LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

Omicron Variant ਨੂੰ ਲੈ ਕੇ ਅਲਰਟ: Amritsar ਏਅਰਪੋਰਟ ਨੇ ਜਾਰੀ ਕੀਤੀਆਂ ਨਵੀਂਆਂ Guidelines

1d2

ਅੰਮ੍ਰਿਤਸਰ: ਯੂ. ਕੇ. (UK) ਸਮੇਤ 12 ਦੇਸ਼ਾਂ ਤੋਂ ਆਉਣ ਵਾਲੇ ਮੁਸਾਫ਼ਰਾਂ (Passengers) ਦੀ ਹੁਣ ਆਸਾਨੀ ਨਾਲ ਅੰਮ੍ਰਿਤਸਰ ਏਅਰਪੋਰਟ (Amritsar Airport) ਰਾਹੀਂ ਐਂਟਰੀ ਨਹੀਂ ਹੋ ਸਕੇਗੀ। ਸਿਹਤ ਵਿਭਾਗ (Department of Health) ਵਲੋਂ ਕੋਰੋਨਾ ਵਾਇਰਸ (Corona Virus) ਦੀ ਤੀਜੀ ਲਹਿਰ (Third Wave) ਨੂੰ ਧਿਆਨ ’ਚ ਰੱਖਦੇ ਹੋਏ 12 ਦੇਸ਼ਾਂ ਤੋਂ ਆਉਣ ਵਾਲੇ ਮੁਸਾਫ਼ਰਾਂ ਦੇ ਅੰਤਰਰਾਸ਼ਟਰੀ ਏਅਰਪੋਰਟ ਅੰਮ੍ਰਿਤਸਰ ’ਚ ਆਰ. ਟੀ. ਪੀ. ਸੀ. ਆਰ. ਟੈਸਟ (RTPCR Test) ਕਰਵਾਉਣ ਦੀ ਯੋਜਨਾ ਬਣਾਈ ਹੈ। ਟੈਸਟ ਦੀ ਰਿਪੋਰਟ ਨੈਗੇਟਿਵ ਆਉਣ ਦੇ ਬਾਅਦ ਵੀ ਮੁਸਾਫਰਾਂ ਨੂੰ ਜਿੱਥੇ ਆਪਣੇ ਘਰਾਂ ’ਚ 7 ਦਿਨਾਂ ਲਈ ਏਕਾਂਤਵਾਸ (Quarantine) ’ਚ ਰਹਿਣਾ ਪਵੇਗਾ, ਉਥੇ ਪਾਜ਼ੇਟਿਵ ਰਿਪੋਰਟ ਆਉਣ ’ਤੇ ਮਰੀਜ਼ ਦੀ ਹਾਲਤ ਅਨੁਸਾਰ ਉਸ ਨੂੰ ਉਸ ਦੇ ਘਰ ਜਾਂ ਹਸਪਤਾਲ ’ਚ ਰੱਖਿਆ ਜਾ ਸਕਦਾ ਹੈ।

Also Read: ਕਿਸਾਨ ਦਾ ਬੇਰਹਿਮੀ ਨਾਲ ਕਤਲ, ਸਿਰ ਵੱਢ ਕੇ ਨਾਲ ਲੈ ਗਏ ਕਾਤਲ

ਦੱਸਿਆਂ ਜਾ ਰਿਹਾ ਹੈ ਕਿ ਅਜਿਹਾ ਫੈਸਲਾ ਕੋਰੋਨਾ ਦੇ ਨਵੇਂ ਵੇਰੀਐਂਟ ਓਮੀਕਰੋਨ ਤੇ ਕੋਰੋਨਾ ਦੀ ਤੀਜੀ ਲਹਿਰ ਨੂੰ ਵੇਖਦੇ ਹੋਏ ਲਿਆ ਗਿਆ ਹੈ। ਇਸ ਦੌਰਾਨ ਯੂ. ਕੇ., ਸਿੰਗਾਪੁਰ, ਦੱਖਣੀ ਅਫਰੀਕਾ, ਚਾਇਨਾ, ਮਲੇਸ਼ੀਆ, ਬ੍ਰਾਜੀਲ ਸਮੇਤ 12 ਦੇਸ਼ਾਂ ਤੋਂ ਆਉਣ ਵਾਲੇ ਮੁਸਾਫਰਾਂ ’ਤੇ ਵਿਭਾਗ ਦੀ ਖ਼ਾਸ ਨਜ਼ਰ ਰੱਖੀ ਜਾਵੇਗੀ। ਅੰਤਰਰਾਸ਼ਟਰੀ ਏਅਰਪੋਰਟ ਅੰਮ੍ਰਿਤਸਰ ’ਤੇ ਮੁਸਾਫ਼ਰਾਂ ਦੇ ਮੌਕੇ ’ਤੇ ਆਰ. ਟੀ ਪੀ. ਸੀ. ਆਰ. ਟੈਸਟ ਕਰਵਾਏ ਜਾਣਗੇ। ਰਿਪੋਰਟ ਨੈਗੇਟਿਵ ਆਉਣ ਦੇ ਬਾਅਦ ਉਨ੍ਹਾਂ ਨੂੰ ਘਰ ਭੇਜ ਦਿੱਤਾ ਜਾਵੇਗਾ। 

Also Read: ਅੱਜ ਤੋਂ ਬਦਲ ਜਾਣਗੇ ਇਹ ਨਿਯਮ, ਪੜ੍ਹੋ ਪੂਰੀ ਖ਼ਬਰ ਨਹੀਂ ਤਾਂ ਰੁਕ ਜਾਣਗੇ ਕਈ ਕੰਮ

ਏਅਰਪੋਰਟ ’ਤੇ ਮੁਸਾਫ਼ਰਾਂ ਸਹੂਲਤ ਲਈ ਵੇਟਿੰਗ ਰੂਮ ਵੀ ਬਣਾਏ ਗਏ ਹਨ, ਜਿੱਥੇ ’ਤੇ ਰਿਪੋਰਟ ਆਉਣ ਤੱਕ ਮਰੀਜ਼ ਇੰਤਜ਼ਰ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਨੂੰ ਘਰਾਂ ’ਚ ਏਕਾਂਤਵਾਸ ’ਚ ਰੱਖਿਆ ਜਾਵੇਗਾ, ਉਨ੍ਹਾਂ ’ਤੇ ਵੀ ਸਿਹਤ ਵਿਭਾਗ ਦੀ ਟੀਮ ਨਜ਼ਰ ਰੱਖੇਗੀ। ਉਨ੍ਹਾਂ ਦੱਸਿਆ ਕਿ ਇਸ ਸਬੰਧ ’ਚ ਪ੍ਰਬੰਧਕੀ ਅਧਿਕਾਰੀਆਂ ਦੀ ਅੰਤਰਰਾਸ਼ਟਰੀ ਏਅਰਪੋਰਟ ਅਥਾਰਿਟੀ ਦੇ ਨਾਲ ਮੀਟਿੰਗ ਵੀ ਹੋਈ ਹੈ ਅਤੇ ਨਵੀਂਆਂ ਗਾਇਡਲਾਇੰਸ ਵੀ ਜਾਰੀ ਕਰ ਦਿੱਤੀਆਂ ਗਈਆਂ ਹਨ।

Also Read: ਜੇ.ਸੀ.ਬੀ. 'ਤੇ ਬੈਠ ਲਾੜਾ-ਲਾੜੀ ਨੇ ਮਾਰੀ ਐਂਟਰੀ, ਅਚਾਨਕ ਵਾਪਰ ਗਿਆ ਭਾਣਾ (ਦੇਖੋ ਵੀਡੀਓ)

In The Market