LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪੰਜਾਬ 'ਚ ਮੁੜ ਵਧਿਆ ਬਲੈਕ ਆਊਟ ਦਾ ਖਤਰਾ! ਪਾਵਰ ਇੰਜੀਨੀਅਰਾਂ ਦਿੱਤੀ ਇਹ ਧਮਕੀ

28n2

ਚੰਡੀਗੜ੍ਹ: PSEB ਇੰਜਨੀਅਰਜ਼ ਐਸੋਸੀਏਸ਼ਨ ਨੇ ਫੈਸਲਾ ਕੀਤਾ ਹੈ ਕਿ ਸੋਮਵਾਰ ਸਵੇਰ ਤੋਂ ਸਾਰੇ ਪਾਵਰ ਇੰਜੀਨੀਅਰ (Power Engineer) ਅਣਮਿੱਥੇ ਸਮੇਂ ਲਈ ਆਪਣੇ ਮੋਬਾਈਲ (Mobile) ਬੰਦ ਕਰ ਦੇਣਗੇ ਅਤੇ ਪਹਿਲੀ ਦਸੰਬਰ ਤੋਂ ਡਿਊਟੀਆਂ ਕਰਨ ਤੋਂ ਇਨਕਾਰ ਕਰ ਦੇਣਗੇ। ਮੰਨੀਆਂ ਹੋਈਆਂ ਅਸਲ ਮੰਗਾਂ ਦੀ ਪੂਰਤੀ ਨਾ ਹੋਣ ਕਾਰਨ ਅਤੇ ਹਾਲਾਤ ਵਿਚ ਸੁਧਾਰ ਕਰਨ ਲਈ, ਜਿਸ ਤਹਿਤ ਇੰਜੀਨੀਅਰ ਐਮਰਜੈਂਸੀ ਡਿਊਟੀ (Emergency duty) ਨਿਭਾ ਰਹੇ ਹਨ, ਕਰਮਚਾਰੀਆਂ ਵਿਚ ਗੁੱਸੇ ਦਾ ਮਾਹੌਲ ਹੈ।

ਇਸ ਦੇ ਨਾਲ ਹੀ ਪੀ. ਐੱਸ. ਈ. ਬੀ. ਇੰਜੀਨੀਅਰ ਐਸੋਸੀਏਸ਼ਨ ਨੇ ਪਾਵਰਕਾਮ ਦੇ ਚੇਅਰਮੈਨ ਕਮ ਮੈਨੇਜਿੰਗ ਡਾਇਰੈਕਟਰ ਨੂੰ ਪੱਤਰ ਲਿਖ ਕੇ ਪੰਜਾਬ ਦੀ ਸਾਰੀ ਬਿਜਲੀ ਸਪਲਾਈ ਫੇਲ ਹੋਣ ਅਤੇ ਬਲੈਕ ਆਊਟ ਹੋਣ ਦੇ ਖ਼ਤਰੇ ਦੀ ਚਿਤਾਵਨੀ ਦਿੱਤੀ ਹੈ। ਇੰਜੀਨੀਅਰ ਐਸੋਸੀਏਸ਼ਨ ਵੱਲੋਂ ਇਸ ਪੱਤਰ ਦੀ ਕਾਪੀ ਪੰਜਾਬ ਸਰਕਾਰ ਦੇ ਉੱਚ ਅਧਿਕਾਰੀਆਂ ਨੂੰ ਭੇਜਣ ਦੇ ਨਾਲ-ਨਾਲ ਪੰਜਾਬ ਦੇ ਸਾਰੇ ਐੱਮ. ਐੱਲ. ਏ. ਅਤੇ ਐੱਮ. ਪੀ. ਨੂੰ ਵੀ ਭੇਜੀ ਹੈ। ਇਸ ਸਬੰਧੀ ਜਾਣਕਾਰੀ ਪੀ. ਐੱਸ. ਈ. ਬੀ. ਇੰਜੀਨੀਅਰਸ ਐਸੋਸੀਏਸ਼ਨ ਦੇ ਸੀਨੀਅਰ ਐਂਡ ਜੁਆਇੰਟ ਸੈਕਟਰੀ ਜੀ. ਐੱਸ. ਖਹਿਰਾ ਅਤੇ ਜੁਆਇੰਟ ਸਕੱਤਰ ਇੰਜੀ. ਟੀ. ਪੀ. ਸਿੰਘ ਨੇ ਸਾਂਝੀ ਕਰਦਿਆਂ ਗੱਲਬਾਤ ਦੌਰਾਨ ਕੀਤੀ।

Also Read: ਸੁਨੀਲ ਜਾਖੜ ਨੇ ਟਵੀਟ ਕਰ ਪੰਜਾਬ ਦੀ ਰਾਜਨੀਤੀ 'ਤੇ ਕਸਿਆ ਤੰਜ

ਜ਼ਿਕਰਯੋਗ ਹੈ ਕਿ ਪਾਵਰਕਾਮ ਅਤੇ ਟ੍ਰਾਂਸਕੋ ਦੀਆਂ ਜ਼ਿਆਦਾਤਰ ਕਰਮਚਾਰੀ ਯੂਨੀਅਨਾਂ ਆਪਣੀਆਂ ਮੰਗਾਂ ਦੇ ਸਬੰਧ ਵਿਚ 15 ਨਵੰਬਰ ਤੋਂ ਸਮੂਹਿਕ ਛੁੱਟੀ ਲੈ ਕੇ ਲਗਾਤਾਰ ਰੋਸ ਪ੍ਰਦਰਸ਼ਨ ਕਰ ਰਹੀਆਂ ਹਨ। ਇਨ੍ਹਾਂ ਯੂਨੀਅਨਾਂ ਨੇ ਇਸ ਸਮੂਹਿਕ ਛੁੱਟੀ ਦੇ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹੋਏ 2 ਦਸੰਬਰ ਤੱਕ ਲਗਾਤਾਰ ਜਾਰੀ ਰੱਖਣ ਦਾ ਫ਼ੈਸਲਾ ਕੀਤਾ ਹੈ। ਕਰਮਚਾਰੀਆਂ ਵੱਲੋਂ ਛੁੱਟੀ ’ਤੇ ਚਲੇ ਜਾਣ ਕਾਰਨ ਪੰਜਾਬ ਦੇ ਸਾਰੇ ਗਰਿੱਡ ਖਾਲੀ ਹੋ ਗਏ ਹਨ। ਇਸ ਹੰਗਾਮੀ ਹਾਲਤ ’ਚ ਇੰਜੀਨੀਅਰ ਖੁਦ ਗਰਿੱਡਾਂ ’ਤੇ ਡਿਊਟੀ ਕਰ ਕੇ ਹਾਲਾਤ ਨੂੰ ਸੰਭਾਲਣ ਵਿਚ ਲੱਗੇ ਹੋਏ ਹਨ ਤਾਂ ਕਿ ਪੰਜਾਬ ਦੀ ਸਾਰੀ ਬਿਜਲੀ ਸਪਲਾਈ ਫੇਲ ਹੋਣ ਅਤੇ ਬਲੈਕ ਆਊਟ ਦੇ ਖਤਰੇ ਤੋਂ ਬਚਾਇਆ ਜਾ ਸਕੇ।

Also Read: ਇੰਸਟਾਗ੍ਰਾਮ ਯੂਜ਼ਰਸ ਲਈ ਖੁਸ਼ਖਬਰੀ ! ਹੁਣ ਸਟੋਰੀਜ਼ ਵੀਡੀਓ ਲਈ ਜਲਦ ਹੀ ਲਿਆਇਆ ਜਾਵੇਗਾ ਇਹ ਫੀਚਰ

ਗਰਿੱਡਾਂ ’ਤੇ ਐਮਰਜੈਂਸੀ ਐਮਰਜੈਂਸੀ ਹਾਲਾਤ ਨਾਲ ਨਜਿੱਠਣ ਲਈ ਬਹੁਤ ਸਾਰੇ ਇੰਜੀਨੀਅਰਾਂ ਨੂੰ ਘਰਾਂ ਤੋਂ 100-200 ਕਿਲੋਮੀਟਰ ਦੂਰ ਲਗਾਤਾਰ 36-36 ਘੰਟੇ ਜਾਂ ਇਸ ਤੋਂ ਜ਼ਿਆਦਾ ਡਿਊਟੀ ਨਿਭਾਉਣੀ ਪੈ ਰਹੀ ਹੈ। ਇਸ ਡਿਊਟੀ ਦੌਰਾਨ ਜਿੱਥੇ ਹੜਤਾਲੀ ਕਰਮਚਾਰੀਆਂ ਵੱਲੋਂ ਇੰਜੀਨੀਅਰਾਂ ਨਾਲ ਦੁਰਵਿਵਹਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ’ਤੇ ਜਾਤੀ ਹਮਲੇ ਕਰ ਕੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ ’ਤੇ ਵਾਇਰਲ ਕੀਤੀ ਜਾ ਰਹੀ ਹੈ। ਉੱਥੇ ਕਿਸੇ ਨੁਕਸ ਕਾਰਨ ਸਪਲਾਈ ਬੰਦ ਹੋਣ ’ਤੇ ਕਈ ਥਾਵਾਂ ’ਤੇ ਖਪਤਕਾਰਾਂ ਦੇ ਗੁੱਸੇ ਦਾ ਡਿਊਟੀ ਕਰ ਰਹੇ ਇੰਜੀਨੀਅਰਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ। ਦੂਰ-ਦੁਰਾਡੇ ਗਰਿੱਡਾਂ ’ਤੇ ਤਾਇਨਾਤ ਇੰਜੀਨੀਅਰਾਂ ਵੱਲੋਂ ਪੂਰਨ ਸਹਿਯੋਗ ਦੇਣ ਦੇ ਬਾਵਜੂਦ ਪਾਵਰਕਾਮ ਮੈਨੇਜਮੇਂਟ ਡਿਊਟੀ ਕਰ ਰਹੇ ਇੰਜੀਨੀਅਰਾਂ ਨੂੰ ਸੁਰੱਖਿਆ ਅਤੇ ਬੁਨਿਆਦੀ ਮਨੁੱਖੀ ਲੋੜਾਂ ਜਿਵੇਂ ਭੋਜਨ, ਵਾਸ਼ਰੂਮ, ਮੈਡੀਕਲ ਸਹੂਲਤਾਂ ਪ੍ਰਦਾਨ ਕਰਨ ’ਚ ਨਾਕਾਮ ਰਹੀ ਹੈ। ਇਨ੍ਹਾਂ ਹਾਲਾਤਾਂ ਵਿਚ ਗਰਿੱਡ ’ਤੇ ਡਿਊਟੀ ਨਿਭਾਉਂਦੇ ਹੋਏ ਫਿਰੋਜ਼ਪੁਰ ਦੇ ਵਧੀਕ ਨਿਗਰਾਨ ਇੰਜੀਨੀਅਰ ਅਜੈ ਕੁਮਾਰ ਦੀ ਡੇਂਗੂ ਦੀ ਲਪੇਟ ਵਿਚ ਆਉਣ ਕਾਰਨ ਮੌਤ ਹੋ ਗਈ, ਜਿਸ ਕਾਰਨ ਇੰਜੀਨੀਅਰਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ।

Also Read: ਜਲੰਧਰੀਓ ਜ਼ਰਾ ਬੱਚ ਕੇ ਚੌਕ ਤੋਂ! ਲੱਗਣਗੇ ਹਾਈਟੈੱਕ CCTV ਟਰੈਫਿਕ ਕੈਮਰੇ

ਇੰਜੀਨੀਅਰ ਐਸੋਸੀਏਸ਼ਨ ਨੇ ਮੈਨੇਜਮੈਂਟ ਨੂੰ ਚਿਤਾਵਨੀ ਦਿੱਤੀ ਹੈ ਕਿ ਹੜਤਾਲ ’ਤੇ ਚੱਲ ਰਹੇ ਕਰਮਚਾਰੀਆਂ ਨਾਲ ਰਾਬਤਾ ਕਰ ਕੇ ਤੁਰੰਤ ਮਸਲੇ ਦਾ ਨਿਪਟਾਰਾ ਕੀਤਾ ਜਾਵੇ ਅਤੇ ਸਹਾਇਕ ਇੰਜੀਨੀਅਰ ਦੇ ਤਨਖਾਹ ਸਕੇਲ ਮਸਲੇ ਨੂੰ ਮੈਨੇਜਮੈਂਟ ਨਾਲ ਹੋਈ ਸਹਿਮਤੀ ਅਨੁਸਾਰ ਇੰਨ ਬਿੰਨ ਲਾਗੂ ਕੀਤਾ ਜਾਵੇ। ਜੇਕਰ ਮੈਨੇਜਮੈਂਟ ਮਸਲਿਆਂ ਨੂੰ ਹੱਲ ਕਰਨ ’ਚ ਅਸਫਲ ਰਹਿੰਦੀ ਹੈ ਤਾਂ ਸਾਰੇ ਇੰਜੀਨੀਅਰ 30 ਨਵੰਬਰ ਤੋਂ ਆਪਣੇ ਮੋਬਾਇਲ ਫੋਨ ਅਣਮਿੱਥੇ ਸਮੇਂ ਲਈ ਬੰਦ ਅਤੇ 01 ਦਸੰਬਰ ਤੋਂ ਆਪਣੇ ਤੋਂ ਹੇਠਲੇ ਸਟਾਫ ਦੀ ਡਿਊਟੀ ਕਰਨ ਤੋਂ ਇਨਕਾਰ ਕਰ ਦੇਣਗੇ।

ਪੀ. ਐੱਸ. ਈ. ਬੀ. ਇੰਜੀਨੀਅਰਸ ਐਸੋਸੀਏਸ਼ਨ ਦੇ ਸੀਨੀਅਰ ਐਂਡ ਜੁਆਇੰਟ ਸੈਕਟਰੀ ਜੀ. ਐੱਸ. ਖਹਿਰਾ ਨੇ ਕਿਹਾ ਕਿ ਪੰਜਾਬ ’ਚ ਹੋਣ ਵਾਲੇ ਕਿਸੇ ਵੀ ਬਲੈਕ ਆਊਟ ਦੀ ਜ਼ਿੰਮੇਵਾਰੀ ਪਾਵਰਕਾਮ ਮੈਨੇਜਮੈਂਟ ਦੀ ਹੋਵੇਗੀ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਜੇਕਰ ਦੂਰ ਦਰਾਡੇ ਗਰਿੱਡਾਂ ’ਤੇ ਲਗਾਤਾਰ ਚੌਵੀ ਘੰਟੇ ਤਾਇਨਾਤ ਇੰਜੀਨੀਅਰਾਂ ਨੂੰ ਸੁਰੱਖਿਆ ਅਤੇ ਬੁਨਿਆਦੀ ਸਹੂਲਤਾਂ ਜਿਵੇਂ ਭੋਜਨ, ਵਾਸ਼ਰੁਮ, ਮੈਡੀਕਲ ਸਹੂਲਤ ਤੇ ਲੋੜੀਂਦਾ ਆਰਾਮ ਤੁਰੰਤ ਨਹੀਂ ਮੁਹੱਈਆ ਕਰਵਾਇਆ ਗਿਆ ਤਾਂ ਇੰਜ਼ੀਨੀਅਰ ਅਜਿਹੇ ਗਰਿੱਡਾਂ ਨੂੰ ਉਪਰੋਕਤ ਸਮੇਂ ਸੀਮਾ ਤੋਂ ਪਹਿਲਾਂ ਛੱਡਣ ਲਈ ਮਜਬੂਰ ਹੋ ਜਾਣਗੇ।

In The Market