LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਭਾਰਤ ਬੰਦ: ਕਿਸਾਨਾਂ ਨੇ ਜਾਮ ਕੀਤਾ ਦਿੱਲੀ-ਅੰਮ੍ਰਿਤਸਰ ਹਾਈਵੇਅ, ਪੁਲਿਸ ਹਾਈ ਅਲਰਟ

27s kisan

ਚੰਡੀਗੜ੍ਹ- ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਪਿਛਲੇ ਇਕ ਸਾਲ ਤੋਂ ਜਾਰੀ ਕਿਸਾਨਾਂ ਦਾ ਸੰਘਰਸ਼ ਇਕ ਵਾਰ ਫਿਰ ਤੋਂ ਤੇਜ਼ੀ ਫੜਦਾ ਜਾ ਰਿਹਾ ਹੈ। ਕਿਸਾਨਾਂ ਸੰਗਠਨਾਂ ਵਲੋਂ ਸੋਮਵਾਰ ਸਵੇਰੇ 6 ਵਜੇ ਤੋਂ ਸ਼ਾਮ 4 ਵਜੇ ਤੱਕ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ। ਇਸ ਦੌਰਾਨ ਦਿੱਲੀ, ਯੂਪੀ ਤੇ ਨੇੜੇ ਦੇ ਇਲਾਕਿਆਂ ਵਿਚ ਪੁਲਿਸ ਅਲਰਟ ਉੱਤੇ ਹੈ। ਤਕਰੀਬਨ ਇਕ ਦਰਜਨ ਤੋਂ ਵਧੇਰੇ ਸਿਆਸੀ ਦਲਾਂ, ਸੰਗਠਨਾਂ ਨੇ ਇਸ ਬੰਦ ਦਾ ਸਮਰਥਨ ਕੀਤਾ ਹੈ। ਇਸ ਦੌਰਾਨ ਰੇਲ ਆਵਾਜਾਈ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਕਈ ਟ੍ਰੇਨਾਂ ਰੱਦ ਕਰ ਦਿੱਤੀਆਂ ਗਈਆਂ ਹਨ। ਪੰਜਾਬ ਵਿਚ ਵੀ ਬੰਦ ਨੂੰ ਪੂਰਾ ਹੁੰਗਾਰਾ ਮਿਲਿਆ ਹੈ।

ਪੜੋ ਹੋਰ ਖਬਰਾਂ: ਭਲਕੇ ਹੋਵੇਗੀ ਪੰਜਾਬ ਦੀ ਨਵੀਂ ਕੈਬਨਿਟ ਦੀ ਮੀਟਿੰਗ, ਵਿਚਾਰੇ ਜਾਣਗੇ ਕਈ ਮੁੱਦੇ

ਪੰਜਾਬ ਵਿਚ ਹਾਲਾਤ
ਪੰਜਾਬ ਵਿਚ ਕਿਸਾਨਾਂ ਦੇ ਕੇਂਦਰ ਦੇ ਖੇਤੀ ਬਿੱਲਾਂ ਖਿਲਾਫ ਭਾਰਤ ਬੰਦ ਨੂੰ ਪੂਰਾ ਹੁੰਗਾਰਾ ਮਿਲਿਆ ਹੈ। ਸੜਕਾਂ, ਰੇਲਵੇ ਲਾਈਨਾਂ ਤੇ ਹਾਈਵੇਅ ਉੱਤੇ ਕਿਸਾਨ ਡਟੇ ਹੋਏ ਹਨ। ਇੰਨਾ ਹੀ ਨਹੀਂ ਪੰਜਾਬ ਵਿਚ ਐਮਰਜੰਸੀ ਸੇਵਾਵਾਂ ਨੂੰ ਛੱਡ ਕੇ ਤਕਰੀਬਨ ਸਾਰੇ ਦਫਤਰਾਂ ਨੂੰ ਬੰਦ ਰੱਖਿਆ ਗਿਆ ਹੈ।

ਦਿੱਲੀ-ਅੰਮ੍ਰਿਤਸਰ ਹਾਈਵੇਅ ਜਾਮ
ਕਿਸਾਨਾਂ ਨੇ ਭਾਰਤ ਬੰਦ ਦੌਰਾਨ ਦਿੱਲੀ,ਯੂਪੀ ਤੇ ਹਰਿਆਣਾ ਵਿਚ ਮੁੱਖ ਤੌਰ ਉੱਤੇ ਆਪਣਾ ਪ੍ਰਦਰਸ਼ਨ ਤੇਜ਼ ਕਰ ਦਿੱਤਾ ਹੈ। ਦਿੱਲੀ ਦੇ ਗਾਜ਼ੀਪੁਰ ਬਾਰਡਰ, ਸ਼ੰਭੂ ਬਾਰਡਰ ਨੂੰ ਕਿਸਾਨਾਂ ਨੇ ਜਾਮ ਕਰ ਦਿੱਤਾ ਹੈ। ਇਸ ਦੇ ਨਾਲ ਹੀ ਦਿੱਲੀ-ਅੰਮ੍ਰਿਤਸਰ, ਦਿੱਲੀ-ਅੰਬਾਲਾ ਸਣੇ ਹੋਰ ਕਈ ਰਸਤਿਆਂ ਉੱਤੇ ਵੀ ਕਿਸਾਨਾਂ ਨੇ ਜਾਮ ਲਾ ਦਿੱਤਾ ਹੈ।

ਪੜੋ ਹੋਰ ਖਬਰਾਂ: ਅਮਰੀਕਾ ਫੇਰੀ ਤੋਂ ਵਾਪਸ ਪਰਤੇ PM ਮੋਦੀ, 65 ਘੰਟਿਆਂ 'ਚ ਕੀਤੀਆਂ 24 ਮੀਟਿੰਗਾਂ

ਬਹਾਦਰਗੜ੍ਹ ਰੇਲਵੇ ਟ੍ਰੈਕ ਉੱਤੇ ਪਹੁੰਚੇ ਕਿਸਾਨ
ਹਰਿਆਣਾ ਦੇ ਬਹਾਦਰਗੜ੍ਹ ਵਿਚ ਕਿਸਾਨਾਂ ਦਾ ਪ੍ਰਦਰਸ਼ਨ ਜਾਰੀ ਹੈ। ਕਿਸਾਨ ਇਥੇ ਬਹਾਦਰਗੜ੍ਹ ਰੇਲਵੇ ਸਟੇਸ਼ਨ ਪਹੁੰਚ ਗਏ ਹਨ ਤੇ ਰੇਲਵੇ ਟ੍ਰੈਕ ਉੱਤੇ ਖੜੇ ਹੋ ਕੇ ਪ੍ਰਦਰਸ਼ਨ ਕਰ ਰਹੇ ਹਨ। ਬਹਾਦਰਗੜ੍ਹ ਵਿਚ ਵਕੀਲਾਂ ਨੇ ਵੀ ਆਪਣਾ ਕੰਮ ਬੰਦ ਕਰ ਦਿੱਤਾ ਹੈ ਤੇ ਭਾਰਤ ਬੰਦ ਦਾ ਸਮਰਥਨ ਕੀਤਾ ਹੈ।

ਕਿਹੜੀਆਂ ਸਿਆਸੀ ਪਾਰਟੀਆਂ ਨੇ ਕੀਤਾ ਸਮਰਥਨ?
ਸੰਯੁਕਤ ਕਿਸਾਨ ਮੋਰਚਾ ਵਲੋਂ ਬੁਲਾਏ ਗਏ ਇਸ ਭਾਰਤ ਬੰਦ ਨੂੰ ਕਈ ਸਿਆਸੀ ਦਲਾਂ ਨੇ ਆਪਣਾ ਸਮਰਥਨ ਦਿੱਤਾ ਹੈ। ਇਨ੍ਹਾਂ ਵਿਚ ਕਾਂਗਰਸ, ਆਮ ਆਦਮੀ ਪਾਰਟੀ, ਸਮਾਜਵਾਦੀ ਪਾਰਟੀ, ਸ਼੍ਰੋਮਣੀ ਅਕਾਲੀ ਦਲ, ਟੀਡੀਪੀ, ਬਸਪਾ, ਲੈਫਟ ਪਾਰਟੀਆਂ, ਸਵਰਾਜ ਇੰਡੀਆ, ਰਾਜਦ ਜਿਹੇ ਸਿਆਸੀ ਦਲ ਸ਼ਾਮਲ ਹਨ। ਟੀਐੱਮਸੀ ਨੇ ਕਿਸਾਨਾਂ ਦੀ ਮੰਗ ਦਾ ਸਮਰਥਨ ਕੀਤਾ ਹੈ, ਪਰ ਭਾਰਤ ਬੰਦ ਦਾ ਨਹੀਂ ਸਮਰਥਨ ਨਹੀਂ ਕੀਤਾ ਹੈ।

In The Market