LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਵਿਦੇਸ਼ਾਂ 'ਚ ਸੈਟਲ ਅਫਸਰਾਂ 'ਤੇ 'ਆਪ' ਸਰਕਾਰ ਦੀ ਕਾਰਵਾਈ, ਸਾਬਕਾ ਕਾਂਗਰਸੀ ਆਗੂ ਆਸ਼ੂ ਦਾ ਕਰੀਬੀ ਬਰਖਾਸਤ

21 aug action

ਚੰਡੀਗੜ੍ਹ- ਵਿਦੇਸ਼ਾਂ ਵਿੱਚ ਵੱਸਣ ਵਾਲੇ ਪੰਜਾਬ ਦੇ ਸਰਕਾਰੀ ਅਧਿਕਾਰੀਆਂ 'ਤੇ ਕਾਰਵਾਈ ਸ਼ੁਰੂ ਹੋ ਗਈ ਹੈ। ਆਮ ਆਦਮੀ ਪਾਰਟੀ (ਆਪ) ਸਰਕਾਰ ਨੇ ਸਾਬਕਾ ਕਾਂਗਰਸੀ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਕਰੀਬੀ ਡਿਪਟੀ ਡਾਇਰੈਕਟਰ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਹੈ। ਡਿਪਟੀ ਡਾਇਰੈਕਟਰ ਰਾਕੇਸ਼ ਸਿੰਗਲਾ ਇਸ ਸਮੇਂ ਕੈਨੇਡਾ ਵਿੱਚ ਹਨ ਅਤੇ ਉੱਥੋਂ ਦੇ ਪੱਕੇ ਨਾਗਰਿਕ ਬਣ ਗਏ ਹਨ। ਸਿੰਗਲਾ ਤੋਂ ਇਲਾਵਾ 130 ਦੇ ਕਰੀਬ ਅਧਿਕਾਰੀ ਸੀਐਮ ਭਗਵੰਤ ਮਾਨ ਦੀ ਸਰਕਾਰ ਦੇ ਰਡਾਰ 'ਤੇ ਹਨ। ਇਹ ਸਾਰੇ ਵਿਦੇਸ਼ ਵਿੱਚ ਵਸ ਗਏ ਹਨ।

Also Read: ਕੇਂਦਰ ਸਰਕਾਰ ਦਾ ਕਈ Youtube ਚੈਨਲਾਂ 'ਤੇ ਐਕਸ਼ਨ, ਕਰ ਰਹੇ ਸਨ ਇਹ ਦਾਅਵੇ

ਸੇਵਾ ਨਿਯਮਾਂ ਦਾ ਦਿੱਤਾ ਗਿਆ ਹਵਾਲਾ
ਡਿਪਟੀ ਡਾਇਰੈਕਟਰ ਰਾਕੇਸ਼ ਸਿੰਗਲਾ ਨੂੰ ਪੰਜਾਬ ਸਿਵਲ ਸਰਵਿਸ ਰੂਲਜ਼ ਦੀ ਉਲੰਘਣਾ ਕਰਨ 'ਤੇ ਬਰਖਾਸਤ ਕਰ ਦਿੱਤਾ ਗਿਆ ਹੈ। ਸਰਕਾਰ ਦਾ ਕਹਿਣਾ ਹੈ ਕਿ ਸਿੰਗਲਾ ਨੇ ਨਿਯਮਾਂ 8 ਅਤੇ 10 ਦੀ ਉਲੰਘਣਾ ਕਰਕੇ ਕੈਨੇਡਾ ਵਿੱਚ ਗੈਰ-ਕਾਨੂੰਨੀ ਤੌਰ 'ਤੇ ਪੀ.ਆਰ. ਹਾਸਲ ਕੀਤੀ ਹੈ।

ਮਸ਼ਹੂਰ ਟੈਂਡਰ ਘੁਟਾਲੇ ਦਾ ਵੀ ਦੋਸ਼
ਰਾਕੇਸ਼ ਸਿੰਗਲਾ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਵਜੋਂ ਭਾਰਤ ਭੂਸ਼ਣ ਆਸ਼ੂ ਦੇ ਕਰੀਬੀ ਰਹੇ ਹਨ। ਸੂਤਰਾਂ ਅਨੁਸਾਰ ਵਿਭਾਗ ਦੇ ਟੈਂਡਰ ਵਿੱਚ ਸਿੰਗਲਾ ਦਾ ਫੈਸਲਾ ਅੰਤਿਮ ਸੀ। ਜਦੋਂ ਟੈਂਡਰ ਵਿੱਚ ਘਪਲੇ ਦੀ ਸ਼ਿਕਾਇਤ ਆਈ ਤਾਂ ਉਸ ਤੋਂ ਬਾਅਦ ਸਿੰਗਲਾ ਦਫ਼ਤਰ ਵਿੱਚ ਹਾਜ਼ਰ ਨਹੀਂ ਹੋਏ।

Also Read: ਹੋ ਜਾਓ ਸਾਵਧਾਨ! ਚੰਡੀਗੜ੍ਹ 'ਚ ਬਿਨਾਂ ਹੈਲਮਟ ਘੁੰਮ ਰਹੀਆਂ ਬੀਬੀਆਂ ਦੇ ਟ੍ਰੈਫਿਕ ਪੁਲਿਸ ਇਸ ਤਰ੍ਹਾਂ ਕੱਟ ਰਹੀ ਚਲਾਨ

20 ਵਿਭਾਗਾਂ ਦੇ 130 ਅਧਿਕਾਰੀ ਰਾਡਾਰ 'ਤੇ
ਪੰਜਾਬ ਵਿੱਚ 20 ਦੇ ਕਰੀਬ ਵਿਭਾਗਾਂ ਦੇ 130 ਅਧਿਕਾਰੀ ਅਜਿਹੇ ਹਨ ਜੋ ਵਿਦੇਸ਼ਾਂ ਵਿੱਚ ਵੱਸ ਗਏ ਹਨ। ਇੱਥੋਂ ਤੱਕ ਕਿ ਉਨ੍ਹਾਂ ਨੇ ਵਿਦੇਸ਼ ਦੀ ਸਥਾਈ ਨਾਗਰਿਕਤਾ ਵੀ ਲੈ ਲਈ ਹੈ। ਵਿਜੀਲੈਂਸ ਬਿਊਰੋ ਨੇ ਇਨ੍ਹਾਂ ਦੀ ਸੂਚੀ ਤਿਆਰ ਕਰਕੇ ਸਰਕਾਰ ਨੂੰ ਭੇਜ ਦਿੱਤੀ ਹੈ।

In The Market