LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਚੰਡੀਗੜ੍ਹ ਪ੍ਰਸ਼ਾਸਨ ਕੋਰੋਨਾ ਵਾਇਰਸ ਨੂੰ ਲੈ ਕੇ ਸਖਤ, ਨਵੇਂ ਦਿਸ਼ਾ-ਨਿਰਦੇਸ਼ ਜਾਰੀ

29n chandigarh

ਚੰਡੀਗੜ੍ਹ- ਚੰਡੀਗੜ੍ਹ ਪ੍ਰਸ਼ਾਸਨ (Chandigarh Administration) ਕੋਰੋਨਾ ਦੇ ਨਵੇਂ ਵੇਰੀਐਂਟ ਓਮੀਕਰੋਨ (Omicron Variant) ਨੂੰ ਲੈ ਕੇ ਸਖ਼ਤ ਹੋ ਗਿਆ ਹੈ। ਪ੍ਰਸ਼ਾਸਨ ਵੱਲੋਂ ਕਈ ਨਵੇਂ ਦਿਸ਼ਾ-ਨਿਰਦੇਸ਼ (New guidelines) ਜਾਰੀ ਕੀਤੇ ਗਏ ਹਨ। ਸ਼ਹਿਰ ਦੇ ਸਾਰੇ ਸਰਕਾਰੀ ਹਸਪਤਾਲਾਂ (Government Hospitals) ਵਿੱਚ ਦਾਖਲ ਸਾਰੇ ਮਰੀਜ਼ਾਂ ਦਾ ਪਹਿਲਾ ਆਰਟੀ ਪੀਸੀਆਰ (RT PCR) ਟੈਸਟ ਕੀਤਾ ਜਾਵੇਗਾ। ਓਪੀਡੀ ਵਿੱਚ ਆਉਣ ਵਾਲੇ ਸਾਰੇ ਮਰੀਜ਼ਾਂ ਦਾ ਕਰੋਨਾ ਟੈਸਟ ਵੀ ਕੀਤਾ ਜਾਵੇਗਾ। ਕੋਰੋਨਾ ਦੇ ਨਿਯਮਾਂ (Corona rules) ਦੀ ਸਖ਼ਤੀ ਨਾਲ ਪਾਲਣਾ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ (Strict Action) ਕੀਤੀ ਜਾਵੇਗੀ।

Also Read: ਪਤਨੀ ਨੇ ਪ੍ਰੇਮੀ ਤੋਂ ਕਰਵਾਇਆ ਪਤੀ ਦਾ ਕਤਲ, ਸਕੂਲ ਟਾਈਮ ਦੇ ਪ੍ਰੇਮੀ ਸਣੇ 2 ਗ੍ਰਿਫਤਾਰ

ਦੱਸ ਦਈਏ ਕਿ ਚੰਡੀਗੜ੍ਹ ਵਿਚ ਇਕ ਵਿਅਕਤੀ ਦੇ ਕੋਰੋਨਾ ਦੇ ਨਵੇਂ ਵੇਰੀਐਂਟ ਦੀ ਚਪੇਟ ਵਿਚ ਆਉਣ ਦੀ ਖਬਰਾਂ ਵਾਇਰਲ ਹੋ ਰਹੀਆਂ ਹਨ। ਇਸ ਦੌਰਾਨ ਪ੍ਰਸ਼ਾਸਨ ਨੇ ਇਹ ਵੀ ਸਾਫ ਕੀਤਾ ਕਿ ਚੰਡੀਗੜ੍ਹ ਦੇ ਇੱਕ 39 ਸਾਲਾ ਨਿਵਾਸੀ, ਜੋ ਕਿ ਦੱਖਣੀ ਅਫ਼ਰੀਕਾ ਤੋਂ ਪਰਤਿਆ ਸੀ, ਨੂੰ ਘਰ ਵਿੱਚ ਕੁਆਰੰਟੀਨ ਕੀਤਾ ਗਿਆ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਇਸ ਦੇ ਕੋਰੋਨਾ ਦੇ ਨਵੇਂ ਵੇਰੀਐਂਟ ਦੇ ਸਾਕਾਰਾਤਮਕ ਟੈਸਟ ਬਾਰੇ ਖਬਰਾਂ ਸਿਰਫ ਅਫਵਾਹ ਹਨ।

Also Read: ਪੰਜਾਬ ਬਿਜਲੀ ਵਿਭਾਗ ’ਚ ਨਿਕਲੀ ਭਰਤੀ, ਇਸ ਵੈੱਬਸਾਈਟ ਰਾਹੀਂ ਕਰੋ ਅਪਲਾਈ

In The Market