LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕਰਤਾਰਪੁਰ ਸਾਹਿਬ ਦਰਸ਼ਨਾਂ ਲਈ ਪਹੁੰਚੇ CM ਚੰਨੀ, ਕਿਹਾ-'ਅਰਦਾਸਾਂ ਹੋਈਆਂ ਪੂਰੀਆਂ'

18n11

ਅੰਮ੍ਰਿਤਸਰ- ਕਰਤਾਰਪੁਰ ਲਾਂਘਾ (Kartarpur corridor) ਖੁੱਲ੍ਹਣ ਦੀ ਖੁਸ਼ੀ ਵਿਚ ਅੱਜ ਪੰਜਾਬ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Punjab Chief Minister Charanjit Singh Channi) ਕਰਤਾਰਪੁਰ ਗੁਰਦੁਆਰਾ ਸਾਹਿਬ ਦਰਸ਼ਨਾਂ ਲਈ ਆਪਣੀ ਕੈਬਨਿਟ (Cabinet) ਸਣੇ ਪਹੁੰਚੇ ਹਨ। ਇਸ ਦੌਰਾਨ ਸੀਐੱਮ ਚੰਨੀ ਨੇ ਕਿਹਾ ਕਿ ਉਨ੍ਹਾਂ ਦੀਆਂ 'ਅਰਦਾਸਾਂ ਪੂਰੀਆਂ ਹੋਈਆਂ' ਹਨ।

Also Read: ਪ੍ਰੀਤੀ ਜ਼ਿੰਟਾ ਨੇ ਦਿੱਤਾ ਜੌੜੇ ਬੱਚਿਆਂ ਨੂੰ ਜਨਮ, ਸ਼ੇਅਰ ਕੀਤੀ ਪੋਸਟ

ਪੱਤਰਕਾਰਾਂ ਨਾਲ ਗੱਲ ਕਰਦਿਆਂ ਪੰਜਾਬ ਮੁੱਖ ਮੰਤਰੀ ਨੇ ਕਿਹਾ ਕਿ ਅੱਜ ਅਸੀਂ ਪੰਜਾਬ ਸਰਕਾਰ ਵਲੋਂ ਗੁਰੂ ਘਰ ਕਰਤਾਰਪੁਰ ਸਾਹਿਬ ਦਰਸ਼ਨਾਂ ਲਈ ਆਏ ਹਾਂ। ਲਾਂਘਾ ਖੁੱਲਿਆ ਹੈ ਤੇ ਗੁਰੂ ਸਾਹਿਬ ਦਾ ਜਨਮ ਦਿਹਾੜਾ ਵੀ ਹੈ, ਮੈਂ ਸਮੂਹ ਸੰਗਤ ਨੂੰ ਗੁਰੂ ਸਾਹਿਬ ਦੇ ਜਨਮ ਦਿਨ ਦੀਆਂ ਵਧਾਈਆਂ ਦਿੰਦਾ ਹਾਂ। ਸਾਰਿਆਂ ਨੂੰ ਮੁਬਾਰਕਬਾਦ ਕਿ ਸਾਡੀਆਂ ਅਰਦਾਸਾਂ ਪੂਰੀਆਂ ਹੋਈਆਂ ਹਨ। ਇਸ ਲਈ ਮੈਂ ਪ੍ਰਧਾਨ ਮੰਤਰੀ ਸਾਹਿਬ ਤੇ ਗ੍ਰਹਿ ਮੰਤਰੀ ਸਾਹਿਬ ਦਾ ਧੰਨਵਾਦ ਕਰਦਾ ਹਾਂ ਕਿ ਉਨ੍ਹਾਂ ਨੇ ਪੰਜਾਬ ਸਰਕਾਰ ਦੀ ਮੰਗ ਪੂਰੀ ਕੀਤੀ ਹੈ। ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਮੁੜ ਤੋਂ ਮੌਕਾ ਮਿਲਿਆ ਹੈ ਕਿ ਉਹ ਗੁਰੂ ਘਰ ਜਾ ਕੇ ਉਨ੍ਹਾਂ ਦਾ ਆਸ਼ਿਰਵਾਦ ਪ੍ਰਾਪਤ ਕਰ ਸਕਣ।

Also Read: ED ਦੇ ਸ਼ਿਕੰਜੇ 'ਚ ਸੁਖਪਾਲ ਖਹਿਰਾ, ਕੀਤੀ 7 ਦਿਨ ਰਿਮਾਂਡ ਵਧਾਉਣ ਦੀ ਮੰਗ

ਦੱਸ ਦਈਏ ਕਿ ਪੰਜਾਬ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਪਣੀ ਕੈਬਨਿਟ ਸਣੇ ਕਰਤਾਰਪੁਰ ਸਾਹਿਬ ਪਹੁੰਚੇ ਹਨ। ਇਸ ਦੌਰਾਨ ਉਨ੍ਹਾਂ ਦੇ ਨਾਲ ਤਕਰੀਬਨ 50 ਲੋਕ ਹਨ। ਇਸ ਤੋਂ ਪਹਿਲਾਂ ਪੰਜਾਬ ਭਾਜਪਾ ਦਾ ਜੱਥਾ ਵੀ ਅਸ਼ਵਨੀ ਸ਼ਰਮਾ ਦੀ ਅਗਵਾਈ ਵਿਚ ਕਰਤਾਰਪੁਰ ਸਾਹਿਬ ਪਹੁੰਚਿਆ ਹੈ।

Also Read: ਕਰਤਾਰਪੁਰ ਲਾਂਘੇ 'ਤੇ ਪਹੁੰਚੇ ਵਿੱਤ ਮੰਤਰੀ ਮਨਪ੍ਰੀਤ ਬਾਦਲ, CM ਚੰਨੀ ਦੀ ਅਗਵਾਈ 'ਚ ਰਵਾਨਾ ਹੋਵੇਗੀ ਕੈਬਨਿਟ

In The Market