LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕਾਂਗਰਸੀ MLA ਦਾ ਖਾਸ ਬੰਦਾ ਕਰ ਰਿਹਾ ਅਫੀਮ ਦੀ ਖੇਤੀ, ਸ਼ਿਕਾਇਤ ਦਰਜ

congress mla afims

ਚੰਡੀਗੜ੍ਹ: ਪੰਜਾਬ ਵਿਚ ਨਸ਼ੇ (Drugs) ਨੂੰ ਖਤਮ ਕਰਨ ਬਹੁਤ ਸਾਰੇ ਉਪਰਾਲੇ ਕੀਤੇ ਜਾ ਰਹੇ ਹਨ। ਪਰ ਕੁਝ ਜਿਲਿਆਂ ਵਿਚ ਅਜੇ ਵਿਚ ਅਫੀਮ ਦੀ ਖੇਤੀ ਕੀਤੀ ਜਾਂਦੀ ਹੈ।  ਇਹੀ ਨਹੀਂ ਅੱਜ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਹਲਕਾ ਦੱਖਣੀ (Amritsar) ਅੰਮ੍ਰਿਤਸਰ 'ਚ (Congress MLA ) ਕਾਂਗਰਸੀ ਵਿਧਾਇਕ ਬੋਲਾਰੀਆ ਦਾ ਸਾਥੀ ਸ਼ਰੇਆਮ ਆਪਣੇ ਘਰਾਂ 'ਚ ਅਫੀਮ ਦੀ ਖੇਤੀ ਕਰ ਰਿਹਾ ਹੈ।  ਦੱਸ ਦੇਈਏ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਿਹਾ ਜਾਂਦਾ ਸੀ ਕਿ 4 ਹਫਤਿਆਂ 'ਚ ਨਸ਼ਾ ਖਤਮ ਕਰ ਦਿਆਂਗੇ ਪਰ ਇਥੇ ਤੇ ਉਸ ਤੋਂ ਉਲਟ ਹੀ ਵੇਖਿਆ ਗਿਆ ਹੈ। 

Read this- ਹਵਾਈ ਜਹਾਜ਼ ਤੋਂ ਬਾਅਦ ਹੁਣ ਉੱਡਣ ਵਾਲੀਆਂ ਕਾਰਾਂ ਦਾ ਦੌਰ, ਸਿਰਫ਼ ਕੁਝ ਹੀ ਮਿੰਟਾਂ ’ਚ ਇੱਕ ਤੋਂ ਦੂਜੇ ਸ਼ਹਿਰ

ਅੰਮ੍ਰਿਤਸਰ ਹਲਕਾ ਦੱਖਣੀ ਦੇ ਕਾਂਗਰਸੀ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਦੇ ਕਰੀਬੀ ਮੁਖਤਾਰ ਸਿੰਘ ਮੁੱਖਾ ਵਲੋਂ ਅੰਤਰਯਾਮੀ ਕਲੋਨੀ ਸਥਿਤ ਆਪਣੇ ਘਰ 'ਚ ਹੀ ਅਫੀਮ ਦੀ ਖੇਤੀ ਕੀਤੀ ਜਾ ਰਹੀ ਹੈ। ਕਿਹਾ ਜਾ ਰਿਹਾ ਹੈ ਪਿਛਲੇ ਕੁਝ  ਦਿਨਾਂ ਪਹਿਲਾ ਇਸ ਨੇ 14 ਕਿੱਲੋ ਅਫੀਮ ਟਰੱਕ ਰਹੀ ਮੰਗਵਾਈ ਸੀ।

ਇਸ ਤੋਂ ਪਹਿਲਾ ਵੀ ਬਹੁਤ ਵਾਰ ਇਸ ਨੇ ਅਫੀਮ ਮੰਗਵਾਈ ਸੀ ਤੇ ਇਸ ਦੀ ਸਪਲਾਈ ਬਾਜ਼ਾਰ ਵਿਚ ਕਰਦਾ ਆਇਆ ਹੈ। ਇਸ ਅਫੀਮ ਨਾਲ ਇਸ ਵਿਅਕਤੀ ਨੇ ਬਹੁਤ ਸਾਰੀ ਦੌਲਤ ਕਮਾਈ ਹੈ। ਮੁਖਤਿਆਰ ਸਿੰਘ ਉਰਫ ਮੁੱਖਾ ਜੋ ਕਿ ਅਫੀਮ ਦੀ ਖੇਤੀ ਕਰਦਾ ਹੈ ਉਸ ਖ਼ਿਲਾਫ਼  ਸ਼ਿਕਾਇਤ ਵੀ ਦਰਜ ਕੀਤੀ ਗਈ ਹੈ। 

Read this- ਇਕੱਠੀਆਂ ਜਨਮ ਲੈਣ ਵਾਲੀਆਂ 3 ਭੈਣਾਂ ਇਕੱਠਿਆਂ ਹੋਈਆਂ ਪ੍ਰੈਗਨੈਂਟ

In The Market