LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪੰਥਕ ਇਕੱਠ ਦੌਰਾਨ ਗਰਜੇ ਪ੍ਰਕਾਸ਼ ਸਿੰਘ ਬਾਦਲ, ਕਿਹਾ- 'ਸਾਡੀ ਰੁਹਾਨੀ ਸ਼ਕਤੀ ਖੋਹਣਾ ਚਾਹੁੰਦੀਆਂ ਸਰਕਾਰਾਂ'

2j par

ਅੰਮ੍ਰਿਤਸਰ- ਪੰਜਾਬ ਵਿਚ ਲਗਾਤਾਰ ਹੋ ਰਹੀਆਂ ਬੇਅਦਬੀਆਂ ਦੇ ਵਿਰੋਧ ਵਿਚ ਅੱਜ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਚ ਪੰਥਕ ਇਕੱਠ ਕਰ ਰਹੀ ਹੈ। ਇਸ ਦੌਰਾਨ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਸ਼੍ਰੋਮਣ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਕਰਵਾ ਕੇ ਸਰਕਾਰ ਸਾਡੇ ਤੋਂ ਸਾਡੀ ਰੁਹਾਨੀ ਸ਼ਕਤੀ ਖੋਹਣਾ ਚਾਹੁੰਦੀਆਂ ਹਨ।

Also Read: ਚੀਨ ਦੀ ਮਾਰਕੀਟ 'ਚ ਲੱਗੀ ਅੱਗ, 9 ਲੋਕਾਂ ਦੀ ਮੌਤ

ਗੁਰਦੁਆਰਾ ਮੰਜੀ ਸਾਹਿਬ 'ਤੇ ਇਕੱਠਾ ਹੋਈਆਂ ਜਥੇਬੰਦੀਆਂ ਨੂੰ ਸੰਬੋਧਨ ਕਰਦਿਆਂ ਸਰਕਾਰ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਅੱਜ ਦੇ ਹੁਕਮਰਾਨ ਸੁੱਤੇ ਹੋਏ ਹਨ। ਉਨ੍ਹਾਂ ਨੂੰ ਇਨ੍ਹਾਂ ਬੇਅਦਬੀਆਂ ਉੱਤੇ ਕੋਈ ਅਫਸੋਸ ਨਹੀਂ ਹੈ। ਉਹ ਅਜਿਹੀਆਂ ਘਟਨਾਵਾਂ ਉੱਤੇ ਭੰਗੜੇ ਪਾਉਂਦੇ ਹਨ। ਸਾਨੂੰ ਖੁਦ ਹੀ ਧਰਮ ਦੀ ਰਾਖੀ ਕਰਨੀ ਪਵੇਗੀ। ਉਨ੍ਹਾਂ ਇਸ ਦੌਰਾਨ ਕਿਹਾ ਕਿ ਭਾਰਤ ਵਿਚ ਕੋਈ ਵੀ ਸਰਕਾਰ ਆਉਂਦੀ ਹੈ, ਚਾਹੇ ਉਹ ਮੁਗਲ ਸਨ, ਅੰਗਰੇਜ਼ ਸਨ ਜਾਂ ਹੁਣ ਆਜ਼ਾਦੀ ਤੋਂ ਬਾਅਦ ਦੀਆਂ ਸਰਕਾਰਾਂ ਹਨ, ਇਨ੍ਹਾਂ ਵਲੋਂ ਹੀ ਹਰਿਮੰਦਰ ਸਾਹਿਬ ਉੱਤੇ ਹਮਲੇ ਕਰਵਾਏ ਜਾਂਦੇ ਹਨ। ਅਸਲ ਵਿਚ ਇਹ ਸਾਡੇ ਤੋਂ ਸਾਡੀ ਰੁਹਾਨੀ ਸ਼ਕਤੀ ਖੋਹਣਾ ਚਾਹੁੰਦੀਆਂ ਹਨ।

Also Read: WWE ਸਟਾਰ Roman Reigns ਨੂੰ ਹੋਇਆ ਕੋਰੋਨਾ

ਦੇਖੋ ਹੋਰ ਕੀ ਬੋਲੇ ਸਰਦਾਰ ਪ੍ਰਕਾਸ਼ ਸਿੰਘ ਬਾਦਲ-

 

In The Market