦੇ ਹੱਕ ਮਿਲਣੇ ਚਾਹੀਦੇ ਹਨ। 

Also Read: ਕਾਂਗਰਸ ਛੱਡ ਭਾਜਪਾ 'ਚ ਸ਼ਾਮਲ ਹੋਏ ਰਾਣਾ ਸੋਢੀ ਨੂੰ ਮਿਲੀ 'Z' ਸੁਰੱਖਿਆ

In The Market