LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

AG ਮਸਲੇ 'ਤੇ ਕਾਂਗਰਸ 'ਚ ਘਮਾਸਾਣ, ਜਾਖੜ ਨੇ ਚੰਨੀ ਨੂੰ ਦੱਸਿਆ 'compromised CM'

10n3

ਚੰਡੀਗੜ੍ਹ : ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਨਵਜੋਤ ਸਿੱਧੂ ਦੇ ਦਬਾਅ ਵਿਚ ਆ ਕੇ ਏ. ਜੀ. ਦਾ ਅਸਤੀਫ਼ਾ ਪ੍ਰਵਾਨ ਕਰਨ ਤੋਂ ਬਾਅਦ ਪੰਜਾਬ ਕਾਂਗਰਸ ਵਿਚ ਵੱਡਾ ਵਿਵਾਦ ਸ਼ੁਰੂ ਹੋ ਗਿਆ ਹੈ। ਸੂਬਾ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਵੀ ਪੰਜਾਬ ਸਰਕਾਰ ਦੇ ਇਸ ਫ਼ੈਸਲੇ ’ਤੇ ਸਵਾਲ ਚੁੱਕਦੇ ਹੋਏ ਮੁੱਖ ਮੰਤਰੀ ਨੂੰ ਘੇਰਿਆ ਹੈ। 

Also Read: ਰਾਜਸਥਾਨ: ਟਰੱਕ-ਬੱਸ ਵਿਚਾਲੇ ਭਿਆਨਕ ਟੱਕਰ ਤੋਂ ਬਾਅਦ ਲੱਗੀ ਅੱਗ, 12 ਹਲਾਕ

ਜਾਖੜ ਨੇ ਟਵਿੱਟ ਕਰਕੇ ਆਖਿਆ ਹੈ ਕਿ ‘ਇਕ ਸਮਰੱਥ ਪਰ ਕਥਿਤ ਤੌਰ ’ਤੇ ਕੰਪਰਮਾਈਜ਼ਡ ਅਧਿਕਾਰੀ ਨੂੰ ਹਟਾਉਣ ’ਤੇ ਅਸਲ ਵਿਚ ਕੰਪਰਮਾਈਜ਼ਡ ਮੁੱਖ ਮੰਤਰੀ ਦਾ ਚਿਹਰਾ ਸਾਹਮਣੇ ਆਇਆ ਹੈ। ਇਸ ਨਾਲ ਵੱਡਾ ਸਵਾਲ ਖੜ੍ਹਾ ਹੁੰਦਾ ਹੈ? ਇਥੇ ਹੀ ਬਸ ਨਹੀਂ ਜਾਖੜ ਨੇ ਇਹ ਵੀ ਪੁੱਛਿਆ ਹੈ ਕਿ ਪੰਜਾਬ ਵਿਚ ਆਖਿਰ ਸਰਕਾਰ ਕਿਸ ਦੀ ਹੈ? ਦੱਸਣਯੋਗ ਹੈ ਕਿ ਏ. ਜੀ. ਬਦਲਣ ਦੇ ਫ਼ੈਸਲੇ ਤੋਂ ਬਾਅਦ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਮਨੀਸ਼ ਤਿਵਾੜੀ ਨੇ ਟਵੀਟ ਕਰਕੇ ਕਿਹਾ ਸੀ ਕਿ ਪੰਜਾਬ ਦੇ ਐਡਵੋਕੇਟ ਜਨਰਲ ਦੇ ਅਹੁਦੇ ਦਾ ਸਿਆਸੀਕਰਨ ਕੀਤਾ ਜਾ ਰਿਹਾ ਹੈ। 

Also Read: Instagram 'ਚ ਆਉਣ ਵਾਲਾ ਹੈ ਨਵਾਂ ਫੀਚਰ, Exclusive ਕੰਟੈਂਟ ਲਈ ਦੇਣੇ ਪੈਣਗੇ ਪੈਸੇ

ਮਨੀਸ਼ ਤਿਵਾੜੀ ਨੇ ਕਿਹਾ ਕਿ ਏ. ਜੀ. ਏ. ਪੀ. ਐੱਸ. ਦਿਓਲ ਨੂੰ ਹਟਾਇਆ ਗਿਆ ਅਤੇ ਇਸ ਤੋਂ ਪਹਿਲਾਂ ਅਤੁਲ ਨੰਦਾ ਨੂੰ ਵੀ ਹਟਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਐਡਵੋਕੇਟ ਜਨਰਲ ਨੂੰ ਲੈ ਕੇ ਸਿਆਸੀਕਰਨ ਨਾ ਕੀਤਾ ਜਾਵੇ ਅਤੇ ਨਿਯਮਾਂ ਦਾ ਧਿਆਨ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਕੋਈ ਵੀ ਵਕੀਲ ਕਿਸੇ ਕੇਸ ਜਾਂ ਉਸ ਨਾਲ ਜੁੜੇ ਵਿਅਕਤੀ ਨਾਲ ਵਿਆਹਿਆ ਨਹੀਂ ਹੁੰਦਾ। ਹੁਣ ਪੰਜਾਬ ਸਰਕਾਰ ਨਵੇਂ ਏ.ਜੀ. ਦੀ ਨਿਯੁਕਤੀ ਕਰਨ ਜਾ ਰਹੀ ਹੈ ਤਾਂ ਇਹ ਸਲਾਹ ਹੈ ਕਿ ਇਸ ਵਾਰ ਬਾਰ ਕਾਊਂਸਲ ਆਫ਼ ਇੰਡੀਆ ਦੇ ਨਿਯਮਾਂ ਨੂੰ ਧਿਆਨ ਵਿਚ ਰੱਖ ਕੇ ਹੀ ਨਿਯੁਕਤੀ ਕੀਤੀ ਜਾਵੇ।

Also Read: ਸਮਰਾਲਾ: ਭਿਆਨਕ ਹਾਦਸੇ ’ਚ ਮੁਟਿਆਰ ਦੀ ਮੌਤ, ਕੁਝ ਦਿਨ ਬਾਅਦ ਜਾਣਾ ਸੀ ਕੈਨੇਡਾ

In The Market