ਕਿਸਾਨ ਦਾ ਬੇਰਹਿਮੀ ਨਾਲ ਕਤਲ, ਸਿਰ ਵੱਢ ਕੇ ਨਾਲ ਲੈ ਗਏ ਕਾਤਲ

ਜਬਲਪੁਰ- ਮੱਧ ਪ੍ਰਦੇਸ਼ (Madhya Pradesh) ਦੇ ਜਬਲਪੁਰ ’ਚ ਖੇਤ ਦੀ ਰਾਖੀ ਕਰ ਰਹੇ ਕਿਸਾਨ (Farmer) ਦਾ ਸੋਮਵਾਰ ਨੂੰ ਅਣਪਛਾਤੇ ਬਦਮਾਸ਼ਾਂ ਨੇ ਬੇਰਹਿਮੀ ਨਾਲ ਕਤਲ (Murder)…

ਜਬਲਪੁਰ- ਮੱਧ ਪ੍ਰਦੇਸ਼ (Madhya Pradesh) ਦੇ ਜਬਲਪੁਰ ’ਚ ਖੇਤ ਦੀ ਰਾਖੀ ਕਰ ਰਹੇ ਕਿਸਾਨ (Farmer) ਦਾ ਸੋਮਵਾਰ ਨੂੰ ਅਣਪਛਾਤੇ ਬਦਮਾਸ਼ਾਂ ਨੇ ਬੇਰਹਿਮੀ ਨਾਲ ਕਤਲ (Murder) ਕਰ ਦਿੱਤਾ। ਕਾਤਲ ਕਿਸਾਨ ਦਾ ਕਤਲ ਕਰ ਕੇ ਵੱਢਿਆ ਸਿਰ ਆਪਣੇ ਨਾਲ ਲੈ ਗਏ। ਖੇਤ ਦੀ ਰਾਖੀ ਕਰਨ ਵਾਲਾ ਕਿਸਾਨ ਅਨੁਸੂਚਿਤ ਜਾਤੀ ਨਾਲ ਸਬੰਧਤ ਸੀ। ਘਟਨਾ ਤੋਂ ਬਾਅਦ ਪੂਰੇ ਇਲਾਕੇ ’ਚ ਹੰਗਾਮਾ ਖੜ੍ਹਾ ਹੋ ਗਿਆ। ਪੁਲਿਸ (Police) ਦੋਸ਼ੀਆਂ ਨਾਲ ਵੱਢੇ ਹੋਏ ਸਿਰ ਦੀ ਭਾਲ ਕਰ ਰਹੀ ਹੈ।

Also Read: ਅੱਜ ਤੋਂ ਬਦਲ ਜਾਣਗੇ ਇਹ ਨਿਯਮ, ਪੜ੍ਹੋ ਪੂਰੀ ਖ਼ਬਰ ਨਹੀਂ ਤਾਂ ਰੁਕ ਜਾਣਗੇ ਕਈ ਕੰਮ

ਮਿ੍ਰਤਕ ਕਿਸਾਨ ਦਾ ਨਾਂ ਗਯਾ ਪ੍ਰਸਾਦ ਕੁਸ਼ਰਾਮ ਹੈ। ਉਹ ਖੇਤਾਂ ਵਿਚ ਝੌਂਪੜੀ ਬਣਾ ਕੇ ਰਹਿੰਦਾ ਸੀ। ਸੂਤਰਾਂ ਮੁਤਾਬਕ ਸੋਮਵਾਰ ਦੁਪਹਿਰ ਨੂੰ ਕਿਸੇ ਨਾਲ ਗਯਾ ਪ੍ਰਸਾਦ ਦਾ ਵਿਵਾਦ ਹੋ ਗਿਆ ਸੀ। ਸ਼ੰਕਾ ਜਤਾਈ ਜਾ ਰਹੀ ਹੈ ਕਿ ਉਨ੍ਹਾਂ ਲੋਕਾਂ ਨੇ ਹੀ ਉਸ ਦਾ ਕਤਲ ਕਰ ਦਿੱਤਾ। ਕਾਤਲਾਂ ਨੇ ਇਸ ਬੇਰਹਿਮੀ ਭਰੇ ਕਤਲਕਾਂਡ ਨੂੰ ਅੰਜ਼ਾਮ ਦਿੰਦੇ ਹੋਏ ਧੜ ਨੂੰ ਮੌਕੇ ’ਤੇ ਛੱਡ ਦਿੱਤਾ, ਜਦਕਿ ਸਿਰ ਆਪਣੇ ਨਾਲ ਲੈ ਗਏ।

Also Read: ਜੇ.ਸੀ.ਬੀ. ‘ਤੇ ਬੈਠ ਲਾੜਾ-ਲਾੜੀ ਨੇ ਮਾਰੀ ਐਂਟਰੀ, ਅਚਾਨਕ ਵਾਪਰ ਗਿਆ ਭਾਣਾ (ਦੇਖੋ ਵੀਡੀਓ)

ਵਾਰਦਾਤ ਤਿਲਵਾਰਾਘਾਟ ਥਾਣਾ ਖੇਤਰ ਵਿਚ ਵਾਪਰੀ। ਜਾਣਕਾਰੀ ਮਿਲਣ ’ਤੇ ਪੁਲਿਸ ਨਾਲ ਡੌਗ ਸਕਵਾਇਡ ਅਤੇ ਐੱਫ. ਐੱਸ. ਐੱਫ. ਦੀਆਂ ਟੀਮਾਂ ਵੀ ਮੌਕੇ ’ਤੇ ਪਹੁੰਚੀਆਂ। ਪੁਲਿਸ ਨੂੰ ਸ਼ੱਕ ਹੈ ਕਿ ਗਯਾ ਪ੍ਰਸਾਦ ਦਾ ਕਤਲ ਜ਼ਮੀਨ ਨੂੰ ਲੈ ਕੇ ਕੀਤੀ ਗਈ ਹੈ। ਦੱਸ ਦੇਈਏ ਕਿ ਲਗਾਤਾਰ ਵਿਗੜਦੀ ਕਾਨੂੰਨ ਵਿਵਸਥਾ ਅਤੇ ਕਤਲ ਨਾਲ ਪੂਰਾ ਜਬਲਪੁਰ ਦਹਿਲਿਆ ਹੋਇਆ ਹੈ। ਜ਼ਿਲ੍ਹੇ ’ਚ ਰੋਜ਼ਾਨਾ ਕਤਲ, ਲੁੱਟ ਅਤੇ ਚੋਰੀ ਵਰਗੀਆਂ ਘਟਨਾਵਾਂ ਨਾਲ ਕਾਨੂੰਨ ਵਿਵਸਥਾ ਡਗਮਗਾ ਗਈ ਹੈ। ਕਿਸਾਨ ਦੇ ਕਤਲ ਮਗਰੋਂ ਪੂਰੇ ਇਲਾਕੇ ਵਿਚ ਤਣਾਅ ਦਾ ਮਾਹੌਲ ਬਣ ਗਿਆ ਹੈ।

Leave a Reply

Your email address will not be published. Required fields are marked *