LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਦਿਨ ਦਿਹਾੜੇ ਸੁਨਿਆਰੇ ਦੀ ਦੁਕਾਨ ਤੋਂ ਪਿਸਤੌਲ ਦੀ ਨੋਕ 'ਤੇ ਲੱਖਾਂ ਦੀ ਲੁੱਟ

16o14

ਬਟਾਲਾ: ਬਟਾਲਾ ਪੁਲਿਸ ਦੇ ਅਧੀਨ ਪੈਂਦੇ ਕਸਬਾ ਆਲੀਵਾਲ ਵਿੱਚ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਦਿਨ ਦਿਹਾੜੇ ਕਸਬੇ ਵਿੱਚ ਸੁਨਿਆਰੇ ਦੀ ਦੁਕਾਨ ਉਤੋਂ ਨਕਾਬਪੋਸ਼ ਲੁਟੇਰਿਆਂ ਨੇ ਪਿਸਤੌਲ ਦੀ ਨੋਕ ਉੱਤੇ 50 ਹਜ਼ਾਰ ਨਗਦੀ ਅਤੇ 7 ਤੋਲੇ ਸੋਨਾ ਲੁੱਟ ਲਿਆ। ਲੁਟੇਰੇ ਲੁੱਟ ਨੂੰ ਅੰਜਾਮ ਦੇ ਕੇ ਵਰਨਾ ਕਾਰ ਉੱਤੇ ਫਰਾਰ ਹੋ ਗਏ। ਘਟਨਾ ਦੁਕਾਨ ਵਿੱਚ ਲਗੇ ਸੀਸੀਟੀਵੀ ਵਿੱਚ ਕੈਦ ਹੋ ਗਈ। ਇਤਲਾਹ ਮਿਲਦੇ ਹੀ ਮੌਕੇ ਉੱਤੇ ਪੁਹੰਚੀ ਪੁਲਿਸ ਟੀਮ ਵਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

Also Read: ਸਿੰਘੂ ਕਤਲ ਮਾਮਲਾ : 7 ਦਿਨਾਂ ਰਿਮਾਂਡ ’ਤੇ ਭੇਜਿਆ ਗਿਆ ਸਰਬਜੀਤ ਸਿੰਘ

ਦੀਪਕ ਜਵੈਲਰ ਦੁਕਾਨ ਦੇ ਪੀੜਤ ਮਾਲਿਕ ਰਵਿੰਦਰ ਅਤੇ ਸਾਗਰ ਨੇ ਦੱਸਿਆ ਕਿ ਤਿੰਨ ਨੌਜਵਾਨ ਦੁਕਾਨ ਤੇ ਆਏ ਅਤੇ ਚਾਂਦੀ ਦੀਆਂ ਚੇਨ ਦਿਖਾਉਣ ਨੂੰ ਕਿਹਾ ਕੁਝ ਸਮੇਂ ਬਾਅਦ ਨੌਜਵਾਨ ਫੋਨ ਉੱਤੇ ਗੱਲ ਕਰਨ ਲਗ ਪਏ ਅਤੇ ਉਸਤੋਂ ਬਾਅਦ ਉਹਨਾਂ ਨੇ ਪਿਸਤੌਲ ਕੱਢ ਲਏ ਅਤੇ 7 ਤੋਲੇ ਸੋਨਾ ਅਤੇ ਗੱਲੇ ਵਿਚ ਪਈ 50 ਹਜ਼ਾਰ ਦੀ ਨਗਦੀ ਲੁੱਟ ਕੇ ਵਰਨਾ ਕਾਰ ਉੱਤੇ ਫਰਾਰ ਹੋ ਗਏ। 

Also Read: ਕਾਂਗਰਸ ਦੇ ਅਸੰਤੁਸ਼ਟ ਨੇਤਾਵਾਂ ਨੂੰ ਸੋਨੀਆ ਗਾਂਧੀ ਦੀ ਦੋ-ਟੁਕ, ਕਿਹਾ- 'ਫੁੱਲ ਟਾਈਮ ਪ੍ਰਧਾਨ ਵਾਂਗ ਕਰਦੀ ਹਾਂ ਕੰਮ'

ਇਸ ਮੌਕੇ ਜਾਂਚ ਕਰਨ ਪਹੁੰਚੇ ਪੁਲਿਸ ਅਧਿਕਾਰੀ ਅਮੋਲਕ ਸਿੰਘ ਨੇ ਘਟਨਾ ਬਾਰੇ ਦੱਸਦੇ ਹੋਏ ਕਿਹਾ ਕਿ ਪਿਸਤੌਲ ਦੀ ਨੋਕ ਉੱਤੇ ਲੁੱਟ ਹੋਈ ਹੈ ਅਤੇ ਜਾਂਚ ਸ਼ੁਰੂ ਕਰ ਦਿਤੀ ਹੈ ਸੀ ਸੀ ਟੀ ਵੀ ਖੰਗਾਲੀ ਜਾ ਰਹੀ ਹੈ। ਬਿਆਨਾਂ ਮੁਤਾਬਕ ਜਾਂਚ ਕੀਤੀ ਜਾ ਰਹੀ ਹੈ। ਜਲਦ ਹੀ ਇਸ ਲੁੱਟ ਦੀ ਵਾਰਦਾਤ ਦਾ ਪਰਦਾ ਫਾਸ਼ ਕਰਦੇ ਹੋਏ ਲੁਟੇਰਿਆਂ ਨੂੰ ਗ੍ਰਿਫ਼ਤਾਰ ਕੀਤਾ ਜਵੇਗਾ।

Also Read: ਡਿਪਟੀ CM ਵਲੋਂ ਪੰਜਾਬ ਦੇ ਸਰਹੱਦੀ ਪੁਲਿਸ ਨਾਕਿਆਂ ਦੀ ਜਾਂਚ, ਦਿੱਤਾ ਇਹ ਬਿਆਨ

In The Market