LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਦੁਬਈ ਤੋਂ ਅੰਮ੍ਰਿਤਸਰ ਪਹੁੰਚੇ ਯਾਤਰੀਆਂ ਦਾ ਸਾਮਾਨ ਮਿਸਿੰਗ, ਯਾਤਰੀਆਂ ਨੇ ਕੀਤਾ ਹੰਗਾਮਾ

14 amritsar airport

ਅੰਮ੍ਰਿਤਸਰ- ਦੁਬਈ ਤੋਂ ਅੰਮ੍ਰਿਤਸਰ ਆਉਣ ਵਾਲੀ ਸਪਾਈਸਜੈੱਟ ਦੀ ਫਲਾਈਟ ਵੀਰਵਾਰ ਸਵੇਰੇ 2 ਘੰਟੇ ਦੀ ਦੇਰੀ ਨਾਲ ਪਹੁੰਚੀ। ਜਿਸ ਤੋਂ ਬਾਅਦ ਯਾਤਰੀਆਂ ਨੂੰ ਪਹਿਲਾਂ ਸਾਮਾਨ ਲਈ ਲਗੇਜ ਬੈਲਟ ਨਾਲ ਜੂਝਣਾ ਪਿਆ। 50 ਦੇ ਕਰੀਬ ਯਾਤਰੀਆਂ ਦਾ ਸਾਮਾਨ ਮਿਸਿੰਗ ਸੀ। ਜਿਸ ਤੋਂ ਬਾਅਦ ਸਵੇਰੇ ਯਾਤਰੀਆਂ ਨੇ ਏਅਰਪੋਰਟ 'ਤੇ ਕਾਫੀ ਹੰਗਾਮਾ ਕੀਤਾ। ਫਿਲਹਾਲ ਯਾਤਰੀ ਸਾਮਾਨ ਲੈਣ ਦੀ ਜੱਦੋਜਹਿਦ ਵਿਚ ਲੱਗੇ ਹੋਏ ਹਨ।
ਦੁਬਈ ਤੋਂ ਅੰਮ੍ਰਿਤਸਰ ਆਉਣ ਵਾਲੀ ਸਪਾਈਸਜੈੱਟ ਦੀ ਫਲਾਈਟ ਨੰਬਰ ਐੱਸ. ਜੀ 56 ਨੇ ਦੇਰੀ ਨਾਲ ਉਡਾਣ ਭਰੀ। ਇਹ ਫਲਾਈਟ ਰੋਜ਼ਾਨਾ ਦੁਬਈ ਦੇ ਸਮੇਂ ਅਨੁਸਾਰ ਰਾਤ 10-45 ਵਜੇ ਉਡਾਣ ਭਰਦੀ ਹੈ, ਪਰ ਬੁੱਧਵਾਰ ਦੀ ਰਾਤ ਫਲਾਈਟ ਨੇ 12.41 ਵਜੇ ਉਡਾਣ ਭਰੀ। ਜਿਸ ਦੇ ਚੱਲਦੇ ਇਹ ਫਲਾਈਟ ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ ਏਅਰਪੋਰਟ ਵੀ 2 ਘੰਟੇ ਦੀ ਦੇਰੀ ਨਾਲ ਸਵੇਰੇ 3.20 ਵਜੇ ਦੀ ਥਾਂ ਸਵੇਰੇ 5.07 ਵਜੇ ਲੈਂਡ ਹਓਈ। ਦੇਰੀ ਨਾਲ ਅੰਮ੍ਰਿਤਸਰ ਪਹੁੰਚੇ ਯਾਤਰੀਆਂ ਦੀ ਦਿੱਕਤ ਇਥੇ ਹੀ ਖਤਮ ਨਹੀਂ ਹੋਈ। ਇਸ ਤੋਂ ਬਾਅਦ ਯਾਤਰੀਆਂ ਨੂੰ ਲਗੇਜ ਬੈਲਟ 'ਤੇ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।
ਦੁਬਈ ਤੋਂ ਅੰਮ੍ਰਿਤਸਰ ਪਹੁੰਚੇ ਯਾਤਰੀ ਮਾਨਵ ਬਾਂਸਲ ਨੇ ਦੱਸਿਆ ਕਿ ਦੁਬਈ ਤੋਂ ਦੇਰੀ ਨਾਲ ਉਡਾਣ ਭਰਨ ਦਾ ਕਾਰਣ ਵੀ ਯਾਤਰੀਆਂ ਦਾ ਸਾਮਾਨ ਹੀ ਸੀ। ਪਰ ਜਦੋਂ ਅੰਮ੍ਰਿਤਸਰ ਪਹੁੰਚੇ ਤਾਂ ਇਥੇ ਵੀ ਅੱਧੇ ਯਾਤਰੀਆਂ ਦਾ ਸਾਮਾਨ ਗਾਇਬ ਸੀ। ਜਿਸ ਤੋਂ ਬਾਅਦ ਯਾਤਰੀ ਅਜੇ ਤੱਕ ਲਗੇਜ ਕਾਉਂਟਰ 'ਤੇ ਆਪਣੇ ਸਾਮਾਨ ਲਈ ਪ੍ਰੇਸ਼ਾਨ ਹੋ ਰਹੇ ਹਨ।
ਉਥੇ ਹੀ ਦੂਜੇ ਪਾਸੇ ਸਪਾਈਸਜੈੱਟ ਨੇ ਯਾਤਰੀਆਂ ਨੂੰ ਗ੍ਰਾਉਂਡ ਸਟਾਫ ਨਾਲ ਸੰਪਰਕ ਕਰਨ ਲਈ ਕਿਹਾ ਹੈ। ਪਰ 50 ਦੇ ਨੇੜੇ ਯਾਤਰੀਆਂ ਲਈ ਉਥੇ ਸਿਰਫ 3 ਹੀ ਮੁਲਾਜ਼ਮ ਹਨ। ਜਿਸ ਕਾਰਨ ਯਾਤਰੀਆਂ ਨੂੰ ਵਧੇਰੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

In The Market