LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕਾਂਗਰਸ ਦੇ ਅਸੰਤੁਸ਼ਟ ਨੇਤਾਵਾਂ ਨੂੰ ਸੋਨੀਆ ਗਾਂਧੀ ਦੀ ਦੋ-ਟੁਕ, ਕਿਹਾ- 'ਫੁੱਲ ਟਾਈਮ ਪ੍ਰਧਾਨ ਵਾਂਗ ਕਰਦੀ ਹਾਂ ਕੰਮ'

16o11

ਨਵੀਂ ਦਿੱਲੀ- ਦਿੱਲੀ ਸਥਿਤ ਕਾਂਗਰਸ ਹੈੱਡਕੁਆਰਟਰ ’ਚ ਲੰਬੇ ਵਕਫ਼ੇ ਮਗਰੋਂ ਅੱਜ ਯਾਨੀ ਕਿ ਸ਼ਨੀਵਾਰ ਨੂੰ ਕਾਂਗਰਸ ਵਰਕਿੰਗ ਕਮੇਟੀ (ਸੀ. ਡਬਲਿਊ. ਸੀ.) ਦੀ ਬੈਠਕ ਸੱਦੀ ਗਈ। ਇਸ ਬੈਠਕ ’ਚ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਮੇਤ 52 ਕਾਂਗਰਸੀ ਨੇਤਾਵਾਂ ਨੇ ਹਿੱਸਾ ਲਿਆ। ਬੈਠਕ ’ਚ ਡਾ. ਮਨਮੋਹਨ ਸਿੰਘ ਸ਼ਾਮਲ ਨਹੀਂ ਹੋਏ ਕਿਉਂਕਿ ਸਿਹਤ ਠੀਕ ਨਾ ਹੋਣ ਕਰ ਕੇ ਉਹ ਏਮਜ਼ ’ਚ ਦਾਖ਼ਲ ਹਨ। ਬੈਠਕ ਦੌਰਾਨ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੇ ਸੰਗਠਨ ਚੋਣਾਂ ਨੂੰ ਲੈ ਕੇ ਵੱਡਾ ਐਲਾਨ ਕੀਤਾ। ਸੰਗਠਨ ਚੋਣਾਂ ਦੀ ਪ੍ਰਕਿਰਿਆ 1 ਨਵੰਬਰ ਤੋਂ ਸ਼ੁਰੂ ਹੋਵੇਗੀ ਅਤੇ ਅਕਤੂਬਰ 2022 ਨੂੰ ਕਾਂਗਰਸ ਨੂੰ ਉਨ੍ਹਾਂ ਦਾ ਨਵਾਂ ਪ੍ਰਧਾਨ ਮਿਲੇਗਾ।

Also Read: ਚਿਤਾਵਨੀ! ਸਮੁੰਦਰ 'ਚ ਡੁੱਬ ਜਾਵੇਗੀ ਮੁੰਬਈ, ਇਨ੍ਹਾਂ ਸ਼ਹਿਰਾਂ 'ਤੇ ਵੀ ਖਤਰਾ

ਹਾਲਾਂਕਿ ਸੋਨੀਆ ਗਾਂਧੀ ਨੇ ਖ਼ੁਦ ਨੂੰ ਪੂਰਾ ਸਮਾਂ (ਫੁੱਲ ਟਾਈਮ ) ਪਾਰਟੀ ਪ੍ਰਧਾਨ ਹੋਣ ਦਾ ਸੰਕੇਤ ਦਿੱਤਾ ਹੈ। ਬੈਠਕ ਵਿਚ ਉਨ੍ਹਾਂ ਨੇ ਕਿਹਾ ਕਿ ਜੇਕਰ ਤੁਸੀਂ ਸਾਰੇ ਮੈਨੂੰ ਅਜਿਹਾ ਕਹਿਣ ਦੀ ਆਗਿਆ ਦੇਵੋਗੇ ਤਾਂ ਮੈਂ ਖ਼ੁਦ ਨੂੰ ਪੂਰੇ ਸਮੇਂ ਲਈ ਪਾਰਟੀ ਪ੍ਰਧਾਨ ਦੇ ਤੌਰ ’ਤੇ ਰਖਾਂਗੀ ਪਰ ਮੀਡੀਆ ਜ਼ਰੀਏ ਮੈਨੂੰ ਗੱਲ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ। ਇਸ ਦੌਰਾਨ ਸੋਨੀਆ ਗਾਂਧੀ ਨੇ ਪਾਰਟੀ ਦੇ ਅਸੰਤੁਸ਼ਟ ਨੇਤਾਵਾਂ ਦੇ ਸਮੂਹ ‘ਜੀ-23’ ਨੂੰ ਕਰਾਰਾ ਜਵਾਬ ਦਿੱਤਾ। ਦਰਅਸਲ ਕੁਝ ਹੀ ਦਿਨ ਪਹਿਲਾਂ ਕਪਿਲ ਸਿੱਬਲ ਨੇ ਪ੍ਰੈੱਸ ਕਾਨਫਰੰਸ ਕਰ ਕੇ ਕਿਹਾ ਸੀ ਕਿ ਕਾਂਗਰਸ ਦੇ ਫ਼ੈਸਲੇ ਕੌਣ ਲੈਂਦਾ ਹੈ, ਇਹ ਉਨ੍ਹਾਂ ਨੂੰ ਸਮਝ ਨਹੀਂ ਆ ਰਿਹਾ ਹੈ।

Also Read: CWC: ਪੰਜਾਬ ਸਣੇ 5 ਸੂਬਿਆਂ 'ਚ ਚੋਣਾਂ ਦੇ ਸਬੰਧ 'ਚ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਸ਼ੁਰੂ

ਸੋਨੀਆ ਨੇ ਕਿਹਾ ਕਿ ਪਾਰਟੀ ’ਚ ਕਿਸੇ ਇਕ ਦੀ ਮਰਜ਼ੀ ਨਹੀਂ ਚੱਲੇਗੀ। ਉਨ੍ਹਾਂ ਨੇ ਪਾਰਟੀ ਨੇਤਾਵਾਂ ਨੂੰ ਅਨੁਸ਼ਾਸਨ ਦਾ ਖਿਆਲ ਰੱਖਣ ਨੂੰ ਵੀ ਕਿਹਾ। ਸੋਨੀਆ ਨੇ ਕਿਹਾ ਕਿ ਜੇਕਰ ਅਸੀਂ ਇਕਜੁੱਟ ਅਤੇ ਅਨੁਸ਼ਾਸਿਤ ਰਹਿੰਦੇ ਹਾਂ ਅਤੇ ਸਿਰਫ਼ ਪਾਰਟੀ ਦੇ ਹਿੱਤ ’ਤੇ ਧਿਆਨ ਕੇਂਦਰਿਤ ਕਰਦੇ ਹਾਂ ਤਾਂ ਮੈਨੂੰ ਭਰੋਸਾ ਹੈ ਕਿ ਅਸੀਂ ਚੰਗਾ ਕਰਾਂਗੇ। ਸੋਨੀਆ ਗਾਂਧੀ ਨੇ ਇਹ ਵੀ ਦੱਸਿਆ ਕਿ ਉੱਤਰ ਪ੍ਰਦੇਸ਼, ਪੰਜਾਬ, ਉੱਤਰਾਖੰਡ, ਗੋਆ ਅਤੇ ਮਣੀਪੁਰ ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ। ਉਨ੍ਹਾਂ ਨੇ ਸੰਗਠਾਨਾਤਮਕ ਚੋਣਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਪੂਰਾ ਸੰਗਠਨ ਚਾਹੁੰਦਾ ਹੈ ਕਿ ਕਾਂਗਰਸ ਫਿਰ ਤੋਂ ਮਜ਼ਬੂਤ ਹੋਵੇ ਪਰ ਇਸ ਲਈ ਜ਼ਰੂਰੀ ਹੈ ਕਿ ਇਕਜੁਟਤਾ ਅਤੇ ਪਾਰਟੀ ਦੇ ਹਿੱਤ ਨੂੰ ਪਹਿਲਾਂ ਰੱਖਿਆ ਜਾਵੇ। 

Also Read: ਕੋਰੋਨਾ ਮਾਮਲਿਆਂ 'ਚ ਗਿਰਾਵਟ ਜਾਰੀ, ਬੀਤੇ 24 ਘੰਟਿਆਂ 'ਚ ਸਾਹਮਣੇ ਆਏ 15, 981 ਨਵੇਂ ਮਾਮਲੇ

In The Market