LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਲਾਲ ਕਿਲ੍ਹਾ ਹਿੰਸਾ ਮਾਮਲਾ: ਇੱਕ ਲੱਖ ਦੇ ਇਨਾਮੀ ਗੁਰਜੋਤ ਸਿੰਘ ਨੂੰ ਵਿਸ਼ੇਸ਼ ਸੈੱਲ ਨੇ ਪੰਜਾਬ ਤੋਂ ਕੀਤਾ ਗ੍ਰਿਫਤਾਰ

giraftar

ਨਵੀਂ ਦਿੱਲੀ: ਲਾਲ ਕਿਲ੍ਹੇ ਵਿੱਚ ਹੋਈ ਹਿੰਸਾ (Red Fort Violence) ਦੇ ਮਾਮਲੇ ਵਿੱਚ ਵੱਡੀ ਖਬਰ ਸਾਹਮਣੇ ਆਈ ਹੈ। ਇਸ ਵਿਚਾਲੇ ਪੰਜਾਬ ਤੋਂ  ਸਪੈਸ਼ਲ ਸੈੱਲ ਨੇ ਗੁਰਜੋਤ ਸਿੰਘ (Gurjot Singh) ਨੂੰ ਗਿਰਫ਼ਤਾਰ ਕਰ ਲਿਆ ਹੈ। ਦੱਸ ਦੇਈਏ ਕਿ ਗੁਰਜੋਤ ਸਿੰਘ ਉਪਰ ਇਕ ਲੱਖ ਦਾ ਇਨਾਮ ਸੀ। ਇਸ ਤੋਂ ਪਹਿਲਾ  (deep sidhu) ਦੀਪ ਸਿੱਧੂ, ਜੁਗਰਾਜ ਸਿੰਘ, ਗੁਰਜੋਤ ਸਿੰਘ ਤੇ ਗੁਰਜੰਟ ਸਿੰਘ ਨੂੰ ਇਸ ਕੇਸ ਵਿੱਚ ਗ੍ਰਿਫਤਾਰ ਕਰਨ ਦੀ ਜਾਣਕਾਰੀ ਦੇਣ ਵਾਲੇ ਕਿਸੇ ਵੀ ਵਿਅਕਤੀ ਨੂੰ ਦਿੱਲੀ ਪੁਲਿਸ ਨੇ 1 ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਸੀ।

Read this:  ਹੁਸ਼ਿਆਰਪੁਰ ਫਗਵਾੜਾ ਰੋਡ 'ਤੇ ਦਰਦਨਾਕ ਸੜਕ ਹਾਦਸਾ, 6 ਮਹੀਨੇ ਦੀ ਬੱਚੀ ਸਮੇਤ 2 ਮੌਤਾਂ

ਇਲਜਾਮ ਇਹ  ਲਗਾਇਆ ਗਿਆ ਹੈ ਕਿ ਉਸਨੇ ਲਾਲ ਕਿਲ੍ਹੇ ਦੇ ਗੁੰਬਦ ਵਿੱਚ ਚੜ੍ਹ ਕੇ ਝੰਡਾ ਲਹਿਰਾਇਆ ਸੀ। ਉਸ ਸਮੇਂ ਤੋਂ ਫਰਾਰ ਚੱਲ ਰਹੇ ਗੁਰਜੋਤ ਨੂੰ ਅੰਮ੍ਰਿਤਸਰ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਗੌਰਤਲਬ ਹੈ ਕਿ 26 ਜਨਵਰੀ ਨੂੰ ਲਾਲ ਕਿਲ੍ਹੇ ਹਿੰਸਾ ਮਾਮਲੇ ਵਿੱਚ ਦਿੱਲੀ ਪੁਲਿਸ ਦੀ ਅਪਰਾਧ ਸ਼ਾਖਾ ਨੇ ਚਾਰਜਸ਼ੀਟ ਦਾਖਲ ਕੀਤੀ ਸੀ।  

Read this: ਦਿੱਲੀ 'ਚ Unlock-5 ਦਾ ਹੋਇਆ ਐਲਾਨ, ਜਾਣੋ ਕਿਹੜੀਆਂ ਕਿਹੜੀਆਂ ਚੀਜ਼ਾਂ 'ਚ ਲੋਕਾਂ ਨੂੰ ਮਿਲੇਗੀ ਰਾਹਤ

ਤੀਸ ਹਜ਼ਾਰੀ ਅਦਾਲਤ ਵਿੱਚ ਦਾਇਰ ਕੀਤੀ ਗਈ ਇਸ ਚਾਰਜਸ਼ੀਟ ਵਿੱਚ ਦੀਪ ਸਿੱਧੂ ਸਣੇ ਤਕਰੀਬਨ 16 ਵਿਅਕਤੀਆਂ ਨੂੰ ਦੋਸ਼ੀ ਬਣਾਇਆ ਗਿਆ ਸੀ।ਪੁਲਿਸ ਨੇ ਲਾਲ ਕਿਲ੍ਹੇ ਕੰਪਲੈਕਸ ਵਿੱਚ ਹੋਈ ਭੰਨਤੋੜ ਦੀ ਘਟਨਾ ਨੂੰ ‘ਦੇਸ਼ ਵਿਰੋਧੀ ਗਤੀਵਿਧੀ’ ਕਰਾਰ ਦਿੱਤਾ ਸੀ। 

In The Market