ਚੰਡੀਗੜ੍ਹ- ਪੰਜਾਬ ਡਰੱਗਜ਼ ਕੇਸ ਵਿੱਚ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ (Bikram Singh Majithia) ਨੇ ਹਾਈਕੋਰਟ (High Court) ਵਿੱਚ ਪਟੀਸ਼ਨ (petition) ਦਾਇਰ ਕੀਤੀ ਹੈ। ਉਨ੍ਹਾਂ ਦੋਸ਼ ਲਾਇਆ ਹੈ ਕਿ ਕਾਂਗਰਸ ਪਾਰਟੀ (Congress Party) ਵਲੋਂ ਸਿਆਸੀ ਲਾਹਾ ਲੈਣ ਲਈ ਉਨ੍ਹਾਂ ਦਾ ਨਾਂ ਡਰੱਗ ਰੈਕੇਟ (Drugs Racket) ਵਿਚ ਘਸੀਟਿਆ ਜਾ ਰਿਹਾ ਹੈ। ਭਲਕੇ ਮੁੱਖ ਮਾਮਲੇ ਦੀ ਸੁਣਵਾਈ ਹੋਵੇਗੀ।
Also Read: ਅੱਜ ਪੰਜਾਬ ਕੈਬਨਿਟ ਨਾਲ CM ਚੰਨੀ ਜਾਣਗੇ ਕਰਤਾਰਪੁਰ ਸਾਹਿਬ, ਸਿੱਧੂ ਨੂੰ ਨਹੀਂ ਮਿਲੀ ਮਨਜ਼ੂਰੀ
ਉਨ੍ਹਾਂ ਇਸ ਮਾਮਲੇ 'ਚ ਖੁਦ ਨੂੰ ਧਿਰ ਬਣਾਉਣ ਦੀ ਮੰਗ ਕੀਤੀ ਹੈ। ਸ. ਮਜੀਠਿਆ ਨੇ ਆਪਣੀ 100 ਪੰਨਿਆਂ ਦੀ ਪਟੀਸ਼ਨ 'ਚ ਕਿਹਾ ਹੈ ਕਿ ਕੋਈ ਵੀ ਫੈਸਲਾ ਦੇਣ ਤੋਂ ਪਹਿਲਾਂ ਉਸ ਦੀ ਸੁਣਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਉਸ ਨੂੰ ਸਿਆਸੀ ਸਾਜ਼ਿਸ਼ ਤਹਿਤ ਇਸ ਕੇਸ ਵਿੱਚ ਘਸੀਟਿਆ ਜਾ ਰਿਹਾ ਹੈ। ਉਨ੍ਹਾਂ ਆਪਣੀ ਪਟੀਸ਼ਨ ਵਿੱਚ ਵਕੀਲ ਐਡਵੋਕੇਟ ਨਵਕਿਰਨ ਸਿੰਘ ਦਾ ਵੀ ਜ਼ਿਕਰ ਕੀਤਾ ਗਿਆ। ਮਜੀਠਿਆ ਨੇ ਕਿਹਾ ਕਿ ਐਡਵੋਕੇਟ ਨਵਕਿਰਨ ਸਿੰਘ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਹਨ। ਇਸ ਤੋਂ ਇਲਾਵਾ ਮਜੀਠਿਆ ਨੇ ਆਪਣੀ ਪਟੀਸ਼ਨ ਵਿੱਚ ਗ੍ਰਹਿ ਮੰਤਰੀ ਰੰਧਾਵਾ ਦਾ ਵੀ ਜ਼ਿਕਰ ਕੀਤਾ ਗਿਆ।
Also Read: ਮੁੜ ਖੁੱਲ੍ਹਿਆ ਕਰਤਾਰਪੁਰ ਲਾਂਘਾ, ਆਨਲਾਈਨ ਰਜਿਸਟ੍ਰੇਸ਼ਨ ਰਾਹੀਂ ਇੰਝ ਕਰੋ ਅਪਲਾਈ
ਪਟੀਸ਼ਨ ਵਿੱਚ ਕਿਹਾ ਹੈ ਕਿ 2019 ਵਿੱਚ ਰੰਧਾਵਾ ਨੇ ਕਿਹਾ ਸੀ ਕਿ ਜੇਕਰ ਮੈਂ ਗ੍ਰਹਿ ਮੰਤਰੀ ਹੁੰਦਾ ਤਾਂ ਮੈਨੂੰ ਜੇਲ੍ਹ ਵਿੱਚ ਡੱਕ ਦਿੱਤਾ ਜਾਂਦਾ। ਇਹ ਪਟੀਸ਼ਨ ਵਕੀਲ ਦਮਬੀਰ ਸੋਬਤੀ ਨੇ ਪਟੀਸ਼ਨ ਦਾਇਰ ਕੀਤੀ ਹੈ। ਭਲਕੇ ਡਰੱਗਜ਼ ਮਾਮਲੇ ਦੀ ਸੁਣਵਾਈ ਕਰ ਰਹੇ ਬੈਂਚ ਦੇ ਸਾਹਮਣੇ ਹੋਵੇਗੀ।
Also Read: ਨਸ਼ਿਆਂ 'ਤੇ ਸਿਰਫ ਟਵੀਟਾਂ ਤੋਂ ਅੱਕੇ ਰਵਨੀਤ ਬਿੱਟੂ ਨੇ ਦਿੱਤੀ ਨਵਜੋਤ ਸਿੱਧੂ ਨੂੰ ਨਸੀਹਤ
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Chandigarh News: अज्ञात युवक का शव बरामद; नहीं हो पाई पहचान, जांच में जुटी चंडीगढ़ पुलिस
Miss Universe 2024 : 21 वर्षीय Victoria Kjaer ने अपने नाम किया मिस यूनिवर्स का खिताब
Punjab Accident News: कोहरे के कारण कपूरथला में मिनीबस की टक्कर में 3 की मौत, 2 घायल