LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਨਸ਼ਿਆਂ 'ਤੇ ਸਿਰਫ ਟਵੀਟਾਂ ਤੋਂ ਅੱਕੇ ਰਵਨੀਤ ਬਿੱਟੂ ਨੇ ਦਿੱਤੀ ਨਵਜੋਤ ਸਿੱਧੂ ਨੂੰ ਨਸੀਹਤ

18n1

ਚੰਡੀਗੜ੍ਹ- ਪੰਜਾਬ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot Singh Sidhu) ਵੱਲੋਂ ਨਸ਼ਿਆਂ (Drugs) ਦੇ ਮੁੱਦੇ 'ਤੇ ਟਵੀਟ (Tweet) ਕਰਨ ਤੋਂ ਬਾਅਦ ਰਵਨੀਤ ਬਿੱਟੂ (Ravneet Singh Bittu) ਸਿੱਧੂ ਨੂੰ ਨਸੀਹਤ ਦਿੰਦੇ ਹੋਏ ਨਜਰ ਆਏ ਹਨ। 

Also Read: ਅੱਜ ਪੰਜਾਬ ਕੈਬਨਿਟ ਨਾਲ CM ਚੰਨੀ ਜਾਣਗੇ ਕਰਤਾਰਪੁਰ ਸਾਹਿਬ, ਸਿੱਧੂ ਨੂੰ ਨਹੀਂ ਮਿਲੀ ਮਨਜ਼ੂਰੀ

ਦੱਸ ਦੇਈਏ ਕਿ ਪੰਜਾਬ ਪ੍ਰਧਾਨ ਨਵਜੋਤ ਸਿੱਧੂ ਵੱਲੋਂ 17 ਨਵੰਬਰ ਨੂੰ ਇਕ ਟਵੀਟ ਕੀਤਾ ਗਿਆ ਜਿਸ 'ਚ ਉਨ੍ਹਾਂ ਨਸ਼ਿਆਂ ਬਾਰੇ ਗੱਲ ਕਰਦਿਆਂ ਕਿਹਾ ਸੀ ਕਿ 2017 'ਚ ਕਾਂਗਰਸ ਪਾਰਟੀ ਪੰਜਾਬ ਦੇ ਲੋਕਾਂ ਨਾਲ ਇਹ ਵਾਅਦਾ ਕਰ ਕੇ ਸੱਤਾ 'ਚ ਆਈ ਸੀ ਕਿ ਅਸੀਂ 4 ਹਫ਼ਤਿਆਂ 'ਚ ਨਸ਼ਿਆਂ ਦੀ ਰੀੜ੍ਹ ਦੀ ਹੱਡੀ ਤੋੜ ਦਿਆਂਗੇ ਪਰ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੀਆਂ 2017 ਤੋਂ 2020 ਦੀਆਂ ਰਿਪੋਰਟਾਂ ਦੱਸਦੀਆਂ ਹਨ ਕਿ ਪਿੱਛਲੇ 4 ਸਾਲਾਂ ਤੋਂ ਪੰਜਾਬ ਨੇ ਲਗਾਤਾਰ (NDPS) ਅਪਰਾਧ ਦਰ 'ਚ ਚੋਟੀ ਦਾ ਸਥਾਨ ਬਰਕਰਾਰ ਰੱਖਿਆ ਹੈ।

Also Read: ਮੁੜ ਖੁੱਲ੍ਹਿਆ ਕਰਤਾਰਪੁਰ ਲਾਂਘਾ, ਆਨਲਾਈਨ ਰਜਿਸਟ੍ਰੇਸ਼ਨ ਰਾਹੀਂ ਇੰਝ ਕਰੋ ਅਪਲਾਈ

ਸਿੱਧੂ ਦੇ ਇਸ ਟਵੀਟ ਤੋਂ ਬਾਅਦ ਬਿੱਟੂ ਨੇ ਰੀਟਵੀਟ ਕਰਦਿਆਂ ਨਵਜੋਤ ਸਿੱਧੂ ਨੂੰ ਆਪਣੇ ਪੰਜਾਬ ਕਾਂਗਰਸ ਪ੍ਰਧਾਨ ਦੇ ਇਸ ਅਹੁਦੇ ਦੀ ਬਿਹਤਰ ਵਰਤੋਂ ਕਰਨ ਦੀ ਸਲਾਹ ਦਿੱਤੀ ਹੈ। ਉਨ੍ਹਾਂ ਕਿਹਾ ਕਿ ਤੁਸੀਂ ਕਾਂਗਰਸ ਦੇ ਪ੍ਰਧਾਨ ਹੋ ਤੇ ਤਬਦੀਲੀ ਲਿਆਉਣ ਦੀ ਸਥਿਤੀ ਵਿੱਚ ਹੋ, ਤੁਹਾਨੂੰ ਟਵੀਟ ਕਰਨ ਦੇ ਨਾਲ-ਨਾਲ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਬੈਠਣਾ ਚਾਹੀਦਾ ਹੈ ਅਤੇ ਪੰਜਾਬ ਦੇ ਇਨ੍ਹਾਂ ਮੁੱਦਿਆਂ 'ਤੇ ਕਾਰਵਾਈ ਕਰਨੀ ਚਾਹੀਦੀ ਹੈ। 

Also Read: ਗੈਂਗਸਟਰ ਗਗਨ ਤੇ ਉਸਦੀ ਮਾਂ ਨੂੰ ਗੋਲੀ ਮਾਰਨ ਵਾਲੇ ਗੈਂਗਸਟਰ ਗੋਪੀ ਮਾਹਲ ਦਾ ਐਨਕਾਊਂਟਰ

In The Market