LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਚਿਤਾਵਨੀ! ਸਮੁੰਦਰ 'ਚ ਡੁੱਬ ਜਾਵੇਗੀ ਮੁੰਬਈ, ਇਨ੍ਹਾਂ ਸ਼ਹਿਰਾਂ 'ਤੇ ਵੀ ਖਤਰਾ

16o8

ਨਵੀਂ ਦਿੱਲੀ: ਪੂਰੀ ਦੁਨੀਆ ਵਿਚ ਕਲਾਈਮੇਟ ਚੇਂਜ ਹੋ ਰਿਹਾ ਹੈ। ਆਏ ਦਿਨ ਇਸ ਨਾਲ ਜੁੜੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਲਗਾਤਾਰ ਵਧਦੇ ਪ੍ਰਦੂਸ਼ਣ ਕਾਰਨ ਗਲੋਬਲ ਵਾਰਮਿੰਗ ਦਾ ਖਤਰਾ ਵਧਦਾ ਜਾ ਰਿਹਾ ਹੈ। ਇਸ ਕਾਰਨ ਸਮੁੰਦਰ ਦੇ ਪੱਧਰ ਵਿਚ ਵਾਧਾ ਹੋ ਗਿਆ ਹੈ। ਹਾਲ ਹੀ ਵਿਚ ਇਕ ਰਿਪੋਰਟ ਵਿਚ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ। ਇਸ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਜੇਕਰ ਅਜਿਹਾ ਹੀ ਚੱਲਦਾ ਰਿਹਾ ਤਾਂ ਮੁੰਬਈ ਸਣੇ ਏਸ਼ੀਆ ਦੇ 50 ਸ਼ਹਿਰ ਸਮੁੰਦਰ ਵਿਚ ਡੁੱਬ ਜਾਣਗੇ। ਇਨ੍ਹਾਂ ਵਿਚ ਭਾਰਤ, ਚੀਨ, ਇੰਡੋਨੇਸ਼ੀਆ, ਬੰਗਲਾਦੇਸ਼ ਤੇ ਵਿਅਤਨਾਮ ਦੇ ਸ਼ਹਿਰ ਸ਼ਾਮਲ ਹੋਣਗੇ।

Also Read: ਕੋਰੋਨਾ ਮਾਮਲਿਆਂ 'ਚ ਗਿਰਾਵਟ ਜਾਰੀ, ਬੀਤੇ 24 ਘੰਟਿਆਂ 'ਚ ਸਾਹਮਣੇ ਆਏ 15, 981 ਨਵੇਂ ਮਾਮਲੇ

ਇਨ੍ਹਾਂ ਦੇਸ਼ਾਂ ਉੱਤੇ ਆਏਗਾ ਸੰਕਟ
ਦੱਸ ਦਈਏ ਕਿ ਚੀਨ, ਭਾਰਤ, ਬੰਗਲਾਦੇਸ਼, ਵਿਅਤਨਾਮ ਤੇ ਇੰਡੋਨੇਸ਼ੀਆ ਕੋਲਾ ਆਧਾਰਿਤ ਪਲਾਂਟ ਬਣਾਉਣ ਵਿਚ ਗਲੋਬਲ ਪੱਧਰ ਉੱਤੇ ਅੱਗੇ ਹਨ। ਇਨ੍ਹਾਂ ਦੇਸ਼ਾਂ ਵਿਚ ਆਬਾਦੀ ਵੀ ਜ਼ਿਆਦਾ ਹੈ। ਇਸ ਲਈ ਵਿਗਿਆਨੀਆਂ ਨੂੰ ਡਰ ਹੈ ਕਿ ਗਲੋਬਲ ਵਾਰਮਿੰਗ ਦਾ ਸਭ ਤੋਂ ਬੁਰਾ ਅਸਰ ਇਨ੍ਹਾਂ ਦੇਸ਼ਾਂ ਉੱਤੇ ਹੋ ਸਕਦਾ ਹੈ। ਇਨ੍ਹਾਂ ਦੇਸ਼ਾਂ ਤੋਂ ਇਲਾਵਾ ਆਸਟ੍ਰੇਲੀਆ ਤੇ ਅੰਟਾਰਟਿਕਾ ਨੂੰ ਭਾਰੀ ਮਾਤਰਾ ਵਿਚ ਨੁਕਸਾਨ ਝੱਲਣਾ ਪੈ ਸਕਦਾ ਹੈ। ਇੰਨਾ ਹੀ ਨਹੀਂ ਗਲੋਬਲ ਵਾਰਮਿੰਗ ਦੇ ਕਾਰਨ ਕਈ ਟਾਪੂ ਦੇਸ਼ ਤਾਂ ਖਤਮ ਹੋ ਜਾਣਗੇ।

Also Read: ਛੱਤੀਸਗੜ੍ਹ: ਰਾਏਪੁਰ ਰੇਲਵੇ ਸਟੇਸ਼ਨ 'ਤੇ ਟ੍ਰੇਨ 'ਚ ਧਮਾਕਾ, 6 ਸੀਆਰਪੀਐੱਫ ਜਵਾਨ ਜ਼ਖਮੀ

15 ਫੀਸਦੀ ਆਬਾਦੀ ਹੋਵੇਗੀ ਪ੍ਰਭਾਵਿਤ
ਕਲਾਈਮੇਟ ਨਾਲ ਜੁੜੀ ਸਟੱਡੀ ਕਰਨ ਵਾਲੀ ਵੈੱਬਸਾਈਟ climatecentral.org ਨੇ ਹਾਲ ਹੀ ਵਿਚ ਕੀਤੀ ਇਕ ਸਟੱਡੀ ਵਿਚ ਖੁਲਾਸਾ ਕੀਤਾ ਹੈ ਕਿ ਦੁਨੀਆਭਰ ਦੇ ਹਾਈ-ਟਾਈਡ ਜ਼ੋਨ ਵਿਚ ਆਉਣ ਵਾਲੇ ਦੇਸ਼ ਵਿਚ ਸਮੁੰਦਰੀ ਪਾਣੀ ਦਾ ਪੱਧਰ ਵਧਣ ਕਾਰਨ 15 ਫੀਸਦੀ ਆਬਾਦੀ ਪ੍ਰਭਾਵਿਤ ਹੋਵੇਗੀ। ਇਸ ਤੋਂ ਇਲਾਵਾ ਅਗਲੇ 200 ਸਾਲ ਤੋਂ ਲੈ ਕੇ 2000 ਸਾਲ ਦੇ ਵਿਚਾਲੇ ਧਰਤੀ ਦਾ ਨਕਸ਼ੀ ਬਦਲ ਜਾਵੇਗਾ। ਇਸ ਸਟੱਡੀ ਵਿਚ ਇਹ ਵੀ ਕਿਹਾ ਗਿਆ ਹੈ ਕਿ ਦੁਨੀਆਭਰ ਵਿਚ ਤਕਰੀਬਨ 184 ਥਾਵਾਂ ਅਜਿਹੀਆਂ ਹਨ, ਜਿਥੇ ਸਮੁੰਦਰ ਦੇ ਪਾਣੀ ਦੇ ਪੱਧਰ ਵਧਣ ਦਾ ਸਿੱਧਾ ਅਸਰ ਹੋਵੇਗਾ। ਭਾਰਤ ਦਾ ਮੁੰਬਈ ਸ਼ਹਿਰ ਵੀ ਇਸ ਖਤਰੇ ਦਾ ਸ਼ਿਕਾਰ ਹੋ ਸਕਦਾ ਹੈ।

ਇਸ ਤੋਂ ਪਹਿਲਾਂ ਇੰਟਰਗਵਰਨਮੈਂਟਲ ਪੈਨਲ ਆਨ ਕਲਾਈਮੇਟ ਚੇਂਜ IPCC ਵਲੋਂ ਜਾਰੀ ਕਲਾਈਮੇਟ ਰਿਪੋਰਟ ਵਿਚ ਕਿਹਾ ਗਿਆ ਸੀ ਕਿ 79 ਸਾਲ ਵਿਚ ਯਾਨੀ 2100 ਵਿਚ ਭਾਰਤ ਦੇ 12 ਤੱਟੀ ਸ਼ਹਿਰ ਤਕਰੀਬਨ 3 ਫੁੱਟ ਪਾਣੀ ਵਿਚ ਡੁੱਬ ਜਾਣਗੇ। ਇਨ੍ਹਾਂ ਸ਼ਹਿਰਾਂ ਵਿਚ ਚੇੱਨਈ, ਕੋਚੀ, ਭਾਵਨਗਰ ਤੇ ਮੁੰਬਈ ਸ਼ਾਮਲ ਹਨ। ਅਮਰੀਕੀ ਸਪੇਸ ਏਜੰਸੀ ਨਾਸਾ ਨੇ IPCC ਦੀ ਇਸ ਰਿਪੋਰਟ ਦੇ ਆਧਾਰ ਉੱਤੇ  Sea level Projection Tool ਬਣਾਇਆ ਹੈ।

Also Read: CWC: ਪੰਜਾਬ ਸਣੇ 5 ਸੂਬਿਆਂ 'ਚ ਚੋਣਾਂ ਦੇ ਸਬੰਧ 'ਚ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਸ਼ੁਰੂ

ਵਧਦੇ ਪਾਣੀ ਦੇ ਪੱਧਰ ਦਾ ਕਾਰਨ
ਕਈ ਸ਼ਹਿਰਾਂ ਦੇ ਸਮੁੰਦਰ ਵਿਚ ਡੁੱਬਣ ਦਾ ਕਾਰਨ ਗਲੋਬਲ ਵਾਰਮਿੰਗ ਹੋਵੇਗਾ। ਗਲੋਬਲ ਵਾਰਮਿੰਗ ਕਾਰਬਨ ਨਿਕਾਸੀ ਤੇ ਪ੍ਰਦੂਸ਼ਣ ਨਾਲ ਵਧਦੀ ਹੈ। ਲਗਾਤਾਰ ਵਧਦੇ ਪ੍ਰਦੂਸ਼ਣ ਕਾਰਨ ਕਲਾਈਮੇਟ ਦਾ ਤਾਪਮਾਨ ਵਧ ਰਿਹਾ ਹੈ। ਰਿਪੋਰਟਾਂ ਮੁਤਾਬਕ ਸਾਲ 2100 ਤੱਕ ਇਹ 4.4 ਡਿਗਰੀ ਸੈਲਸੀਅਸ ਤੱਕ ਵਧ ਜਾਵੇਗਾ। ਅਗਲੇ ਦੋ ਦਹਾਕਿਆਂ ਵਿਚ ਹੀ ਤਾਪਮਾਨ 1.5 ਡਿਗਰੀ ਸੈਲਸੀਅਸ ਵਧ ਜਾਵੇਗਾ। ਤਾਪਮਾਨ ਵਧਣ ਕਾਰਨ ਗਲੇਸੀਅਰ ਪਿਘਲਣਗੇ ਤੇ ਉਨ੍ਹਾਂ ਦਾ ਪਾਣੀ ਸਮੁੰਦਰ ਦੇ ਪਾਣੀ ਦੇ ਪੱਧਰ ਨੂੰ ਵਧਾਏਗਾ, ਜਿਸ ਦੇ ਕਾਰਨ ਤੱਟੀ ਇਲਾਕਿਆਂ ਵਿਚ ਤਬਾਹੀ ਆ ਸਕਦੀ ਹੈ।

In The Market