LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪੰਜਾਬ ਪੁਲਿਸ ਦੇ 4 ਮੁਲਾਜ਼ਮਾਂ ਦੀ ਕੈਸ਼ ਦੇਖ ਬਦਲੀ ਨੀਅਤ, ਬਿਨਾਂ ਪਰੂਫ ਕੈਸ਼ ਲਿਜਾ ਰਹੇ ਕਾਰ ਸਵਾਰ ਛੱਡੇ

punjab police arrest

ਜਲੰਧਰ (ਇੰਟ.)- ਜਲੰਧਰ ਪੁਲਿਸ ਵਿਚ ਭ੍ਰਿਸ਼ਟਾਚਾਰ ਦਾ ਵੱਡਾ ਮਾਮਲਾ ਉਜਾਗਰ ਹੋਇਆ ਹੈ। ਫਿਲੌਰ ਵਿਚ ਲਗਾਏ ਹਾਈਟੈੱਕ ਨਾਕੇ 'ਤੇ 4 ਸਹਾਇਕ ਸਬ ਇੰਸਪੈਕਟਰਾਂ (ਏ.ਐੱਸ.ਆਈ.) ਨੇ ਬਿਨਾਂ ਪਰੂਫ ਵਾਲਾ 25 ਲੱਖ ਕੈਸ਼ ਫੜਿਆ ਪਰ ਉਸ ਨੂੰ ਜ਼ਬਤ ਕਰਨ ਦੀ ਬਜਾਏ 4 ਲੱਖ ਦੀ ਰਿਸ਼ਵਤ ਲੈ ਕੇ ਛੱਡ ਦਿੱਤਾ। ਤਿੰਨ ਦਿਨ ਪੁਰਾਣੇ ਇਸ ਮਾਮਲੇ ਵਿਚ ਪੋਲ ਉਦੋਂ ਖੁੱਲ੍ਹੀ, ਜਦੋਂ ਕਿਸੇ ਮੁਖਬਿਰ ਨੇ ਉਨ੍ਹਾਂ ਦੀ ਇਸ ਕਰਤੂਤ ਬਾਰੇ ਥਾਣੇ ਜਾ ਕੇ ਐੱਸ.ਐੱਚ.ਓ. ਸੰਜੀਵ ਕਪੂਰ ਨੂੰ ਜਾਣਕਾਰੀ ਦਿੱਤੀ। ਪੜਤਾਲ ਵਿਚ ਮਾਮਲਾ ਸਹੀ ਪਾਏ ਜਾਣ 'ਤੇ ਚਾਰਾਂ ਵਿਰੁੱਧ ਕੇਸ ਦਰਜ ਕਰ ਕੇ ਦੋ ਏ.ਐੱਸ.ਆਈ. ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

How to become rich fast: Money tips for you to get Rs 58 lakh in 5 years |  Zee Business

ਅਮਰੀਕਾ ਦੇ ਫਲੋਰੀਡਾ ਵਿਚ ਹੋਈ ਫਾਇਰਿੰਗ ਵਿਚ 4 ਲੋਕਾਂ ਦੀ ਮੌਤ

ਦੋ ਮੁਲਜ਼ਮ ਪੁਲਿਸ ਵਾਲੇ ਅਜੇ ਫਰਾਰ ਹਨ। ਪੁਲਿਸ ਨੇ ਰਿਸ਼ਵਤ ਦੀ ਰਕਮ ਵਿਚੋਂ 3.97 ਲੱਖ ਰੁਪਏ ਬਰਾਮਦ ਕਰ ਲਏ ਹਨ। ਉਥੇ ਹੀ ਇੰਨਾ ਕੈਸ਼ ਬਿਨਾਂ ਪਰੂਫ ਦੇ ਲੈ ਜਾਣ ਦਾ ਮਾਮਲਾ ਉਜਾਗਰ ਹੋਣ ਤੋਂ ਬਾਅਦ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਵੀ ਸਰਗਰਮ ਹੋ ਗਿਆ ਹੈ। ਹਵਾਲਾ ਰਾਸ਼ੀ ਜਾਂ ਬਲੈਕ ਮਨੀ ਦੇ ਐਂਗਲ ਨਾਲ ਪੁਲਿਸ ਰਾਹੀਂ ਕੈਸ਼ ਲੈ ਜਾਣ ਵਾਲਿਆਂ ਦੀ ਜਾਂਚ ਦੀ ਤਿਆਰੀ ਕੀਤੀ ਜਾ ਰਹੀ ਹੈ। ਪੁਲਿਸ ਥਾਣਾ ਫਿਲੌਰ ਦੇ ਐੱਸ.ਐੱਚ.ਓ. ਸੰਜੀਵ ਕਪੂਰ ਮੁਤਾਬਕ ਸਤਲੁਜ ਹਾਈਟੈੱਕ ਨਾਕੇ 'ਤੇ ਗੈਰਕਾਨੂੰਨੀ ਗਤੀਵਿਧੀਆਂ ਦੀ ਜਾਂਚ ਲਈ ਪੁਲਿਸ ਟੀਮ ਦੀ ਤਾਇਨਾਤੀ ਕੀਤੀ ਗਈ ਸੀ। ਜਿਸ ਵਿਚ ਏ.ਐੱਸ.ਆਈ. ਹੁਸਨ ਲਾਲ ਅਤੇ ਏ.ਐੱਸ.ਆਈ. ਸੁਖਵਿੰਦਰ ਸਿੰਘ, ਏ.ਐੱਸ.ਆਈ. ਕੁਲਦੀਪ ਸਿੰਘ ਅਤੇ ਏ.ਐੱਸ.ਆਈ. ਪ੍ਰਮੋਦ ਕੁਮਾਰ ਸ਼ਾਮਲ ਸਨ।

Eminent economist says RBI must not print money to finance fiscal deficit -  Hindustan Times

ਸਾਬਕਾ ਪੰਜਾਬ ਡੀ.ਜੀ.ਪੀ.ਸੁਮੇਧ ਸੈਣੀ ਨੂੰ ਨੋਟਿਸ ਜਾਰੀ, ਹਾਈਕੋਰਟ ਨੇ ਜਾਰੀ ਕੀਤਾ ਨੋਟਿਸ

3 ਸਤੰਬਰ ਨੂੰ ਦੁਪਹਿਰ ਤਕਰੀਬਨ ਢਾਈ ਵਜੇ ਇਨ੍ਹਾਂ ਲੋਕਾਂ ਨੇ ਇਕ ਆਲਟੋ ਕਾਰ ਨੰਬਰ ਪੀ.ਬੀ.08 ਸੀ.ਜ਼ੈੱਡ 6671 ਨੂੰ ਰੋਕਿਆ। ਜਿਸ ਵਿਚ ਵਿਸ਼ਾਲ ਬਜਾਜ ਪੁੱਤਰ ਸੁਭਾਸ਼ ਚੰਦਰ ਵਾਸੀ ਅਬੋਹਰ ਅਤੇ ਜਸਵੀਰ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਤਰਨਤਾਰਨ ਸਵਾਰ ਸਨ। ਪੁਲਿਸ ਟੀਮ ਨੇ ਤਲਾਸ਼ੀ ਲਈ ਤਾਂ ਇਕ ਬੈਗ ਵਿਚੋਂ 25 ਲੱਖ ਰੁਪਏ ਭਰੇ ਹੋਏ ਸਨ। ਪੁਲਿਸ ਵਾਲਿਆਂ ਨੇ ਇੰਨੀ ਵੱਡੀ ਗਿਣਤੀ ਵਿਚ ਕੈਸ਼ ਲੈ ਜਾਣ ਦੇ ਪਰੂਫ ਮੰਗੇ ਤਾਂ ਉਹ ਕੋਈ ਦਸਤਾਵੇਜ਼ ਨਹੀਂ ਦਿਖਾ ਸਕੇ। ਇਹ ਦੇਖ ਪੁਲਿਸ ਵਾਲਿਆਂ ਦੀ ਨੀਅਤ ਡਾਵਾਂਡੋਲ ਹੋ ਗਈ। ਉਨ੍ਹਾਂ ਨੇ ਕੈਸ਼ ਛੱਡਣ ਬਦਲੇ 4 ਲੱਖ ਵਿਚ ਸੌਦਾ ਕਰ ਲਿਆ। ਇਸ ਤੋਂ ਬਾਅਦ ਆਪਣੇ ਹਿੱਸੇ ਦੇ 4 ਲੱਖ ਲੈ ਕੇ 21 ਲੱਖ ਰੁਪਏ ਕਾਰ ਸਵਾਰਾਂ ਨੂੰ ਮੋੜ ਦਿੱਤੇ ਅਤੇ ਜਾਣ ਦਿੱਤਾ।

In The Market