LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਭਲਕੇ ਹੋਵੇਗੀ ਪੰਜਾਬ ਦੀ ਨਵੀਂ ਕੈਬਨਿਟ ਦੀ ਮੀਟਿੰਗ, ਵਿਚਾਰੇ ਜਾਣਗੇ ਕਈ ਮੁੱਦੇ

26s cabnit

ਚੰਡੀਗੜ੍ਹ- ਪੰਜਾਬ ਦੇ ਨਵੇਂ ਮੁੱਖ ਮੰਤਰੀ ਦੇ ਅਹੁਦੇ ਉੱਤੇ ਬੈਠਣ ਤੋਂ ਬਾਅਦ ਅੱਜ ਪੰਜਾਬ ਦੀ ਨਵੀਂ ਵਜਾਰਤ ਨੇ ਸਹੁੰ ਚੁੱਕ ਲਈ ਹੈ। ਹਾਲਾਂਕਿ ਅਜੇ ਤੱਕ ਇਨ੍ਹਾਂ ਵਜ਼ੀਰਾਂ ਦੇ ਅਹੁਦੇ ਨਿਰਧਾਰਿਤ ਨਹੀਂ ਹੋਏ ਹਨ ਪਰ ਪੰਜਾਬ ਮੁੱਖ ਮੰਤਰੀ ਵਲੋਂ ਭਲਕੇ ਸਵੇਰੇ ਸਾਢੇ 10 ਵਜੇ ਸਾਰੇ ਮੰਤਰੀਆਂ ਦੀ ਮੀਟਿੰਗ ਸੱਦ ਲਈ ਗਈ ਹੈ। ਇਸ ਦੌਰਾਨ ਪੰਜਾਬ ਦੇ ਕਈ ਮੁੱਦੇ ਵਿਚਾਰੇ ਜਾ ਸਕਦੇ ਹਨ।

ਪੜੋ ਹੋਰ ਖਬਰਾਂ: ਕੈਬਨਿਟ ਲਿਸਟ 'ਚੋਂ ਕੁਲਜੀਤ ਨਾਗਰਾ ਬਾਹਰ, ਕਾਕਾ ਰਣਦੀਪ ਦੀ ਹੋਵੇਗੀ ਐਂਟਰੀ: ਸੂਤਰ

ਤੁਹਾਨੂੰ ਦੱਸ ਦਈਏ ਕਿ ਅੱਜ ਪੰਜਾਬ ਦੀ ਨਵੀਂ ਵਜਾਰਤ ਵਜੋਂ ਬ੍ਰਹਮ ਮਹਿੰਦਰਾ, ਮਨਪ੍ਰੀਤ ਸਿੰਘ ਬਾਦਲ, ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਅਰੁਣਾ ਚੌਧਰੀ, ਸੁਖਜਿੰਦਰ ਸਿੰਘ ਸਰਕਾਰੀਆ, ਰਾਣਾ ਗੁਰਜੀਤ ਸਿੰਘ, ਰਜ਼ੀਆ ਸੁਲਤਾਨਾ, ਵਿਜੇ ਇੰਦਰ ਸਿੰਗਲਾ, ਭਾਰਤ ਭੂਸ਼ਣ ਆਸ਼ੂ, ਰਣਦੀਪ ਸਿੰਘ ਨਾਭਾ (ਕਾਕਾ ਰਣਦੀਪ), ਰਾਜ ਕੁਮਾਰ ਵੇਰਕਾ, ਸੰਗਤ ਸਿੰਘ ਗਿਲਜ਼ੀਆਂ, ਪਰਗਟ ਸਿੰਘ, ਅਮਰਿੰਦਰ ਸਿੰਘ ਰਾਜਾ ਵੜਿੰਗ, ਗੁਰਕੀਰਤ ਸਿੰਘ ਕੋਟਲੀ ਨੇ ਅਹੁਦਿਆਂ ਦੀ ਸਹੁੰ ਚੁੱਕੀ। ਵਜ਼ੀਰਾਂ ਦੇ ਸਹੁੰ ਚੁੱਕਣ ਤੋਂ ਬਾਅਦ ਕਾਂਗਰਸ ਹਾਈ ਕਮਾਨ ਦੇ ਪੰਜਾਬ ਮਾਮਲਿਆਂ ਬਾਰੇ ਮੰਤਰੀ ਹਰੀਸ਼ ਰਾਵਤ ਨੇ ਨਵੀਂ ਕੈਬਨਿਟ ਨੂੰ ਵਧਾਈ ਵੀ ਦਿੱਤੀ।

ਪੜੋ ਹੋਰ ਖਬਰਾਂ: ਅਮਰੀਕਾ ਫੇਰੀ ਤੋਂ ਵਾਪਸ ਪਰਤੇ PM ਮੋਦੀ, 65 ਘੰਟਿਆਂ 'ਚ ਕੀਤੀਆਂ 24 ਮੀਟਿੰਗਾਂ

ਦੱਸ ਦਈਏ ਕਿ ਕੈਪਟਨ ਅਮਰਿੰਦਰ ਸਿੰਘ ਦੇ ਅਹੁਦੇ ਤੋਂ ਅਸਤੀਫਾ ਦੇਣ ਮਗਰੋਂ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਮੁੱਖ ਮੰਤਰੀ ਦੇ ਅਹੁਦੇ ਦੀ ਜ਼ਿੰਮੇਦਾਰੀ ਸੌਂਪੀ ਗਈ। ਇਸ ਦੇ ਨਾਲ ਹੀ ਓਪੀ ਸੋਨੀ ਤੇ ਸੁਖਜਿੰਦਰ ਸਿੰਘ ਰੰਧਾਵਾ ਨੂੰ ਵੀ ਅਹਿਮ ਜ਼ਿੰਮੇਦਾਰੀਆਂ ਸੌਂਪਦੇ ਹੋਏ ਉੱਪ ਮੁੱਖ ਮੰਤਰੀ ਅਹੁਦੇ ਦਿੱਤੇ ਗਏ।

ਪੜੋ ਹੋਰ ਖਬਰਾਂ: ਕਿਸਾਨਾਂ ਵਲੋਂ ਭਾਰਤ ਬੰਦ ਭਲਕੇ, ਸੰਯੁਕਤ ਕਿਸਾਨ ਮੋਰਚਾ ਨੇ ਦੇਸ਼ ਦੀ ਜਨਤਾ ਨੂੰ ਕੀਤੀ ਅਪੀਲ

In The Market