LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਬਲੱਡ ਨਾ ਮਿਲਣ ਕਾਰਨ 5 ਦਿਨਾਂ ਬੱਚੀ ਦੀ ਹੋਈ ਮੌਤ, ਪਰਿਵਾਰ ਵਾਲਿਆਂ ਨੇ ਕੀਤਾ ਹੰਗਾਮਾ

chuld deafr

ਅੰਮ੍ਰਿਤਸਰ-  ਪੰਜਾਬ ਵਿਚ ਮੌਤਾਂ ਦਾ ਆਂਕੜਾ ਲਗਾਤਾਰ ਵੱਧ ਰਿਹਾ ਹੈ। ਇਸ ਦੇ ਚਲਦੇ ਅੱਜ ਤਾਜਾ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਈ ਹੈ ਜਿਥੇ ਬਲੱਡ ਨਾ ਮਿਲਣ ਕਾਰਨ ਇਕ 5 ਦਿਨ ਦੀ ਬੱਚੀ ਦੀ ਮੌਤ ਹੋ ਗਈ ਹੈ।  ਇਹ ਖਬਰ ਬੇਬੇ ਨਾਨਕੀ ਨਾਨਕੀ ਹਸਪਤਾਲ ਦੀ ਹੈ।

ਇਸ ਦੇ ਚਲਦੇ ਪਰਿਵਾਰਕ ਮੈਬਰਾਂ ਵੱਲੋਂ ਬਲੱਡ ਬੈਂਕ ਮੁਲਾਜਮ ਤੇ ਨਸ਼ੇ ਵਿਚ ਹੋਣ ਦੇ ਦੋਸ਼ ਲਗਾਉਂਦਿਆਂ ਕਿਹਾ ਹੈ ਕਿ ਇਸ ਮੁਲਾਜਮ ਵੱਲੋਂ ਨਸ਼ੇ ਦੀ ਹਾਲਤ ਵਿਚ ਪਹਿਲਾ ਦਾ ਬਲੱਡ ਦੇਣ ਤੋਂ ਮਣਾ ਕੀਤਾ ਹੈ ਅਤੇ ਬਾਅਦ ਵਿਚ ਪਰਿਵਾਰਕ ਮੈਬਰਾਂ ਨਾਲ ਬਦਸਲੂਕੀ ਵੀ ਕੀਤੀ ਹੈ ਜਿਸਦੇ ਚੱਲਦੇ ਖੂਨ ਦੀ ਕਮੀ ਦੇ ਚੱਲਦੇ 5 ਦਿਨਾਂ ਦੀ ਬਚੀ ਦੀ ਮੌਤ ਹੋ ਗਈ ਹੈ। ਪੀੜਿਤ ਪਰਿਵਾਰ ਵੱਲੋਂ ਇਸ ਮੁਲਾਜਮ ਨੂੰ ਪੁਲਿਸ ਹਵਾਲੇ ਕੀਤਾ ਗਿਆ ਹੈ।

Read this- ਅਯੁੱਧਿਆ ਆਏ ਆਗਰੇ ਵਾਸੀ 12 ਲੋਕ ਸਰਯੂ ਨਦੀ ਵਿਚ ਰੁੜ੍ਹੇ, 6 ਦੀ ਮੌਤ-3 ਲਾਪਤਾ

ਇਸ ਸੰਬੰਧੀ ਪੁਲਿਸ ਜਾਂਚ ਅਧਿਕਾਰੀ ਨੂੰ ਜਦੋਂ ਪੁੱਛਿਆ ਗਿਆ ਕਿ ਇਹ ਸਾਰਾ ਮਾਮਲਾ ਕੀ ਹੈ ਤਾ ਉਹਨਾਂ ਦਾ ਕਹਿਣਾ ਸੀ ਕਿ ਨਾ ਤੇ ਉਹਨਾਂ ਨੂੰ ਪਤਾ ਹੈ ਕਿ 5 ਦਿਨ ਦੀ ਲੜਕੀ ਦੀ ਮੌਤ ਹੋਈ ਹੈ ਅਤੇ ਨਾ ਸੀ ਮੁਲਾਜਮ ਦੇ ਨਸ਼ੇ ਵਿਚ ਹੋਣ ਬਾਰੇ ਕੋਈ ਵੀ ਜਾਣਕਾਰੀ ਮਿਲੀ ਹੈ ਜਿਸਦੇ ਚੱਲਦੇ ਪਰਿਵਾਰਕ ਮੈਬਰਾਂ ਵਿਚ ਪੁਲਿਸ ਮੁਲਾਜਮਾਂ ਪ੍ਰਤੀ ਵੀ ਰੋਸ ਸਾਫ ਵੇਖਣ ਨੂੰ ਮਿਲ ਰਿਹਾ ਸੀ।

ਇਸ ਮੌਕੇ ਪੀੜਿਤ ਪਰਿਵਾਰ ਵੱਲੋ ਦੋਸ਼ ਲਗਾਏ ਜਾ ਰਹੇ ਹਨ ਕਿ ਨਸ਼ੇ ਦੀ ਹਾਲਤ ਵਿਚ ਬਲੱਡ ਬੈਂਕ ਵਿਚ ਕੰਮ ਕਰ ਰਹੇ ਮੁਲਾਜਮ ਵਲੋਂ ਸਮੇ ਸਿਰ ਬਲੱਡ ਨਾ ਦੇਣ ਦੇ ਚੱਲਦੇ ਉਹਨਾ ਦੀ 5 ਦਿਨ ਦੀ ਬਚੀ ਦੀ ਮੌਤ ਹੋ ਗਈ ਹੈ। ਉਹਨਾਂ ਨੇ ਇਸ ਕਰਕੇ ਮੁਲਾਜਮ ਤੇ ਬਣਦੀ ਕਾਨੂੰਨੀ ਕਾਰਵਾਈ ਕਰਨ ਦੀ ਗੱਲ ਕਹੀ ਹੈ।

Read this- ਪੰਜਾਬ ਪਾਵਰਕਾਮ ਦੀਆਂ ਵਧੀਆਂ ਮੁਸ਼ਕਲਾਂ, ਤੀਜਾ ਥਰਮਲ ਪਲਾਂਟ ਵੀ ਹੋਇਆ ਬੰਦ

In The Market