LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕੁੱਤੇ ਪਿੱਛੇ ਗੁਆਂਢੀਆਂ ’ਚ ਖੂਨੀ ਜੰਗ, ਕੁੱਟਮਾਰ ਦੀ ਵਾਰਦਾਤ ਕੈਮਰੇ ’ਚ ਕੈਦ

jang1

ਪਠਾਨਕੋਟ:  ਕੋਰੋਨਾ ਕਾਲ (Corona case)  ਵਿਚ ਜਿਥੇ ਇਕ ਪਾਸੇ ਭਰਾ ਹੋਵੇ ਜਾ ਰਿਸ਼ਤੇਦਾਰ ਇਕ ਦੂਜੇ ਕੋਲ ਵੀ ਜਾਣ ਤੋਂ ਡਰਦੇ ਹਨ। ਦੂਜੇ ਪਾਸੇ ਬੇਜ਼ੁਬਾਨਾਂ ਦੀ ਮਦਦ ਕਰਨ ਵਾਲੇ ਲਾਠੀਆਂ ਖਾ  ਰਹੇ  ਹਨ। ਇਕ ਅਜਿਹਾ ਹੀ ਮਾਮਲਾ ਪਠਾਨਕੋਟ ਤੋਂ ਸਾਹਮਣੇ ਆਇਆ ਹੈ ਜਿਥੇ ਅਵਾਰਾ ਕੁੱਤਿਆਂ (Dogs) ਨੂੰ ਰੋਟੀ ਖਵਾਉਣ ਤੇ ਆਪਣਾ ਕੁੱਤਾ ਘੁੰਮਾਉਣ ਨੂੰ ਲੈ ਕੇ ਇਕ ਮੁਹੱਲੇ ’ਚ ਪਤੀ-ਪਤਨੀ ਦੀ ਕੁੱਟਮਾਰ ਕੀਤੀ ਗਈ। ਦੱਸ ਦੇਈਏ ਕਿ ਕੁੱਟਮਾਰ ਦੀਆਂ ਇਹ ਤਸਵੀਰਾਂ ਪਠਾਨਕੋਟ ਦੇ ਭਾਰਤ ਨਗਰ ਦੀਆਂ  ਹਨ। 

Read this- ਕੈਪਟਨ ਨੂੰ ਪਤਾ ਹੀ ਨਹੀਂ ਕਿ ਹੋ ਕੀ ਰਿਹੈ : ਸੁਖਬੀਰ ਸਿੰਘ ਬਾਦਲ

ਇਸ ਜ਼ਿਲ੍ਹੇ ਵਿਚ ਅਵਾਰਾ ਕੁੱਤਿਆਂ ਨੂੰ ਰੋਟੀ ਖਵਾਉਣ ਤੇ ਆਪਣਾ ਕੁੱਤਾ ਘੁੰਮਾਉਣ ਨੂੰ ਲੈ ਕੇ ਇਕ ਮੁਹੱਲੇ ’ਚ ਪਤੀ-ਪਤਨੀ ਦੀ ਕੁੱਟਮਾਰ ਕੀਤੀ ਗਈ। ਪੀੜਤ ਔਰਤ ਮੁਤਾਬਕ ਉਸ ਦਾ ਪਤੀ ਕੁੱਤੇ ਨੂੰ ਲੈ ਕੇ ਘਰੋਂ ਬਾਹਰ ਜਾਂਦਾ ਸੀ ਤਾਂ ਗੁਆਂਢੀਆਂ ਨੇ ਉਨਾਂ ਨੂੰ ਕੁੱਤੇ ਨੂੰ ਗਲੀ ’ਚ ਨਾ ਲਿਆਉਣ ਲਈ ਕਿਹਾ ਜਿਸ ਮਗਰੋਂ ਉਹ ਕੁੱਤੇ ਨੂੰ ਦੂਜੀ ਗਲੀ ’ਚ ਲੈ ਗਏ ਪਰ ਉਨ੍ਹਾਂ ਦੇ ਗੁਆਂਢੀ ਵਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਉਸ ਦੇ ਪਤੀ ’ਤੇ ਹਮਲਾ ਕਰ ਦਿੱਤਾ। 

ਪਤੀ ਦੀਆਂ ਚੀਕਾਂ ਦੀ ਆਵਾਜ਼ ਸੁਣ ਕੇ ਜਦੋਂ ਉਹ ਤੇ ਉਸ ਦੀ ਧੀ ਘਰੋਂ ਬਾਹਰ ਨਿਕਲੇ ਤਾਂ ਹਮਲਾਵਰਾਂ ਨੇ ਸੋਟੀਆਂ ਨਾਲ ਉਨ੍ਹਾਂ ’ਤੇ ਵੀ ਹਮਲਾ ਬੋਲ ਦਿੱਤਾ। ਇੰਨਾ ਹੀ ਨਹੀਂ ਜਦੋਂ ਉਹ ਇਲਾਜ ਲਈ ਹਸਪਤਾਲ ਪਹੁੰਚੇ ਤਾਂ ਦੋਸ਼ੀਆਂ ਵਲੋਂ ਹਸਪਤਾਲ ’ਚ ਉਨ੍ਹਾਂ ’ਤੇ ਜਾਨਲੇਵਾ ਹਮਲਾ ਕੀਤਾ ਗਿਆ।

Read this- ਹਵਾਈ ਜਹਾਜ਼ ਤੋਂ ਬਾਅਦ ਹੁਣ ਉੱਡਣ ਵਾਲੀਆਂ ਕਾਰਾਂ ਦਾ ਦੌਰ, ਸਿਰਫ਼ ਕੁਝ ਹੀ ਮਿੰਟਾਂ ’ਚ ਇੱਕ ਤੋਂ ਦੂਜੇ ਸ਼ਹਿਰ

ਫਿਲਹਾਲ ਕਿਸੇ ਤਰ੍ਹਾਂ ਹਸਪਤਾਲ ਦੇ ਕਮਰੇ ’ਚ ਖੁਦ ਨੂੰ ਬੰਦ ਕਰਕੇ ਉਨ੍ਹਾਂ ਨੇ ਆਪਣੀ ਜਾਨ ਬਚਾਈ ਹੈ। ਉਥੇ ਹੀ ਹਸਪਤਾਲ ਦੇ ਡਾਕਟਰ ਨੇ ਦੱਸਿਆ ਕਿ ਕੁੱਟਮਾਰ ਦੌਰਾਨ ਤਿੰਨ ਲੋਕ ਜ਼ਖਮੀ ਹੋਏ ਹਨ ਜੋ ਹਸਪਤਾਲ ’ਚ ਜ਼ੇਰੇ ਇਲਾਜ ਹਨ। ਫਿਲਹਾਲ ਪੀੜਤ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕਰਦਿਆਂ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ। 

 

In The Market