LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪੰਜਾਬ ਦੇ ਸਕੂਲਾਂ 'ਚੋਂ ਕੱਟੇ ਜਾਣਦੇ ਸਿਓਂਕ ਲੱਗੇ ਤੇ ਸੁੱਕੇ ਦਰੱਖਤ, ਸਰਕਾਰ ਨੇ ਮੰਗੀ ਰਿਪੋਰਟ

9 july tree

ਚੰਡੀਗੜ੍ਹ- ਚੰਡੀਗੜ੍ਹ ਦੇ ਮਸ਼ਹੂਰ ਕਾਰਮਲ ਕਾਨਵੈਂਟ ਸਕੂਲ ਵਿਚ ਪਿੱਪਲ ਦਾ ਦਰੱਖਤ ਡਿੱਗਣ ਨਾਲ 10ਵੀਂ ਜਮਾਤ ਦੀ ਹੀਰਾਕਸ਼ੀ ਦੀ ਮੌਤ ਤੋਂ ਬਾਅਦ ਪੰਜਾਬ ਸਰਕਾਰ ਨੇ ਸੂਬੇ ਦੇ ਸਾਰੇ ਸਕੂਲਾਂ ਵਿਚ ਸਿਓਂਕ ਲੱਗੇ ਤੇ ਸੁੱਕੇ ਦਰੱਖਤਾਂ ਦੀ ਰਿਪੋਰਟ ਤਲਬ ਕਰ ਲਈ ਹੈ। ਜ਼ਿਲਾ ਸਿੱਖਿਆ ਅਫਸਰਾਂ ਨੂੰ ਤੁਰੰਤ ਇਸ ਦੀ ਜਾਂਚ ਕਰਨ ਲਈ ਕਿਹਾ ਗਿਆ ਹੈ। ਸਰਕਾਰ ਨੇ ਇਹ ਵੀ ਹਿਦਾਇਤ ਦਿੱਤੀ ਹੈ ਕਿ ਜੇਕਰ ਅਜਿਹੇ ਦਰੱਖਤ ਹਨ ਤਾਂ ਉਨ੍ਹਾਂ ਨੂੰ ਜੰਗਲਾਤ ਮਹਿਕਮੇ ਦੀ ਮਦਦ ਨਾਲ ਤੁਰੰਤ ਕਟਵਾਇਆ ਜਾਵੇ।

Also Read: ਭਾਰਤੀ ਮੂਲ ਦੇ ਰਿਸ਼ੀ ਬਣ ਸਕਦੇ ਨੇ ਬ੍ਰਿਟੇਨ ਦੇ ਅਗਲੇ PM! ਪੇਸ਼ ਕੀਤੀ ਦਾਅਵੇਦਾਰੀ

ਸਰਕਾਰ ਨੇ ਜਾਰੀ ਕੀਤੇ ਹੁਕਮ
ਸਿੱਖਿਆ ਡਾਇਰੈਕਟਰ ਨੇ ਕਿਹਾ ਕਿ ਪੰਜਾਬ ਵਿਚ ਸਕੂਲਾਂ ਦੀਆਂ ਇਮਾਰਤਾਂ ਦੇ ਨੇੜੇ, ਗਰਾਊਂਡ ਤੇ ਖਾਲੀ ਥਾਂਵਾਂ ਉੱਤੇ ਬਹੁਤ ਸਾਰੇ ਦਰੱਖਤ ਲੱਗੇ ਹੋਏ ਹਨ। ਬਹੁਤ ਸਾਰੇ ਸਕੂਲਾਂ ਵਿਚ ਵਿਦਿਆਰਥੀ ਲੰਚ ਵੇਲੇ ਜਾਂ ਖੇਡਦੇ ਵੇਲੇ ਇਨ੍ਹਾਂ ਦਰੱਖਤਾਂ ਦੇ ਹੇਠਾਂ ਚਲੇ ਜਾਂਦੇ ਹਨ। ਇਨ੍ਹਾਂ ਦਰੱਖਤਾਂ ਵਿਚੋਂ ਕਈਆਂ ਨੂੰ ਸਿਓਂਕ ਲੱਗੀ ਹੋਈ ਹੈ ਜਦਕਿ ਕਈ ਪੂਰੀ ਤਰ੍ਹਾਂ ਸੁੱਕ ਗਏ ਹਨ। ਉਨ੍ਹਾਂ ਦੀਆਂ ਟਹਿਣੀਆਂ ਜਾਂ ਪੂਰੇ ਦਰੱਖਤ ਕਦੇ ਵੀ ਡਿੱਗ ਸਕਦੇ ਹਨ। ਇਸ ਲਈ ਇਨ੍ਹਾਂ ਦੀ ਪੂਰੀ ਲਿਸਟ ਲਿਆਰ ਕੀਤੀ ਜਾਵੇ। ਸਕੂਲ ਤੇ ਵਿਦਿਆਰਥੀਆਂ ਦੀ ਸੁਰੱਖਿਆ ਦੇ ਲਈ ਜਿਥੇ ਲੋੜ ਹੋਵੇ, ਇਨ੍ਹਾਂ ਨੂੰ ਕਟਵਾਇਆ ਜਾਵੇ।

Also Read: ਕੋਟਕਪੁਰਾ ਗੋਲੀਕਾਂਡ ਮਾਮਲੇ 'ਚ ਸਾਬਕਾ DGP ਸੁਮੇਧ ਸੈਣੀ ਤਲਬ, ਪੰਜਾਬ ਪੁਲਿਸ ਦੀ SIT ਕਰੇਗੀ ਪੁੱਛਗਿੱਛ

ਚੰਡੀਗੜ੍ਹ ਵਿਚ ਲੰਚ ਕਰਦੇ ਵਿਦਿਆਰਥੀਆਂ 'ਤੇ ਡਿੱਗਿਆ ਦਰੱਖਤ
ਚੰਡੀਗੜ੍ਹ ਵਿਚ ਕੱਲ ਸੈਕਟਰ 9 ਸਥਿਤ ਕਾਰਮਲ ਕਾਨਵੈਂਟ ਸਕੂਲ ਵਿਚ ਸਵੇਰੇ 11 ਵਜੇ 250 ਸਾਲ ਪੁਰਾਣਾ ਪਿੱਪਲ ਦਾ ਦਰੱਖਤ ਡਿੱਗ ਗਿਆ। ਜਿਸ ਵੇਲੇ ਦਰੱਖਤ ਡਿੱਗਿਆ, ਵਿਦਿਆਰਥਣਾਂ ਉਸ ਦੇ ਹੇਠਾਂ ਲੰਚ ਕਰ ਰਹੀਆਂ ਸਨ। ਦਰੱਖਤ ਹੇ ਹੇਠਾਂ ਦੱਬ ਕੇ 10ਵੀਂ ਦੀ ਵਿਦਿਆਰਥਣ ਹੀਰਾਕਸ਼ੀ ਦੀ ਮੌਤ ਹੋ ਗਈ। ਹਾਦਸੇ ਵਿਚ 18 ਵਿਦਿਆਰਥੀ ਤੇ ਅਟੈਂਡੇਂਟ ਵੀ ਜ਼ਖਮੀ ਹੋ ਗਿਆ। ਸ਼ੁਰੂਆਤੀ ਜਾਂਚ ਵਿਚ ਪਤਾ ਲੱਗਿਆ ਕਿ ਇਸ ਦਰੱਖਤ ਦੇ ਤਨੇ ਨੂੰ ਹੇਠਾਂ ਤੱਕ ਸਿਓਂਕ ਨੇ ਖੋਖਲਾ ਕਰ ਦਿੱਤਾ ਹੈ। ਚੰਡੀਗੜ੍ਹ ਪ੍ਰਸ਼ਾਸਨ ਨੇ 2017 ਵਿਚ ਇਸ ਨੂੰ ਹੇਰੀਟੇਜ ਟ੍ਰੀ ਐਲਾਨ ਕੀਤਾ ਸੀ। ਹਾਲਾਂਕਿ ਇਸ ਦੀ ਦੇਖਰੇਖ ਨਾ ਹੋਣ ਦੇ ਕਾਰਨ ਦਰੱਖਤ ਡਿੱਗ ਗਿਆ। 

In The Market