LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਐਕਸ਼ਨ ਮੋਡ 'ਚ ਆਪ ਸਰਕਾਰ, MLA ਸ਼ੈਰੀ ਕਲਸੀ ਨੇ ਸਿਵਿਲ ਹਸਪਤਾਲ 'ਚ ਕੀਤੀ ਅਚਨਚੇਤ ਚੈਕਿੰਗ

14m aap

ਬਟਾਲਾ- ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ ਲੇਕਿਨ ਸਹੁੰ ਚੁੱਕ ਸਮਾਗਮ ਤੋਂ ਪਹਿਲਾ ਹੀ ਐੱਮਐੱਲਏ ਐਕਸ਼ਨ ਮੋਡ ਵਿੱਚ ਆ ਰਹੇ ਹਨ। ਇਸ ਦੌਰਾਨ ਬਟਾਲਾ ਦੇ ਐੱਮ.ਐੱਲ.ਏ. ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਨੇ ਬਟਾਲਾ ਦੇ ਸਰਕਾਰੀ ਹਸਪਤਾਲ ਦਾ ਅਚਨਚੇਤ ਦੌਰਾ ਕੀਤਾ। 

Also Read: ਬਰਾਕ ਓਬਾਮਾ ਹੋਏ ਕੋਰੋਨਾ ਪਾਜ਼ੇਟਿਵ, PM ਮੋਦੀ ਨੇ ਜਲਦ ਸਿਹਤਮੰਦ ਹੋਣ ਦੀ ਕੀਤੀ ਕਾਮਨਾ

ਇਸ ਮੌਕੇ ਐੱਮ.ਐੱਲ.ਏ. ਸ਼ੈਰੀ ਕਲਸੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਜਨਤਾ ਨੇ ਫਤਵਾ ਦਿੱਤਾ ਹੈ, ਉਸ ਨੂੰ ਲੈਕੇ ਅਸੀਂ ਜਨਤਾ ਦੇ ਲਈ ਵਚਨਬੱਧ ਹਾਂ ਅਤੇ ਪ੍ਰਸ਼ਾਸਨਿਕ ਸੁਵਿਧਾਵਾਂ ਲੋਕਾਂ ਨੂੰ ਸਹੀ ਤਰ੍ਹਾਂ ਦੇਣ ਲਈ ਆਪਣੀ ਹਰ ਕੋਸ਼ਿਸ਼ ਕਰਾਂਗੇ। ਉਹਨਾਂ ਕਿਹਾ ਕਿ ਸਿਵਿਲ ਹਸਪਤਾਲ ਬਟਾਲਾ ਨੂੰ ਰੈਫਰ ਹਸਪਤਾਲ ਕਿਹਾ ਜਾਣ ਲੱਗ ਪਿਆ ਸੀ ਪਰ ਹੁਣ ਇਸ ਨੂੰ ਸਿਵਿਲ ਹਸਪਤਾਲ ਬਣਾਉਣਾ ਹੈ। ਉਹਨਾ ਕਿਹਾ ਸਫਾਈ ,ਇਲਾਜ ਨੂੰ ਲੈਕੇ ਮੁੜ ਤੋਂ ਇਸ ਹਸਪਤਾਲ ਨੂੰ ਆਪਣੇ ਪੈਰਾਂ ਉੱਤੇ ਖੜ੍ਹਾ ਕਰਨਾ ਹੈ। ਇਲਾਜ ਦੌਰਾਨ ਆਏ ਲੋਕਾਂ ਦੀਆਂ ਸਾਰੀਆਂ ਮੁਸ਼ਕਿਲਾਂ ਸੁਣੀਆਂ ਹਨ, ਉਨ੍ਹਾਂ ਦਾ ਹੱਲ ਕਰਨਾ ਹੈ ਅਤੇ ਇਸ ਨੂੰ ਲੈਕੇ ਹਸਪਤਾਲ ਦੇ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਹੈ। ਉਨ੍ਹਾਂ ਇਸ ਦੌਰਾਨ ਕਿਹਾ ਕਿ ਪਹਿਲੀ ਵਾਰ ਉਹਨਾਂ ਨੂੰ ਸਮਝਾ ਦਿੱਤਾ ਹੈ, ਦੂਸਰੀ ਵਾਰ ਕਮੀ ਰਹੀ ਤਾਂ ਪ੍ਰਸ਼ਾਸ਼ਨਿਕ ਕਾਰਵਾਈ ਹੋਵੇਗੀ। ਉਹਨਾਂ ਕਿਹਾ ਕਿ ਹਸਪਤਾਲ ਨੂੰ ਪਰਚਿਆਂ ਦੀ ਸਿਆਸਤ ਵਿਚੋਂ ਬਾਹਰ ਕੱਢ ਕੇ ਹਸਪਤਾਲ ਨੂੰ ਹਸਪਤਾਲ ਦੇ ਕੰਮ ਉੱਤੇ ਲਗਾਵਾਂਗਾ।

Also Read: ਕੈਨੇਡਾ: ਭਿਆਨਕ ਸੜਕ ਹਾਦਸੇ 'ਚ 5 ਭਾਰਤੀ ਵਿਦਿਆਰਥੀਆਂ ਦੀ ਮੌਤ, ਵਿਦੇਸ਼ ਮੰਤਰਾਲਾ ਨੇ ਦਿੱਤਾ ਮਦਦ ਦਾ ਭਰੋਸਾ

ਓਥੇ ਹੀ ਸਿਵਲ ਹਸਪਤਾਲ ਦੇ ਐੱਸ.ਐੱਮ.ਓ. ਡਾਕਟਰ ਰਵਿੰਦਰ ਨੇ ਕਿਹਾ ਕਿ ਹਸਪਤਾਲ ਵਿਚ ਜੋ ਸਟਾਫ ਅਤੇ ਮਸ਼ੀਨਰੀ ਸਮੇਤ ਦੂਸਰੀਆਂ ਕਮੀਆਂ ਤੋਂ ਐੱਮ.ਐੱਲ.ਏ. ਸ਼ੈਰੀ ਕਲਸੀ ਨੂੰ ਜਾਣੂ ਕਰਵਾਇਆ ਹੈ। ਬਾਕੀ ਹਸਪਤਾਲ ਦੇ ਮਜ਼ੂਦਾ ਸਟਾਫ ਨੂੰ ਹਿਦਾਇਤਾਂ ਦੇ ਦਿੱਤੀਆਂ ਗਈਆਂ ਹਨ। ਹਸਪਤਾਲ ਦੀਆਂ ਕਮੀਆਂ ਦੂਰ ਕੀਤੀਆ ਜਾਣਗੀਆਂ ਅਤੇ ਕਿਸੇ ਨੂੰ ਕੋਈ ਵੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ।

In The Market