LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪੰਜਾਬੀ ਨੌਜਵਾਨ ਨੇ ਤੋੜਿਆ ਚੀਨ ਦਾ ਰਿਕਾਰਡ, ਗਿੰਨੀਜ਼ ਵਰਲਡ ਰਿਕਾਰਡ 'ਚ ਦਰਜ ਕਰਵਾਇਆ ਨਾਮ

16 nov 4

ਗੁਰਦਾਸਪੁਰ : ਪੰਜਾਬੀ ਅਗਰ ਕੁਝ ਕਰਨ ਦੀ ਠਾਨ ਲੈਣ ਤਾਂ ਓਹ ਅਪਣੀ ਮੰਜਿਲ ਹਾਸਿਲ ਕਰ ਹੀ ਲੈਂਦੇ ਹਨ। ਇਸ ਤਰ੍ਹਾਂ ਹੀ ਗੁਰਦਾਸਪੁਰ ਦੇ ਬਟਾਲਾ ਦੇ ਰਹਿਣ ਵਾਲੇ ਪੰਜਾਬੀ ਨੌਜਵਾਨ ਅਭਿਸ਼ੇਕ ਨੇ ਗਿੰਨੀਜ਼ ਬੁੱਕ ਵਰਲਡ ਰਿਕਾਰਡ ਬਣਾ ਕੇ ਆਪਣੇ ਅਤੇ ਅਪਣੇ ਪਰਿਵਾਰ ਦਾ ਨਾਮ ਰੋਸ਼ਨ ਕੀਤਾ ਹੈ। ਅਭਿਸ਼ੇਕ ਨੇ ਦਸਿਆਂ ਕੇ ਉਸਨੇ ਇਥੇ ਤਕ ਪਹੁੰਚਣ ਲਈ ਦਿਨ -ਰਾਤ ਮਿਹਨਤ ਕੀਤੀ ਹੈ, ਅਭਿਸ਼ੇਕ ਨੇ ਦਸਿਆ ਕਿ ਪਹਿਲਾਂ ਉਹ ਦੋ ਏਸ਼ੀਆ ਬੁੱਕ ਆਫ ਰਿਕਾਰਡ ਅਤੇ ਦੋ ਇੰਡੀਆ ਬੂਕ ਆਫ ਰਿਕਾਰਡ ਬਣਾ ਚੁੱਕਾ ਹੈ।

Also Read : ਚੰਡੀਗੜ੍ਹ ਪਹੁੰਚੇ ਰਾਸ਼ਟਰਪਤੀ ਰਾਮਨਾਥ ਕੋਵਿੰਦ, ਖੱਟਰ ਸਮੇਤ ਗਵਰਨਰ ਨੇ ਕੀਤਾ ਸੁਆਗਤ

ਉਸਨੇ ਦੱਸਿਆ ਕਿ ਮੈਂ ਦਿਨ-ਰਾਤ ਕੰਪਿਊਟਰ ਅਤੇ ਮੋਬਾਇਲ ਤੇ ਕੰਮ ਕਰਦਾ ਰਹਿੰਦਾ ਸੀ, ਲੇਕਿਨ ਮੈਨੂੰ ਮੇਰੇ ਪਿਤਾ ਅਤੇ ਮਾਤਾ ਨੇ ਕਦੀ ਨਹੀਂ ਰੋਕਿਆ ਅਤੇ ਜਿਸ ਦੀ ਬਦੌਲਤ ਅੱਜ ਮੈਂ ਗਿੰਨੀਜ਼ ਬੁੱਕ ਵਰਲਡ ਰਿਕਾਰਡ ਵਿਚ ਅਪਣਾ ਨਾਮ ਦਰਜ ਕਰਵਾ ਸਕਿਆ ਹਾਂ, ਅਭਿਸ਼ੇਕ ਨੇ ਦੱਸਿਆ ਕਿ ਮੈਂ A ਤੋਂ ਲੈਕੇ Z  ਤਕ ਦੇ ਅਲਫਾਬੇਟ 3 ਸੈਕੰਡ 57 ਨੈਨੋ ਸੈਕੰਡ ਵਿਚ ਟਾਈਪ ਕਰਨ ਦਾ ਰਿਕਾਰਡ ਕਾਇਮ ਕੀਤਾ ਹੈ। ਜਿਸ ਨਾਲ ਮੈਂ ਚੀਨ ਦੇ ਰਹਿਣ ਵਾਲੇ ਵਿਅਕਤੀ ਦਾ ਰਿਕਾਰਡ ਤੋੜਿਆ ਹੈ। ਅਭਿਸ਼ੇਕ ਨੇ ਕਿਹਾ ਕਿ ਨੌਜਵਾਨਾਂ ਨੂੰ ਨਵੀਂ ਤਕਨਾਲੌਜੀ ਨਾਲ ਜੁੜਨਾ ਚਾਹੀਦਾ ਹੈ ਅਤੇ ਆਪਣੇ ਕੰਮ ਨੂੰ ਮੇਹਨਤ ਅਤੇ ਗੋਲ ਦੇ ਹਿਸਾਬ ਨਾਲ ਕਰਨਾ ਚਾਹੀਦਾ ਹੈ ਓਥੇ ਹੀ ਅਭਿਸ਼ੇਕ ਨੇ ਕਿਹਾ ਕਿ ਉਸਦੇ ਪਰਿਵਾਰ ਦਾ ਉਸਨੂੰ ਪੂਰਨ ਸਹਿਯੋਗ ਰਹਿੰਦਾ ਹੈ।

Also Read : ਸਿੱਧੂ ਖਿਲਾਫ ਅਪਰਾਧਿਕ ਮਾਣਹਾਨੀ ਮਾਮਲੇ ਦੀ ਸੁਣਵਾਈ 25 ਨਵੰਬਰ ਤੱਕ ਮੁਲਤਵੀ

ਉਸਨੇ ਕਿਹਾ ਕਿ ਉਹ ਅੱਗੇ ਹੋਰ ਵੀ ਰਿਕਾਰਡ ਬਣਾਉਣ ਉੱਤੇ ਮੇਹਨਤ ਕਰ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਵਿਚ ਉਹ ਹੋਰ ਰਿਕਾਰਡ ਆਪਣੇ ਨਾਮ ਕਰੇਗਾ ਓਥੇ ਹੀ ਅਭਿਸ਼ੇਕ ਤ੍ਰੇਹਨ ਦੇ ਪਿਤਾ ਪਵਨ ਤ੍ਰੇਹਨ ਨੇ ਕਿਹਾ ਕਿ ਮੈਨੂੰ ਬਹੁਤ ਖੁਸ਼ੀ ਹੈ, ਕਿ ਮੇਰੇ ਬੇਟੇ ਨੇ ਚਾਈਨਾ ਦੇ ਰਹਿਣ ਵਾਲੇ ਵਿਅਕਤੀ ਨੂੰ ਪਛਾੜ ਕੇ ਗਿੰਨੀਜ਼ ਬੁੱਕ ਵਰਲਡ ਰਿਕਾਰਡ ਵਿੱਚ ਆਪਣਾ ਨਾਮ ਦਰਜ ਕਰਵਾਇਆ ਹੈ।

Also Read : ਬਿਸਕੁੱਟ ਵਾਲੇ ਨੇ ਲਿਖਿਆ ਅਜਿਹਾ Love Letter, ਜਿਸਨੂੰ ਪੜ੍ਹ ਤੁਹਾਡੇ ਚਿਹਰੇ ਤੇ ਵੀ ਆਏਗੀ ਮੁਸਕਾਨ

ਉਨ੍ਹਾਂ ਨੇ ਕਿਹਾ ਕਿ ਚੀਨ ਅਪਣੇ ਆਪ ਨੂੰ ਕਹਿੰਦਾ ਹੈ ਕਿ ਮੈਂ ਦੂਸਰੇ ਦੇਸ਼ਾਂ ਨਾਲੋਂ 50 ਸਾਲ ਅਗੇ ਹਾਂ, ਲੇਕਿਨ ਅੱਜ ਮੈਨੂੰ ਮਾਣ ਹੈ ਆਪਣੇ ਪੁੱਤਰ ਤੇ ਕਿ ਉਸਨੇ ਚੀਨ ਦੇ ਰਹਿਣ ਵਾਲੇ ਵਿਅਕਤੀ ਨੂੰ ਪਛਾੜ ਦਿਤਾ ਹੈ। ਓਹਨਾ ਦਾ ਕਹਿਣਾ ਸੀ ਕਿ ਹਰ ਮਾਂ ਬਾਪ ਨੂੰ ਆਪਣੇ ਬੱਚੇ ਦੀ ਰੁਚੀ ਦੇਖਦੇ ਹੋਏ ਉਸਨੂੰ ਉਸੇ ਵਿਚ ਅੱਗੇ ਵਧਣ ਵਿੱਚ ਮਦਦ ਕਰਨੀ ਚਾਹੀਦੀ ਹੈ ।

In The Market