LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਮਾਨ ਸਰਕਾਰ ਵਲੋਂ ਕੀਤੀ ਸੁਰੱਖਿਆ ਕਟੌਤੀ 'ਤੇ ਜਥੇਦਾਰ ਹਰਪ੍ਰੀਤ ਸਿੰਘ ਨੇ ਦਿੱਤਾ ਵੱਡਾ ਬਿਆਨ

28may harpreeet

ਅੰਮ੍ਰਿਤਸਰ- ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਉਨ੍ਹਾਂ ਨੂੰ ਮਿਲੀ ਹੋਈ ਪੰਜਾਬ ਪੁਲਿਸ ਦੀ ਸਮੁੱਚੀ ਸੁਰੱਖਿਆ ਅੱਜ ਵਾਪਿਸ ਕਰਨ ਦਾ ਐਲਾਨ ਕਰ ਦਿੱਤਾ ਹੈ। ਜਥੇਦਾਰ ਨੇ ਕਿਹਾ ਕਿ ਉਨ੍ਹਾਂ ਨੂੰ ਪੰਜਾਬ ਸਰਕਾਰ ਵਲੋਂ ਦਿੱਤੀ ਗਈ ਸੁਰੱਖਿਆ ਦੀ ਕੋਈ ਲੋੜ ਨਹੀਂ ਹੈ। ਖਾਲਸਾ ਪੰਥ ਦੇ ਸਿੱਖ ਨੌਜਵਾਨ ਹੀ ਸਾਡੀ ਸੁਰੱਖਿਆ ਲਈ ਬਹੁਤ ਹਨ।

Also Read: ਕੈਪਟਨ ਅਮਰਿੰਦਰ ਕਰਨਗੇ CM ਮਾਨ ਨਾਲ ਮੁਲਾਕਾਤ, ਸੌਂਪ ਸਕਦੇ ਨੇ ਸਾਬਕਾ ਭ੍ਰਿਸ਼ਟ ਮੰਤਰੀਆਂ ਦੀ ਸੂਚੀ

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਪੰਜਾਬ ਪੁਲਸ ਵਲੋਂ 6 ਸੁਰੱਖਿਆ ਕਰਮੀ ਅਤੇ ਇੱਕ ਗੱਡੀ ਮੁਹਈਆ ਕਰਵਾਈ ਗਈ ਸੀ। ਪੰਜਾਬ ਸਰਕਾਰ ਨੇ ਅੱਜ ਇਨ੍ਹਾਂ ਵਿਚੋਂ 3 ਸੁਰੱਖਿਆ ਮੁਲਾਜ਼ਮ ਵਾਪਿਸ ਬੁਲਾ ਲਏ ਸਨ। ਦੱਸ ਦੇਈਏ ਕਿ ਗਿਆਨੀ ਹਰਪ੍ਰੀਤ ਸਿੰਘ ਤੋਂ ਇਲਾਵਾ ਪੰਜਾਬ ਸਰਕਾਰ ਨੇ ਅੱਜ 424 ਵਿਅਕਤੀਆਂ ਤੋਂ ਸੁਰੱਖਿਆ ਵਾਪਸ ਲੈਣ ਦੇ ਹੁਕਮ ਜਾਰੀ ਕਰ ਦਿੱਤੇ ਹਨ। ਜਥੇਦਾਰ ਦੇ ਨਾਲ-ਨਾਲ ਡੇਰਾ ਬਿਆਸ ਮੁਖੀ, ਸ਼ਮਸੇਰ ਸਿੰਘ ਦੂਲੋ, ਬਲਵਿੰਦਰ ਲਾਡੀ, ਹਰਮਿੰਦਰ ਗਿੱਲ, ਕੁਲਜੀਤ ਨਾਗਰਾ, ਕੰਵਰ ਸੰਧੂ, ਬਾਬਾ ਲੱਖਾ ਸਿੰਘ, ਅਸ਼ਵਨੀ ਕਪੂਰ, ਸਿੱਧੂ ਮੂਸੇਵਾਲਾ,ਬਾਬਾ ਅਰਜਨ ਸਿੰਘ, ਬਾਬਾ ਕਸ਼ਮੀਰਾ ਸਿੰਘ, ਜਥੇਦਾਰ ਗਿਆਨੀ ਰਘਬੀਰ ਸਿੰਘ, ਸੁਖਦੇਵ ਢੀਂਡਸਾ, ਡੇਰਾ ਮੁਖੀ ਸ੍ਰੀ ਭੈਣੀ ਸਾਹਿਬ, ਡੇਰਾ ਦਿਵਿਆ ਜੋਤੀ ਜਾਗਰਨ ਸੰਸਥਾਨ ਨੂਰਮਹਿਲ, ਵਿਧਾਇਕ ਪਰਗਟ ਸਿੰਘ, ਸੰਤ ਨਿਰੰਜਨ ਦਾਸ ਜੀ ਡੇਰਾ ਸੱਚਖੰਡ ਬੱਲਾਂ ਆਦਿ ਦੇ ਨਾਂ ਸ਼ਾਮਲ ਹਨ। 

Also Read: ਬਿਜਲੀ ਮਹਿਕਮੇ ਨੂੰ 'ਕੁੰਡੀ' ਲਾਉਣ ਵਾਲਿਆਂ 'ਤੇ ਸਖਤੀ, ਲੱਗੇ ਵੱਡੇ ਜੁਰਮਾਨੇ

In The Market