LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸੁਖਬੀਰ ਬਾਦਲ ਨੇ ਸ਼ੇਅਰ ਕੀਤੀ ਅੰਮ੍ਰਿਤਸਰ ਥਾਣੇ ਦੀ ਵੀਡੀਓ, ਸਿੱਖ ਨੌਜਵਾਨ ਦੀ ਉਤਾਰੀ ਪੱਗ, ਫ਼ਿਰ ਵਾਲਾਂ ਤੋਂ ਫੜ ਕੇ ਘਸੀਟਿਆ

11 m police

ਅੰਮ੍ਰਿਤਸਰ: ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦੀ ਵਿਜੇ ਨਗਰ ਚੌਕੀ 'ਚ ਦੋ ਗੁੱਟਾਂ ਵਿਚਾਲੇ ਹੋਏ ਝਗੜੇ 'ਚ ਕਾਂਸਟੇਬਲ ਆਪਣੀ ਮਰਿਆਦਾ ਹੀ ਭੁੱਲ ਗਿਆ। ਦਰਅਸਲ 'ਚ ਦੋ ਗੁੱਟਾਂ ਦਾ ਝਗੜਾ ਥਾਣੇ ਪਹੁੰਚਿਆ ਸੀ। ਦੋਵਾਂ ਧੜਿਆਂ ਵਿਚਾਲੇ ਬਹਿਸ ਚੱਲ ਰਹੀ ਸੀ। ਇਸ ਦੌਰਾਨ ਕਾਂਸਟੇਬਲ ਨੇ ਸਿੱਖ ਨੌਜਵਾਨ ਦੀ ਪੱਗ ਲਾਹ ਦਿੱਤੀ ਤੇ ਫਿਰ ਉਸ ਨੂੰ ਵਾਲਾਂ ਤੋਂ ਫੜ ਕੇ ਘਸੀਟਿਆ।

Also Read: ਸੁਪਰੀਮ ਕੋਰਟ ਨੇ ਦੇਸ਼ਧ੍ਰੋਹ ਕਾਨੂੰਨ 'ਤੇ ਲਗਾਈ ਰੋਕ, ਮੁੜ ਵਿਚਾਰ ਤੱਕ ਦਰਜ ਨਹੀਂ ਹੋਣਗੇ ਨਵੇਂ ਕੇਸ

 

ਇਹ ਘਟਨਾ ਅੰਮ੍ਰਿਤਸਰ ਦੇ ਬਟਾਲਾ ਰੋਡ 'ਤੇ ਸਥਿਤ ਵਿਜੇ ਨਗਰ ਚੌਕੀ ਦੀ ਹੈ। ਕਿਸੇ ਗੱਲ ਨੂੰ ਲੈ ਕੇ ਦੋ ਗੁੱਟਾਂ ਵਿੱਚ ਝਗੜਾ ਹੋ ਗਿਆ ਤੇ ਦੋਵੇਂ ਧਿਰਾਂ ਦੇ ਲੋਕ ਥਾਣੇ ਪਹੁੰਚ ਗਏ। ਦੋਵੇਂ ਗੁੱਟਾਂ ਵਿੱਚ ਬਹਿਸ ਚੱਲ ਰਹੀ ਸੀ ਕਿ ਕਾਂਸਟੇਬਲ ਨੇ ਆਪਣਾ ਆਪ ਖੋ ਦਿੱਤਾ ਤੇ ਪੱਗ ਵਾਲੇ ਨੌਜਵਾਨ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਕਾਂਸਟੇਬਲ ਨੇ ਪਹਿਲਾਂ ਪੀੜਤ ਕਸ਼ਮੀਰ ਸਿੰਘ ਦੀ ਪੱਗ ਲਾਹ ਦਿੱਤੀ ਤੇ ਫਿਰ ਉਸ ਨੂੰ ਵਾਲਾਂ ਤੋਂ ਫੜ ਕੇ ਘਸੀਟਿਆ। ਇੰਨਾ ਹੀ ਨਹੀਂ ਉਸ ਨੂੰ ਥੱਪੜ ਵੀ ਮਾਰੇ।

ਥਾਣੇ ਦੇ ਹੋਰ ਪੁਲਿਸ ਮੁਲਾਜ਼ਮਾਂ ਤੋਂ ਇਲਾਵਾ ਦੋਵੇਂ ਧਿਰਾਂ ਦੇ ਲੋਕਾਂ ਨੇ ਵੀ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਕਾਂਸਟੇਬਲ ਨੇ ਕਿਸੇ ਦੀ ਗੱਲ ਨਹੀਂ ਸੁਣੀ। ਕਸ਼ਮੀਰ ਸਿੰਘ ਨਾਲ ਹੋਈ ਕੁੱਟਮਾਰ ਤੋਂ ਬਾਅਦ ਥਾਣੇ ਵਿੱਚ ਕਾਫੀ ਹੰਗਾਮਾ ਹੋਇਆ। ਕਸ਼ਮੀਰ ਸਿੰਘ ਦੇ ਸਮਰਥਨ ਵਿੱਚ ਆਏ ਲੋਕਾਂ ਨੇ ਥਾਣੇ ਦੇ ਬਾਹਰ ਧਰਨਾ ਦੇਣਾ ਸ਼ੁਰੂ ਕਰ ਦਿੱਤਾ। ਦੇਰ ਰਾਤ ਏਸੀਪੀ ਪਲਵਿੰਦਰ ਸਿੰਘ ਮੌਕੇ ’ਤੇ ਪੁੱਜੇ ਤੇ ਮਾਮਲੇ ਦੀ ਜਾਂਚ ਕਰਨ ਦਾ ਭਰੋਸਾ ਦਿੱਤਾ।

Also Read: ਸ਼੍ਰੀਲੰਕਾ: ਹਿੰਸਾ 'ਚ ਹੁਣ ਤੱਕ ਕਈ ਲੋਕਾਂ ਦੀ ਮੌਤ, ਮਹਿੰਦਾ ਰਾਜਪਕਸ਼ੇ ਦੀ ਗ੍ਰਿਫਤਾਰੀ ਦੀ ਮੰਗ ਤੇਜ਼

ਉਧਰ ਸੁਖਬੀਰ ਬਾਦਲ ਨੇ ਟਵੀਟ ਕਰਕੇ ਇਸ ਘਟਨਾ 'ਤੇ ਇਤਰਾਜ਼ ਪ੍ਰਗਟਾਇਆ ਹੈ। ਸੁਖਬੀਰ ਬਾਦਲ ਨੇ ਲਿਖਿਆ ਹੈ ਕਿ ਘਟਨਾ ਬਹੁਤ ਸ਼ਰਮਨਾਕ ਹੈ। ਇਸ ਘਟਨਾ ਨੇ ਪੰਜਾਬ ਪੁਲਿਸ ਦੇ ਬੇਕਾਬੂ ਹੋਣ ਦੀ ਪੁਸ਼ਟੀ ਕੀਤੀ ਹੈ। ਸੁਖਬੀਰ ਬਾਦਲ ਨੇ ਪੁਲਿਸ ਮੁਲਾਜ਼ਮਾਂ ਨੂੰ ਸਜ਼ਾ ਦੇਣ ਲਈ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਹੈ ਕਿ ਕਿਸੇ ਨੂੰ ਵੀ ਸਿੱਖ ਦੀ ਦਸਤਾਰ ਤੇ ਗੁਰੂ ਦੀ ਮੋਹਰ ਕੇਸਾਂ 'ਤੇ ਹੱਥ ਪਾਉਣ ਤੋਂ ਪਹਿਲਾਂ 100 ਵਾਰ ਸੋਚੇ।

In The Market