LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪੁਲਿਸ ਜੀਪ ਨਾਲ ਟਕਰਾਇਆ 8 ਸਾਲ ਦਾ ਬੱਚਾ, ਪਿੰਡ ਵਾਸੀਆਂ ਨੇ ਡਰਾਈਵਰ ਦੀ ਦੱਸੀ ਲਾਪ੍ਰਵਾਹੀ

hjep

ਗੁਰਦਾਪਸੁਰ: ਪੰਜਾਬ ਵਿਚ ਸੜਕ (Road accident)ਹਾਦਸੇ ਲਗਾਤਾਰ ਵੱਧ ਰਹੇ ਹਨ।  ਅੱਜ ਤਾਜਾ ਮਾਮਲਾ ਗੁਰਦਾਪਸੁਰ ਤੋਂ ਸਾਹਮਣੇ ਆਇਆ ਹੈ ਜਿਥੇ ਸਵੇਰ ਥਾਣਾ ਤਿੱਬੜ ਦੇ ਕੋਲ ਇਕ ਪੁਲਸ ਜੀਪ ਨਾਲ ਪਿੰਡ ਤਿੱਬੜ ਦੇ 8 ਸਾਲਾ ਬੱਚਾ ਟਕਰਾ ਗਿਆ। ਇਸ ਹਾਦਸੇ ਵਿੱਚ ਬੱਚਾ (Child) ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ ਜਿਸ ਨੂੰ ਗੁਰਦਾਸਪੁਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਲਈ ਰੱਖਿਆ ਗਿਆ ਹੈ। 

Read this- ਖਿਡਾਰੀਆਂ ਲਈ ਵੱਡੀ ਖਬਰ: ਦਿੱਲੀ 'ਚ ਅੱਜ ਤੋਂ ਖੁੱਲ੍ਹਣਗੇ ਸਟੇਡੀਅਮ ਤੇ ਸਪੋਰਟਸ ਕੰਪਲੈਕਸ

ਮਿਲੀ ਜਾਣਕਾਰੀ ਦੇ ਮੁਤਾਬਿਕ  ਇਕ ਪੀਸੀਆਰ ਜੀਪ ਗੁਰਦਾਸਪੁਰ ਤੋਂ ਸਠਿਆਲੀ ਪੁਲ ਤੋਂ ਅੱਗੇ ਪੁਲਸ ਚੌਕੀ ਤੁਗਲਵਾਲ ਨੂੰ ਜਾ ਰਹੀ ਸੀ।ਜਦੋਂ ਇਹ ਜੀਪ ਅੱਡਾ ਤਿੱਬੜ ਕੋਲ ਪਹੁੰਚੀ ਤਾਂ ਇਕ 8 ਸਾਲ ਦਾ ਬੱਚਾ ਜੋ ਕੇ ਸੜਕ ਪਾਰ ਕਰਦੇ ਸਮੇਂ ਜੀਪ ਦੀ ਲਪੇਟ ਹੇਠ ਆ ਗਿਆ। ਜੀਪ ਨਾਲ ਟਕਰਾਉਣ ਪਿੱਛੋਂ ਬੱਚੀ ਦੇ ਗੰਭੀਰ ਸੱਟਾਂ ਲੱਗੀਆਂ। ਜਿਸ ਨੂੰ ਉਸ ਦੇ ਵਾਰਸਾਂ ਅਤੇ ਪਿੰਡ ਵਾਸੀਆਂ ਨੇ ਤੁਰੰਤ ਗੁਰਦਾਸਪੁਰ ਦੇ  ਇਕ ਨਿੱਜੀ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ। 

ਪੁਲਸ ਜੀਪ ਨਾਲ ਬੱਚੇ ਦੇ ਟਕਰਾਉਣ ਤੋਂ ਬਾਅਦ ਪਿੰਡ ਤਿੱਬੜ ਵਾਸੀਆਂ ਦਾ ਜੀਪ ਕੋਲ ਹਜੂਮ ਇਕੱਠਾ ਹੋ ਗਿਆ।ਲੋਕਾਂ ਨੇ ਜੀਪ ਨੂੰ ਬਹੁਤ ਤੇਜ਼ ਰਫ਼ਤਾਰ ਵਿੱਚ ਚਲਾਉਣ ਦੇ ਚਾਲਕ ਉਤੇ ਦੋਸ਼ ਲਗਾਏ। ਜੀਪ ਬੱਚੇ ਨਾਲ ਟਕਰਾਉਣ ਪਿੱਛੋਂ ਸੜਕ ਕੰਢੇ ਦੁਕਾਨਾਂ ਦੇ ਬਾਹਰ ਦਰਖ਼ਤਾਂ ਵਿੱਚ ਜਾ ਟਕਰਾ ਗਈ। ਪਿੰਡ ਦੇ ਇਕੱਠੇ ਹੋਏ ਹਜੂਮ ਵੱਲੋਂ ਇਸ ਨੂੰ ਪੁਲਸ ਡਰਾਈਵਰ ਦੀ ਲਾਪ੍ਰਵਾਹੀ ਦੱਸਿਆ। ਇਸ ਮਾਮਲੇ ਦੌਰਾਨ ਪੁਲਿਸ ਕਾਰਵਾਈ ਨੂੰ ਲੈ ਕੇ ਪਿੰਡ ਵਾਸੀ ਭੜਕ ਗਏ। 

Read this- ਹਵਾਈ ਜਹਾਜ਼ ਤੋਂ ਬਾਅਦ ਹੁਣ ਉੱਡਣ ਵਾਲੀਆਂ ਕਾਰਾਂ ਦਾ ਦੌਰ, ਸਿਰਫ਼ ਕੁਝ ਹੀ ਮਿੰਟਾਂ ’ਚ ਇੱਕ ਤੋਂ ਦੂਜੇ ਸ਼ਹਿਰ

ਇਸ ਮਾਮਲੇ ਦੀ ਸੂਚਨਾ ਥਾਣਾ ਤਿੱਬੜ ਦੇ ਐਸਐਚਓ ਕੁਲਵੰਤ ਸਿੰਘ ਮਾਨ ਨੇ ਉੱਚ ਅਧਿਕਾਰੀਆਂ ਨੂੰ ਦਿੱਤੀ। ਜਿਸ ਉਪਰੰਤ ਡੀ ਐੱਸ ਪੀ ਸੁਖਪਾਲ ਸਿੰਘ ਮੌਕੇ ਉੱਤੇ ਪਹੁੰਚੇ ਤਾਂ ਉਨ੍ਹਾਂ ਨੇ ਪਿੰਡ ਵਾਸੀਆਂ ਨਾਲ ਗੱਲਬਾਤ ਕਰਕੇ ਇਸ ਮਾਮਲੇ ਨੂੰ ਸੁਲਝਾਉਣ ਦਾ ਯਤਨ ਕੀਤਾ। ਇਸ ਮੌਕੇ ਪਿੰਡ ਵਾਸੀਆਂ ਨੇ ਕਿਹਾ ਕਿ ਜੀਪ ਦਾ ਡਰਾਈਵਰ ਅਣਗਹਿਲੀ ਨਾਲ ਗੱਡੀ ਚਲਾ ਰਿਹਾ ਸੀ ਇਸ ਮੌਕੇ ਪਿੰਡ ਵਾਸੀਆਂ ਨੇ ਗੱਡੀ  ਦੀ ਤਲਾਸ਼ੀ ਕਰਨ ਦੀ ਮੰਗ ਕੀਤੀ। ਇਸ ਤੋਂ ਬਾਅਦ ਪੁਲਸ ਕਰਮਚਾਰੀਆਂ ਵੱਲੋਂ ਗੱਡੀ ਦੀ ਤਲਾਸ਼ੀ ਕੀਤੀ ਤਾਂ ਉਸ ਵਿਚੋਂ ਕੁਝ ਨਸ਼ੀਲਾ ਪਦਾਰਥ ਕਿਸਮ ਦਾ ਸਮਾਨ ਮਿਲਿਆ ਹੈ। ਪੁਲਿਸ ਨੇ ਉਸ ਨੂੰ ਕਬਜੇ ਵਿਚ ਲੈ ਲਿਆ ਹੈ। 

ਇਸ ਉਪਰੰਤ ਹਲਕਾ ਡੀਐਸਪੀ  ਸੁਖਪਾਲ ਸਿੰਘ ਨੇ ਥਾਣਾ ਮੁਖੀ ਤਿੱਬੜ ਇੰਸਪੈਕਟਰ ਕੁਲਵੰਤ ਸਿੰਘ ਮਾਨ ਨੂੰ ਇਸ ਮਾਮਲੇ ਦੀ ਤਫਤੀਸ਼ ਕਰਕੇ ਬਣਦੀ ਕਾਰਵਾਈ ਕਰਨ ਦੇ ਹੁਕਮ ਦਿੱਤੇ। ਦੱਸਿਆ ਜਾ ਰਿਹਾ ਹੈ, ਕਿ ਜਿਸ ਪੁਲਿਸ ਮੁਲਾਜਿਮ ਦੇ ਉੱਤੇ ਹਾਦਸਾ ਕਰਨ ਦੇ ਆਰੋਪ ਲੱਗੇ ਹਨ, ਉਸਦੇ ਖਿਲਾਫ ਪੁਲਿਸ ਅਧਿਕਾਰੀਆਂ ਨੇ ਐਨਡੀਪੀਐਸ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।

In The Market