LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਅਰਵਿੰਦ ਕੇਜਰੀਵਾਲ ਪੰਜਾਬ ਵਿਚ ਅੱਜ ਤੋਂ ਲਗਾਉਣਗੇ ਪੱਕੇ ਡੇਰੇ 

12feb kejriwal

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਚੋਣਾਂ (Punjab Assembly Elections) ਨੂੰ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ (All political parties) ਵਲੋਂ ਪੂਰੀ ਵਾਅ ਲਗਾ ਕੇ ਚੋਣ ਪ੍ਰਚਾਰ (Election campaign) ਕੀਤਾ ਜਾ ਰਿਹਾ ਹੈ ਤਾਂ ਜੋ ਉਹ ਇਨ੍ਹਾਂ ਵਿਧਾਨ ਸਭਾ ਚੋਣਾਂ (Assembly elections) ਵਿਚ ਜਿੱਤ ਦਰਜ ਕਰ ਸਕਣ ਅਤੇ ਪੰਜਾਬ ਦੀ ਸੱਤਾ 'ਤੇ ਕਾਬਜ਼ ਹੋ ਸਕਣ। ਇਸ ਨੂੰ ਲੈ ਕੇ ਹੁਣ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ  (Chief Minister Arvind Kejriwal) ਅੱਜ ਤੋਂ ਪੰਜਾਬ ਵਿਚ ਇਕ ਹਫਤਾ ਲਗਾਤਾਰ ਆਮ ਆਦਮੀ ਪਾਰਟੀ (Aam Aadmi Party) ਦੇ ਹੱਕ ਵਿਚ ਚੋਣ ਪ੍ਰਚਾਰ ਕਰਨਗੇ। ਕੇਜਰੀਵਾਲ ਚੋਣ ਪ੍ਰਚਾਰ ਬੰਦ ਹੋਣ ਤੱਕ ਪੰਜਾਬ ਵਿਚ ਹੀ ਰਹਿਣਗੇ। Also Read : ਰੋਡ ਸ਼ੋਅ ਦੌਰਾਨ ਭਗਵੰਤ ਮਾਨ ਦੀ ਅੱਖ 'ਚ ਕੁਝ ਲੱਗਿਆ, ਥੋੜ੍ਹੀ ਦੇਰ ਪਿੱਛੋਂ ਭਗਵੰਤ ਬੋਲੇ ਫੁੱਲ ਸੀ 

OPINION: Time to Ask Arvind Kejriwal if Delhi Taxpayers' Money is Earmarked  for Punjab Polls
ਇਸ ਦੌਰਾਨ ਉਹ 18 ਫਰਵਰੀ ਤੱਕ ਵੱਖ-ਵੱਖ ਹਲਕਿਆਂ ਵਿਚ ਲਗਾਤਾਰ ਪ੍ਰਚਾਰ ਕਰਨਗੇ। ਇਸ ਦੌਰਾਨ ਉਹ ਅੰਮ੍ਰਿਤਸਰ, ਜਲੰਧਰ, ਮੁਹਾਲੀ ਸਣੇ ਕਈ ਹਲਕਿਆਂ ਵਿਚ ਚੋਣ ਪ੍ਰਚਾਰ ਕਰਦੇ ਨਜ਼ਰ ਆਉਣਗੇ। ਦੱਸ ਦਈਏ ਕਿ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਅਤੇ ਉਨ੍ਹਾਂ ਦੀ ਧੀ ਵੀ ਚੋਣ ਪ੍ਰਚਾਰ ਲਈ ਧੂਰੀ ਪਹੁੰਚੇ ਅਤੇ ਭਗਵੰਤ ਮਾਨ ਦੇ ਹੱਕ ਵਿਚ ਵੋਟਾਂ ਮੰਗੀਆਂ। ਉਨ੍ਹਾਂ ਨੇ ਭਗਵੰਤ ਮਾਨ ਦੇ ਹੱਕ ਵਿਚ ਧੂਰੀ ਤੋਂ ਚੋਣ ਪ੍ਰਚਾਰ ਕੀਤਾ। ਪੰਜਾਬ ਵਿਚ 20 ਫਰਵਰੀ ਨੂੰ ਚੋਣਾਂ ਹਨ ਤੇ 18 ਫਰਵਰੀ ਨੂੰ ਚੋਣ ਪ੍ਰਚਾਰ ਬੰਦ ਹੋ ਜਾਵੇਗਾ। ਇਸ ਦੌਰਾਨ ਕੇਜਰੀਵਾਲ ਲਗਾਤਾਰ ਪਾਰਟੀ ਉਮੀਦਵਾਰਾਂ ਦੇ ਹੱਕ ਵਿਚ ਪ੍ਰਚਾਰ ਕਰਨਗੇ। 

In The Market