LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪੰਜਾਬੀ ਗਾਇਕਾ ਸੋਨੀ ਮਾਨ ਦੇ ਘਰ ਹੋਈ ਫਾਇਰਿੰਗ, ਗੈਂਗਸਟਰ ਤੋਂ ਸਮਾਜ ਸੇਵੀ ਬਣੇ ਵਿਅਕਤੀ 'ਤੇ ਲੱਗੇ ਦੋਸ਼

8 dec 7

ਤਰਨਤਾਰਨ : ਪੰਜਾਬੀ ਅਦਾਕਾਰਾ ਅਤੇ ਗਾਇਕਾ ਸੋਨੀ ਮਾਨ (Sony Mann) ਦੇ ਘਰ 'ਤੇ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸੋਨੀ ਮਾਨ (Sony Mann) ਤਰਨਤਾਰਨ ਦੀ ਮਾਸਟਰ ਕਾਲੋਨੀ 'ਚ ਰਹਿੰਦਾ ਹੈ, ਜਿਸ 'ਤੇ ਹਮਲਾਵਰਾਂ ਨੇ ਹਮਲਾ ਕੀਤਾ ਹੈ। ਸੋਨੀ ਮਾਨ ਨੇ ਲੱਖਾ ਸਿਧਾਣਾ 'ਤੇ ਇਸ ਹਮਲੇ ਦਾ ਦੋਸ਼ ਲਗਾਇਆ ਹੈ। ਦੱਸ ਦੇਈਏ ਕਿ ਆਪਣੇ ਗੀਤਾਂ ਨੂੰ ਲੈ ਕੇ ਸੁਰਖੀਆਂ 'ਚ ਰਹਿਣ ਵਾਲੀ ਸੋਨੀ ਮਾਨ 'ਤੇ ਹਮਲਾ ਹੋਣ ਦੀ ਖਬਰ ਮਿਲੀ ਹੈ।

Also Read : ਨਾਭਾ-ਭਵਾਨੀਗੜ੍ਹ ਰੋਡ 'ਤੇ ਵਾਪਰਿਆ ਭਿਆਨਕ ਹਾਦਸਾ, 3 ਦੀ ਮੌਤ, 8 ਜ਼ਖਮੀ

ਜਾਣਕਾਰੀ ਦਿੰਦਿਆ ਸੋਨੀ ਮਾਨ (Sony Mann) ਪੰਜਾਬੀ ਕਲਾਕਾਰ ਨੇ ਦੱਸਿਆ ਕਿ ਮੇਰਾ ਇਕ ਪੰਜਾਬੀ ਗੀਤ ਰਿਲੀਜ਼ ਹੋਇਆ ਜਿਸ ਨੂੰ ਯੂ-ਟਿਊਬ (Youtube)ਤੋਂ ਡਲੀਟ ਕਰਨ ਲਈ ਮੈਨੂੰ ਲੱਖਾ ਸਿਧਾਨਾ ਦੇ ਫੋਨ ਆ ਰਹੇ ਸਨ। ਪਰ ਅੱਜ ਉਸਦੇ ਸਾਥੀਆਂ ਵਲੋਂ ਮੇਰੇ ਅਤੇ ਮੇਰੇ ਪਰਿਵਾਰ ਤੇ ਜਾਨਲੇਵਾ ਹਮਲਾ ਕੀਤਾ ਗਿਆ। ਸਾਡੇ 'ਤੇ ਸਿੱਧੀਆਂ ਗੋਲੀਆਂ ਚਲਈਆਂ। ਅਸੀਂ ਮੁਸ਼ਕਿਲ ਨਾਲ ਜਾਨ ਬਚਾਈ । ਇਹਨਾਂ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਦੱਸਿਆ ਕਿ 16 ਦੇ ਕਰੀਬ ਵਿਅਕਤੀਆਂ ਵਲੋਂ ਹਮਲਾ ਕੀਤਾ ਗਿਆ।
 
Also Read : ਓਮੀਕ੍ਰੋਨ ਦੇ ਖਤਰੇ ਦੇ ਮੱਦੇਨਜ਼ਰ ਲਖਨਊ 'ਚ ਧਾਰਾ 144 ਲਾਗੂ, ਜਾਣੋ ਕੀ ਹਨ ਕੋਰੋਨਾ ਦੇ ਨਵੇਂ ਨਿਯਮ?
 
ਇਹ ਲੋਕ ਇਕ ਕੁੜੀ ਦੀ ਚੜ੍ਹਾਈ ਦੇਖ ਜਰ ਨਹੀਂ ਹੋ ਰਹੀ ਹੈ। ਉਹਨਾਂ ਇਹਨਾਂ ਅਰੋਪਿਆ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ।ਉਧਰ ਇਸ ਮੌਕੇ ਉਹਨਾਂ ਦੀ ਮਾਤਾ ਮਾਨਧੀਰ ਕੌਰ (Mandhir Kaur) ਨੇ  ਦੱਸਿਆ ਕਈ ਆਰੋਪੀ ਸਾਡੇ ਘਰ ਆਏ ਅਤੇ ਮੇਰੇ ਲੜਕੇ ਰਣਬੀਰ ਬਾਠ ਅਤੇ ਸੋਨੀ ਮਾਨ ਨਾਲ ਗਲੀ ਗਲੋਚ ਕਰਨ ਲਗੇ ।ਉਹਨਾਂ ਕਿਹਾ ਕਿ ਆਪਣਾ ਗਾਣਾ ਡਾਲੀਟ ਕਰੋ ਜਿਸਦੇ ਬਾਅਦ ਧਮਕੀਆਂ ਦਿਦੇ ਗੋਲੀਆਂ ਚਲਾਉਣ ਲਗ ਪਏ ।
In The Market