LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਬਟਾਲਾ ਪੁਲਿਸ ਦੇ ASI ਘਰ ਚੋਰੀ, ਖੁਦ ਲਾ ਰਿਹੈ ਪੁਲਿਸ ਨੂੰ ਇਨਸਾਫ ਦੀ ਗੁਹਾਰ 

19s chiri

ਗੁਰਦਾਸਪੁਰ: ਬਟਾਲਾ ਵਿਚ ਦਿਨ-ਦਿਹਾੜੇ ਚੋਰਾਂ ਵਲੋਂ ਇਕ ਪੁਲਿਸ ਅਧਕਾਰੀ ਦੇ ਘਰ ਨੂੰ ਨਿਸ਼ਾਨਾ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਬਟਾਲਾ ਪੁਲਿਸ ਲਾਈਨ ਵਿਚ ਡਿਊਟੀ ਤਾਇਨਾਤ ਏਐਸਈ ਦੀ ਕੋਠੀ ਵਿਚ ਚੋਰੀ ਹੋਈ ਹੈ। ਚੋਰ ਕੀਮਤੀ ਸਾਮਾਨ ਤੇ ਕਰੀਬ 3 ਲੱਖ ਰੁਪਏ ਨਕਦੀ ਲੈ ਕੇ ਰਫੂਚੱਕਰ ਹੋ ਗਏ।

ਪੜੋ ਹੋਰ ਖਬਰਾਂ: ਚੀਨ 'ਚ ਵਾਪਰਿਆ ਵੱਡਾ ਹਾਦਸਾ, ਕਿਸ਼ਤੀ ਪਲਟਣ ਕਾਰਨ 8 ਲੋਕਾਂ ਦੀ ਮੌਤ ਤੇ 7 ਲਾਪਤਾ

ਬਟਾਲਾ ਦੇ ਪੁਲਿਸ ਲਾਈਨ ਤੋਂ ਕੁਝ ਦੂਰੀ ਤੇ ਰਹਿਣ ਵਾਲੇ ਏਐਸਈ ਸਰਬਜੀਤ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਲਾਈਨ ਵਿੱਚ ਡਿਊਟੀ ਤੇ ਤਾਇਨਾਤ ਹੈ। ਕੱਲ੍ਹ ਛੁਟੀ ਤੇ ਹੋਣ ਦੇ ਚੱਲਦੇ ਉਹ ਆਪਣੇ ਪਰਿਵਾਰ ਪਤਨੀ ਤੇ ਬੇਟੇ ਨਾਲ ਅੰਮ੍ਰਿਤਸਰ ਸ਼੍ਰੀ ਦਰਬਾਰ ਸਾਹਿਬ ਮੱਥਾ ਟੇਕਣ ਗਿਆ ਸੀ। ਜਦ ਦੇਰ ਸ਼ਾਮ ਘਰ ਵਾਪਸ ਆਇਆ ਤਾਂ ਘਰ ਦੇ ਤਾਲੇ ਟੁੱਟੇ ਸਨ ਤੇ ਸਾਰਾ ਸਾਮਾਨ ਖਿੱਲਰਿਆ ਹੋਇਆ ਸੀ। ਕੋਠੀ ਦੇ ਬਾਹਰ ਦੀ ਸੀਸੀਟੀਵੀ ਫੁਟੇਜ ਵਿਚ ਦੋ ਚੋਰ ਮੋਟਰਸਾਇਕਲ ਤੇ ਆਉਂਦੇ ਤੇ ਜਾਂਦੇ ਹੋਏ ਕੈਮਰ ਵਿਚ ਕੈਦ ਹੋਏ ਹਨ। ਏਐਸਈ ਸਰਬਜੀਤ ਸਿੰਘ ਨੇ ਕਿਹਾ ਕਿ ਭਾਵੇਂ ਉਹ ਖੁਦ ਪੁਲਿਸ ਵਿਚ ਹੈ ਪਰ ਅੱਜ ਉਸ ਦੇ ਆਪਣੇ ਘਰ ਵਿਚ ਚੋਰੀ ਹੋਈ ਹੈ ਤੇ ਉਸ ਵੱਲੋਂ ਪੁਲਿਸ ਥਾਣਾ ਸਿਵਲ ਲਾਈਨ ਵਿਚ ਕੰਪਲੇਂਟ ਦਰਜ ਕਰਵਾਈ ਗਈ ਹੈ। ਉਸ ਨੂੰ ਉਮੀਦ ਹੈ ਕਿ ਜਲਦ ਚੋਰ ਕਾਬੂ ਆਉਣਗੇ ਤੇ ਉਸ ਨੂੰ ਇਨਸਾਫ ਮਿਲੇਗਾ।

ਪੜੋ ਹੋਰ ਖਬਰਾਂ: PM ਮੋਦੀ ਨੂੰ ਮਿਲੇ ਤੋਹਫਿਆਂ ਦੀ ਹੋਵੇਗੀ ਨਿਲਾਮੀ, ਖੁਦ ਪ੍ਰਧਾਨ ਮੰਤਰੀ ਨੇ ਕੀਤੀ ਅਪੀਲ

ਪੁਲਿਸ ਥਾਣਾ ਸਿਵਲ ਲਾਈਨ ਦੇ ਏਐਸਈ ਰਾਜ ਕੁਮਾਰ ਨੇ ਦੱਸਿਆ ਕਿ ਸਰਬਜੀਤ ਸਿੰਘ ਵੱਲੋਂ ਬੀਤੀ ਦੇਰ ਰਾਤ ਉਸ ਦੇ ਘਰ ਚੋਰੀ ਹੋਣ ਦੀ ਵਾਰਦਾਤ ਬਾਰੇ ਸ਼ਿਕਾਇਤ ਦਰਜ਼ ਕਰਵਾਈ ਗਈ ਸੀ। ਉਨ੍ਹਾਂ ਦੀ ਪੁਲਿਸ ਪਾਰਟੀ ਵੱਲੋਂ ਮੌਕੇ ਤੇ ਜਾ ਕੇ ਜਾਂਚ ਕੀਤੀ ਗਈ ਹੈ ਤੇ ਸੀਸੀਟੀਵੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ। ਹੁਣ ਤਕ ਦੀ ਕਾਰਵਾਈ ਚ ਮਾਮਲਾ ਦਰਜ ਕਰ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ।

ਪੜੋ ਹੋਰ ਖਬਰਾਂ: ਪੰਜਾਬ ਮੁੱਖ ਮੰਤਰੀ ਦੀ ਚੋਣ ਨੂੰ ਲੈ ਕੇ ਦਿੱਲੀ 'ਚ ਮੰਥਨ, ਰਾਹੁਲ ਗਾਂਧੀ ਦੇ ਘਰ ਮੀਟਿੰਗ ਜਾਰੀ

In The Market