LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

CM ਮਾਨ ਦੀ AGTF ਦੀ ਵੱਡੀ ਕਾਮਯਾਬੀ, 2 ਗੈਂਗਸਟਰਾਂ ਨੂੰ ਕੀਤਾ ਕਾਬੂ

15ap punjab police

ਚੰਡੀਗੜ੍ਹ : ਪੰਜਾਬ ਐਂਟੀ ਗੈਂਗਸਟਰ ਟਾਸਕ ਫ਼ੋਰਸ (Punjab Anti Gangster Task Force) ਨੇ ਹਰਿਆਣਾ ਅਤੇ ਉਤਰਾਖੰਡ (Haryana and Uttarakhand) ਤੋਂ 2 ਗੈਂਗਸਟਰਾਂ (2 Gangster) ਨੂੰ ਗ੍ਰਿਫ਼ਤਾਰ (Arrest) ਕੀਤਾ ਹੈ। ਇਹ ਧਰਮਿੰਦਰ ਭਿੰਡਾ ਕਤਲਕਾਂਡ (Dharminder Bhinda massacre) ਵਿਚ ਲੋੜੀਂਦੇ ਸਨ। ਉਹ ਕਬੱਡੀ ਪ੍ਰਮੋਟਰ ਧਰਮਿੰਦਰ  (Kabaddi promoter Dharmendra) ਭਿੰਡਾ ਕਤਲਕਾਂਡ 'ਚ ਲੋੜੀਂਦੇ ਸਨ। ਪੁਲਿਸ ਅਧਿਕਾਰੀਆਂ (Police officers) ਨੇ ਕਿਹਾ ਕਿ ਹਰਿਆਣਾ ਅਤੇ ਉਤਰਾਖੰਡ (Haryana and Uttarakhand) 'ਚ ਗੈਂਗਸਟਰਾਂ ਦੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਗਈ, ਜਿਸ ਤੋਂ ਗ੍ਰਿਫ਼ਤਾਰੀਆਂ ਹੋਈਆਂ। ਪੰਜਾਬ ਪੁਲਿਸ (Punjab Police) ਦੀ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਉੱਤਰਾਖੰਡ ਪੁਲਿਸ ਨਾਲ ਸਾਂਝੀ ਕਾਰਵਾਈ ਕਰਦਿਆਂ ਲੰਘੀ ਅੱਧੀ ਰਾਤ ਨੂੰ ਦੇਹਰਾਦੂਨ ਨੇੜਲੇ ਇਕ ਹੋਸਟਲ ਤੋਂ ਹਰਬੀਰ ਸਿੰਘ ਅਤੇ ਤੇਜਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਹਰਬੀਰ ਸਿੰਘ ਲਾਰੈਂਸ ਬਿਸ਼ਨੋਈ ਗੈਂਗ ਦਾ ਮੈਂਬਰ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਨਵੀਂ ਗਠਿਤ ਕੀਤੀ ਗਈ ਏ.ਜੀ.ਟੀ.ਐੱਫ. ਵਲੋਂ ਇਹ ਪਹਿਲਾ ਆਪ੍ਰੇਸ਼ਨ ਹੈ। also Read : ਵ੍ਹਾਟਸਐਪ 'ਤੇ ਬਦਲ ਜਾਵੇਗਾ ਬਹੁਤ ਕੁਝ, ਟਰਾਂਸਫਰ ਕਰ 2ਜੀਬੀ ਤੱਕ ਦੀ ਫਾਈਲ

What you need to know about inter-state arrest - iPleaders
ਏ.ਡੀ.ਜੀ.ਪੀ. ਪ੍ਰਮੋਦ ਬਾਨ ਏ.ਜੀ.ਟੀ.ਐੱਫ. ਦੇ ਮੁਖੀ ਹਨ। ਏ.ਆਈ.ਜੀ. ਗੁਰਮੀਤ ਚੌਹਾਨ ਅਤੇ ਆਈ.ਜੀ. ਗੁਰਪ੍ਰੀਤ ਸਿੰਘ ਭੁੱਲਰ ਮੈਂਬਰ ਹਨ। ਉੱਤਰਾਖੰਡ ਤੋਂ ਐਂਟੀ ਗੈਂਗਸਟਰ ਟਾਸਕ ਫੋਰਸ ਵਲੋਂ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਵਿਚੋਂ ਇਕ ਕਥਿਤ ਗੈਂਗਸਟਰ ਹਰਬੀਰ ਸਿੰਘ ਹੈ। ਹਰਿਆਣਾ ਤੋਂ ਪਟਿਆਲਾ ਪੁਲਿਸ ਟੀਮ ਵਲੋਂ ਫੜੇ ਗਏ ਦੂਜੇ ਦੀ ਪਛਾਣ ਫੌਜੀ ਵਜੋਂ ਹੋਈ ਹੈ। ਸੂਤਰਾਂ ਨੇ ਕਿਹਾ ਕਿ ਹਰਬੀਰ ਕਥਿਤ ਤੌਰ 'ਤੇ ਕਬੱਡੀ ਲੀਗ ਵਿਚ ਖਿਡਾਰੀਆਂ ਨੂੰ ਉਨ੍ਹਾਂ ਦੀ ਲਾਈਨ 'ਤੇ ਚੱਲਣ ਲਈ ਧਮਕਾਉਣ ਵਿਚ ਸ਼ਾਮਲ ਸੀ। ਜ਼ਿਕਰਯੋਗ ਹੈ ਕਿ ਪੰਜਾਬ ਦੇ ਪਟਿਆਲਾ ਵਿਚ ਬੀਤੀ 5 ਅਪ੍ਰੈਲ ਨੂੰ ਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ ਕੋਲ ਦੋ ਧੜਿਆਂ ਵਿਚ ਹੋਈ ਫਾਇਰਿੰਗ ਵਿਚ ਕਬੱਡੀ ਖਿਡਾਰੀ ਧਰਮਿੰਦਰ ਦੀ ਮੌਤ ਹੋ ਗਈ। Also read : ਪ੍ਰਸ਼ਾਸਨ ਦੀ ਚੇਤਾਵਨੀ! ਪਾਣੀ ਨਾ ਕਰੋ ਬਰਬਾਦ ਨਹੀਂ ਦੇਣਾ ਪਏਗਾ ਭਾਰੀ ਜੁਰਮਾਨਾ 

ਇਸ ਤੋਂ ਪਹਿਲਾਂ ਵੀ ਸੰਦੀਪ ਸਿੰਘ ਉਰਫ ਸੰਦੀਪ ਨੰਗਲ ਅੰਬੀਆਂ ਵਜੋਂ ਪਛਾਣੇ ਜਾਣ ਵਾਲੇ ਇਕ ਮੁੱਖ ਕਬੱਡੀ ਖਿਡਾਰੀ ਦੀ 14 ਮਾਰਚ ਨੂੰ ਜਲੰਧਰ ਦੇ ਪਿੰਡ ਮੱਲੀਆਂ ਵਿਚ ਚਲ ਰਹੇ ਕਬੱਡੀ ਮੈਚ ਦੌਰਾਨ ਪੰਜ ਅਣਪਛਾਤੇ ਹਮਲਾਵਰਾਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ। ਹਮਲਾਵਰਾਂ ਨੇ ਇਕ ਖੁੱਲੇ ਸਟੇਡੀਅਮ ਦੇ ਕੋਲ ਉਸ ਵੇਲੇ ਘੱਟੋ-ਘੱਟ 7 ਤੋਂ 8 ਗੋਲੀਆਂ ਮਾਰੀਆਂ, ਜਿੱਥੇ ਇਕ ਮੈਚ ਚੱਲ ਰਿਹਾ ਸੀ। ਪੰਜਾਬ 'ਚ ਪਿਛਲੇ ਕਈ ਦਿਨਾਂ ਤੋਂ ਹੋਈਆਂ ਕਤਲ ਦੀਆਂ ਘਟਨਾਵਾਂ ਨੂੰ ਲੈ ਕੇ ਵਿਰੋਧੀ ਪਾਰਟੀਆਂ ਲਗਾਤਾਰ ਭਗਵੰਤ ਮਾਨ ਸਰਕਾਰ ਨੂੰ ਘੇਰ ਰਹੀਆਂ ਹਨ ਅਤੇ ਦੋਸ਼ ਲਗਾ ਰਹੀਆਂ ਹਨ ਕਿ ਮਾਨ ਸਰਕਾਰ ਨੇ ਪੰਜਾਬ ਨੂੰ ਕਾਤਲਾਂ ਹਵਾਲੇ ਕਰ ਦਿੱਤਾ ਹੈ। ਹਾਲਾਂਕਿ, ਕਤਲਾਂ ਵਿੱਚ ਵਾਧਾ ਕਰਨ ਦੇ ਵਿਰੋਧੀ ਧਿਰ ਦੇ ਦੋਸ਼ਾਂ ਨੂੰ ਨਕਾਰਦਿਆਂ, ਸੂਬੇ ਦੇ ਡੀਜੀਪੀ ਵੀਕੇ ਭਾਵਰਾ ਨੇ ਦੱਸਿਆ ਸੀ ਕਿ ਪੰਜਾਬ ਵਿੱਚ ਇਸ ਸਾਲ ਹੁਣ ਤੱਕ 158 ਕਤਲ ਹੋ ਚੁੱਕੇ ਹਨ, ਜਦੋਂ ਕਿ 2021 ਵਿੱਚ 725 ਅਤੇ 2020 ਵਿੱਚ 757 ਕਤਲ ਹੋਏ ਸਨ।

In The Market