LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਬਟਾਲੇ ਨੂੰ ਜ਼ਿਲ੍ਹਾ ਬਣਾਉਣ ਨੂੰ ਲੈ ਕੇ ਲੋਕਾਂ ਨੇ ਕੀਤਾ ਪ੍ਰਦਰਸ਼ਨ, ਫੂਕਿਆ ਪੁਤਲਾ

batala

ਬਟਾਲਾ : ਬਟਾਲਾ ਨੂੰ ਜ਼ਿਲ੍ਹਾ ਬਣਾਉਣ ਲਈ ਵੱਖ ਵੱਖ ਪਾਰਟੀਆਂ ਵੱਲੋਂ (Protest) ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਇਸ ਨੂੰ ਲੈ ਕੇ ਬਟਾਲਾ ਵਿਚ ਸ਼ਿਵ ਸੈਨਾ, ਆਜ਼ਾਦ ਪਾਰਟੀ ਅਤੇ ਸਰਵ ਸ਼ਕਤੀ ਹਿਊਮਨ ਰਾਈਟਸ ਵੱਲੋਂ ਸਾਂਝੇ ਤੌਰ ਤੇ ਐਸਡੀਐਮ ਬਟਾਲਾ (Batala) ਦੇ ਦਫਤਰ ਦੇ ਬਾਹਰ ਸਰਕਾਰ ਦੇ ਖਿਲਾਫ (Protest)ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨਨੇਤਾਵਾਂ ਨੇ ਬਟਾਲਾ ਨੂੰ ਜਲਦ ਜਿਲ੍ਹਾ ਬਣਾਉਣ ਦੀ ਮੰਗ ਕੀਤੀ ਗਈ।

Read this- ਸੁਪਰੀਮ ਕੋਰਟ ਨੇ 31 ਜੁਲਾਈ ਤੱਕ 'ਇਕ ਰਾਸ਼ਟਰ ਇਕ ਰਾਸ਼ਨ ਕਾਰਡ' ਯੋਜਨਾ ਨੂੰ ਲਾਗੂ ਕਰਨ ਦੇ ਦਿੱਤੇ ਹੁਕਮ

ਇਸ ਪ੍ਰਦਰਸ਼ਨ (Protest)ਦੌਰਾਨ ਬਟਾਲਾ (Batala) ਦੇ ਗਾਂਧੀ ਚੋਕ ਵਿਖੇ ਫੂਕਿਆ ਮੁੱਖ ਮੰਤਰੀ ਦਾ ਪੁਤਲਾ ਕੀਤਾ ਗਿਆ। ਬਟਾਲਾ ਦੇ ਐਸਡੀਐਮ ਦੇ ਦਫਤਰ ਦੇ ਬਾਹਰ ਪ੍ਰਦਰਸ਼ਨ ਕਰਦਿਆਂ ਸ਼ਿਵ ਸੈਨਾ ਬਾਲ ਠਾਕਰੇ ਦੇ ਨੇਤਾ ਰਮੇਸ਼ ਨੀਯਰ ਨੇ ਕਿਹਾ ਕਿ ਬਟਾਲਾ ਨੂੰ ਜ਼ਿਲਾ ਬਣਾਉਣ ਲਈ ਪਿਛਲੇ ਪੰਜੀ ਸਾਲਾਂ ਤੋਂ ਸੰਘਰਸ਼ ਕੀਤਾ ਜਾ ਰਿਹਾ ਹੈ।

ਮੁੱਖ ਮੰਤਰੀ ਵੱਲੋਂ ਮਲੇਰਕੋਟਲਾ ਨੂੰ ਜਿਲਾ ਬਣਾ ਕੇ ਬਟਾਲਾ ਵਾਸੀਆਂ ਨਾਲ ਵਿਤਕਰਾ ਕੀਤਾ ਹੈ। ਬਟਾਲਾ ਮਲੇਰਕੋਟਲਾ ਤੋਂ ਵੀ ਜਿਆਦਾ ਜ਼ਿਲ੍ਹਾ ਬਣਨ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰਦਾ ਹਾਂ ਪਰ ਫੇਰ ਵੀ ਬਟਾਲਾ ਨੂੰ ਜਿਲ੍ਹਾ ਨਹੀਂ ਬਣਾਇਆ ਗਿਆ। ਇਸ ਦੌਰਾਨ ਇਕ ਨਿਹੰਗ ਸਿੰਘ ਨੇ ਆਪਣੀ ਤਲਵਾਰ ਨਾਲ ਕਈ ਵਾਰ ਆਪਣੀ ਭੜਾਸ ਕੱਢੀ।

Read this- ਅਰਵਿੰਦ ਕੇਜਰੀਵਾਲ ਨੇ ਕੀਤੇ ਵੱਡੇ ਐਲਾਨ, ਖੋਲਿਆ ਚੋਣ ਵਾਅਦਿਆਂ ਦਾ ਪਿਟਾਰਾ

ਬਿਨਾਂ ਸ਼ਰਤਾਂ ਪੂਰੀਆਂ ਕੀਤਿਆਂ ਹੀ ਛੋਟੇ ਛੋਟੇ ਕਸਬਿਆਂ ਨੂੰ ਜਿਲ੍ਹਾ ਬਣਾ ਦਿੱਤਾ ਹੈ। ਨੇਤਾਵਾਂ ਨੇ ਹਲਕੇ ਦੇ ਸਾਰੇ ਮੰਤਰੀਆਂ ਨੂੰ ਅਪੀਲ ਕੀਤੀ ਹੈ ਕੇ ਉਹ ਵੀ ਇਸ ਮੰਗ ਨੂੰ ਸੰਜੀਦਗੀ ਨਾਲ ਲੈਣ ਅਤੇ ਬਟਾਲਾ ਨੂੰ ਜਿਲ੍ਹਾ ਬਣਾਉਣ ਲਈ ਆਪਣਾ ਰਸੂਖ ਵਰਤਣ।

ਅਗਰ ਸਰਕਾਰ ਨੇ 19 ਜੁਲਾਈ ਤੱਕ ਬਟਾਲਾ ਨੂੰ ਜਿਲਾ ਨਾ ਬਣਾਇਆ ਤਾਂ 20 ਜੁਲਾਈ ਤੋਂ ਅਣਮਿੱਥੇ ਸਮੇ ਲਈ ਭੁੱਖ ਹੜਤਾਲ ਤੇ ਬੈਠਿਆ ਜਾਵੇਗਾ | 

In The Market