LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਬੀ.ਐੱਸ.ਐੱਫ. ਜਵਾਨਾਂ ਨੇ ਰੌਸ਼ਨੀ ਬੰਬ ਸੁੱਟ ਕੀਤੇ 46 ਫਾਇਰ, ਬਾਰਡਰ 'ਤੇ ਸਰਚ ਸ਼ੁਰੂ

drone1

ਅੰਮ੍ਰਿਤਸਰ-ਪਾਕਿਸਤਾਨ ਵਿਚ ਬੈਠੇ ਤਸਕਰ ਅਤੇ ਅੱਤਵਾਦੀ ਸੰਗਠਨ ਲਗਾਤਾਰ ਪੰਜਾਬ ਦੀ ਅਮਨ-ਸ਼ਾਂਤੀ ਨੂੰ ਵਿਗਾੜਣ ਦੀ ਕੋਸ਼ਿਸ਼ ਵਿਚ ਲੱਗੇ ਹੋਏ ਹਨ। ਸ਼ਨੀਵਾਰ-ਐਤਵਾਰ ਦੀ ਮੱਧ ਰਾਤ ਨੂੰ ਗੁਰਦਾਸਪੁਰ ਸੈਕਟਰ ਵਿਚ ਡਰੋਨ ਨੇ ਫਿਰ ਤੋਂ ਦਸਤਕ ਦਿੱਤੀ। ਬੀ.ਐੱਸ.ਐੱਫ. ਦੇ ਜਵਾਨਾਂ ਨੇ ਆਵਾਜ਼ ਸੁਣਨ ਤੋਂ ਬਾਅਦ ਫਾਇਰਿੰਗ ਸ਼ੁਰੂ ਕਰ ਦਿੱਤੀ। ਕੁਝ ਸਮੇਂ ਬਾਅਦ ਡਰੋਨ ਵਾਪਸ ਪਰਤ ਗਿਆ। ਪੁਲਿਸ ਅਤੇ ਬੀ.ਐੱਸ.ਐੱਫ. ਦੇ ਜਵਾਨ ਹੁਣ ਸਵੇਰ ਤੋਂ ਹੀ ਬਾਰਡਰ ਏਰੀਆ ਵਿਚ ਸਰਚ ਕਰ ਰਹੇ ਹਨ।
ਜਾਣਕਾਰੀ ਮੁਤਾਬਕ ਗੁਰਦਾਸਪੁਰ ਸੈਕਟਰ ਦੇ ਅਧੀਨ ਆਉਂਦੇ ਦੀਨਾਨਗਰ ਦੇ ਸਰਹੱਦੀ ਪਿੰਡ ਡੀਂਡਾ ਵਿਚ ਰਾਤ 12 ਵਜੇ ਦੇ ਕਰੀਬ ਡਰੋਨ ਨੇ ਦਸਤਕ ਦਿੱਤੀ। ਇਹ ਡਰੋਨ ਪਾਕਿਸਤਾਨ ਵਲੋਂ ਆਇਆ। ਆਵਾਜ਼ ਸੁਣਨ ਤੋਂ ਬਾਅਦ ਬੀ.ਐੱਸ.ਐੱਫ. ਦੇ ਜਵਾਨਾਂ ਨੇ ਡਰੋਨ ਵੱਲ ਫਾਇਰਿੰਗ ਸ਼ੁਰੂ ਕਰ ਦਿੱਤੀ। ਹਨ੍ਹੇਰਾ ਦੂਰ ਕਰਨ ਲਈ 3 ਰੌਸ਼ਨੀ ਬੰਬ ਸੁੱਟੇ ਗਏ। ਇਸ ਤੋਂ ਬਾਅਦ ਕੁਲ 46 ਰਾਉਂਡ ਵੀ ਕੀਤੇ ਗਏ। ਬੀ.ਐੱਸ.ਐੱਫ. ਦੇ ਜਵਾਨਾਂ ਦੀਆਂ ਕੋਸ਼ਿਸ਼ਾਂ ਤੋਂ ਬਾਅਦ ਡਰੋਨ ਪਾਕਿਸਤਾਨ ਸਰਹੱਦ ਵਿਚ ਵਾਪਸ ਪਰਤ ਗਿਆ।
ਡਰੋਨ ਤਾਂ ਵਾਪਸ ਚਲਾ ਗਿਆ, ਪਰ ਸਾਵਧਾਨੀ ਲਈ ਬੀ.ਐੱਸ.ਐੱਫ. ਦੇ ਜਵਾਨਾਂ ਅਤੇ ਪੁਲਿਸ ਨੇ ਸਵੇਰੇ ਤੋਂ ਡੀਂਡਾ ਅਤੇ ਨੇੜਲੇ ਏਰੀਆ ਵਿਚ ਸਰਚ ਸ਼ੁਰੂ ਕਰ ਦਿੱਤਾ ਹੈ। ਅਜੇ ਤੱਕ ਕੁਝ ਵੀ ਸ਼ੱਕੀ ਨਹੀਂ ਮਿਲਿਆ ਹੈ। ਪਰ ਪਾਕਿਸਤਾਨ ਵਿਚ ਬੈਠੇ ਤਸਕਰਾਂ ਅਤੇ ਅੱਤਵਾਦੀ ਸੰਗਠਨਾਂ ਦੀ ਪੂਰੀ ਕੋਸ਼ਿਸ਼ ਹੈ ਕਿ ਉਹ ਪੰਜਾਬ ਦੀ ਅਮਨ ਸ਼ਾਂਤੀ ਨੂੰ ਵਿਗਾੜਣ।
ਬੀਤੇ ਕੁਝ ਸਮੇਂ ਵਿਚ ਕਈ ਅਜਿਹੇ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚ ਪਾਕਿਸਤਾਨ ਵਲੋਂ ਡਰੱਗਜ਼ ਅਤੇ ਹਥਿਆਰਾਂ ਦੀ ਲਗਾਤਾਰ ਖੇਪ ਭੇਜੀ ਜਾ ਰਹੀ ਹੈ।13 ਜੁਲਾਈ ਨੂੰ 2.6 ਕਿਲੋ ਗ੍ਰਾਮ ਹੈਰੋਇਨ ਅੰਮ੍ਰਿਤਸਰ ਸੈਕਟਰ ਤੋਂ ਬਰਾਮਦ ਕੀਤੀ ਗਈ। 24 ਜੂਨ ਨੂੰ ਅੰਮ੍ਰਿਤਸਰ ਸੈਕਟਰ ਤੋਂ 3 ਕਿਲੋਗ੍ਰਾਮ ਹੈਰੋਇਨ ਅਤੇ ਪਿਸਟਲ ਬਰਾਮਦ ਕੀਤੀ ਗਈ।8 ਜੂਨ ਨੂੰ ਅੱਧਾ ਕਿਲੋਗ੍ਰਾਮ ਅੰਮ੍ਰਿਤਸਰ ਸੈਕਟਰ ਤੋਂ ਬਰਾਮਦ ਹੋਈ। 9 ਮਈ ਨੂੰ ਅੰਮ੍ਰਿਤਸਰ ਸੈਕਟਰ ਵਿਚ ਡਰੋਨ ਮਾਰ ਦਿੱਤਾ ਗਿਆ, 10.5 ਕਿਲੋਗ੍ਰਾਮ ਹੈਰੋਇਨ ਵੀ ਰਿਕਵਰ ਕੀਤੀ ਗਈ।29 ਅਪ੍ਰੈਲ ਨੂੰ ਅੰਮ੍ਰਿਤਸਰ ਸੈਕਟਰ ਵਿਚ ਡਰੋਮ ਬਰਾਮਦ 19 ਅਪ੍ਰੈਲ ਨੂੰ ਅੰਮ੍ਰਿਤਸਰ ਸੈਕਟਰ ਵਿਚ 2 ਕਿਲੋਗ੍ਰਾਮ ਹੈਰੋਇਨ, ਪਿਸਟਲ ਅਤੇ 47 ਰੌਂਦ ਬਰਾਮਦ ਕੀਤੇ ਗਏ। 9 ਮਾਰਚ ਨੂੰ ਅੰਮ੍ਰਿਤਸਰ ਸੈਕਟਰ ਵਿਚ ਡਰੋਨ ਬਰਾਮਦ ਕੀਤਾ ਗਿਆ। 7 ਮਾਰਚ ਨੂੰ ਫਿਰੋਜ਼ਪੁਰ ਸੈਕਟਰ ਵਿਚ ਡਰੋਨ ਸੁੱਟਿਆ ਗਿਆ ਅਤੇ 4 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। 15 ਫਰਵਰੀ ਨੂੰ ਫਿਰੋਜ਼ਪੁਰ ਸੈਕਟਰ ਵਿਚ 2 ਕਿਲੋਗ੍ਰਾਮ ਹੈਰੋਇਨ ਦੇ ਨਾਲ ਪਿਸਟਲ, 26 ਰੌਂਦ ਅਤੇ ਦੋ ਮੈਗਜ਼ੀਨ ਬਰਾਮਦ ਕੀਤੇ ਗਏ।

In The Market