LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪੰਜਾਬ ਪਾਵਰਕਾਮ ਦੀਆਂ ਵਧੀਆਂ ਮੁਸ਼ਕਲਾਂ, ਤੀਜਾ ਥਰਮਲ ਪਲਾਂਟ ਵੀ ਹੋਇਆ ਬੰਦ

talwandi sabo plant

ਬਠਿੰਡਾ (ਇੰਟ.)- ਸੂਬੇ ਵਿਚ ਜਾਰੀ ਬਿਜਲੀ ਸੰਕਟ ਵਿਚਾਲੇ ਨਿੱਜੀ ਥਰਮਲ ਪਲਾਂਟ ਤਲਵੰਡੀ ਸਾਬੋ ਪਾਵਰਕਾਮ ਲਈ ਸਿਰਦਰਦ ਬਣ ਗਿਆ ਹੈ। ਇਸ ਪਲਾਂਟ ਦੇ ਦੋ ਯੂਨਿਟ ਪਹਿਲਾਂ ਤੋਂ ਹੀ ਬੰਦ ਹਨ ਅਤੇ ਹੁਣ ਤੀਜਾ ਯੂਨਿਟ ਵੀ ਬੰਦ ਹੋ ਗਿਆ ਹੈ। ਅੱਜ ਦੁਪਹਿਰ ਸਮੇਂ ਇਸ ਨੇ ਬਿਜਲੀ ਪੈਦਾ ਕਰਨੀ ਛੱਡ ਦਿੱਤੀ ਹੈ। ਉੱਤਰੀ ਭਾਰਤ ਦੇ ਸਭ ਤੋਂ ਵੱਡੇ 1980 ਮੈਗਾਵਾਟ ਦੀ ਸਮਰੱਥਾ ਵਾਲੇ ਮਾਨਸਾ ਜ਼ਿਲ੍ਹੇ ਦੇ ਪਿੰਡ ਬਣਾਂਵਾਲੀ 'ਚ ਸਥਿਤ ਇਸ ਥਰਮਲ ਪਲਾਂਟ 'ਚ 3 ਯੂਨਿਟ ਹਨ ਅਤੇ ਹੋਰ ਯੂਨਿਟ ਦੀ ਬਿਜਲੀ ਪੈਦਾ ਕਰਨ ਦੀ ਸਮਰੱਥਾ 660 ਮੈਗਾਵਾਟ ਹੈ। ਜ਼ਿਕਰਯੋਗ ਹੈ ਕਿ ਪਲਾਂਟ ਦਾ ਪਹਿਲਾ ਯੂਨਿਟ ਮਾਰਚ ਮਹੀਨੇ ਤੋਂ ਬੰਦ ਪਿਆ ਹੈ ਜਦਕਿ ਦੂਜਾ ਲੰਘੀ 4 ਜੁਲਾਈ ਤੋਂ ਬੰਦ ਹੋ ਗਿਆ ਹੈ, ਜੋ ਅਜੇ ਤੱਕ ਠੀਕ ਨਹੀਂ ਹੋਏ।

Mumbai firm to dismantle thermal plant at Bathinda but iconic towers will  stay - Hindustan Times

Read this- ਅਯੁੱਧਿਆ ਆਏ ਆਗਰੇ ਵਾਸੀ 12 ਲੋਕ ਸਰਯੂ ਨਦੀ ਵਿਚ ਰੁੜ੍ਹੇ, 6 ਦੀ ਮੌਤ-3 ਲਾਪਤਾ

ਦੱਸਣਯੋਗ ਹੈ ਕਿ ਇੰਡਸਟਰੀ 'ਤੇ ਛੁੱਟੀ ਲਾਗੂ ਹੋਣ ਦੇ ਬਾਵਜੂਦ ਪਾਵਰਕਾਮ ਦੇ ਸਾਹਮਣੇ ਹੋਰ ਖੇਤਰਾਂ ਨੂੰ ਮੰਗ ਮੁਤਾਬਕ ਸਪਲਾਈ ਦੇਣਾ ਔਖਾ ਹੋ ਰਿਹਾ ਹੈ। ਬੁੱਧਵਾਰ ਨੂੰ ਵੀ ਸੂਬੇ ਦੇ ਵੱਖ-ਵੱਖ ਸ਼ਹਿਰਾਂ ਵਿਚ ਰਿਹਾਇਸ਼ੀ ਵਰਗ ਨੂੰ ਪਾਵਰ ਕੱਟ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ ਪਾਵਰਕਾਮ ਦੇ ਅਧਿਕਾਰੀ ਤਕਨੀਕੀ ਫਾਲਟ ਨੂੰ ਇਸ ਦੇ ਲਈ ਜ਼ਿੰਮੇਵਾਰ ਠਹਿਰਾ ਰਹੇ ਹਨ, ਪਰ ਸੂਤਰਾਂ ਮੁਤਾਬਕ ਬਿਜਲੀ ਸੰਕਟ ਅਜੇ ਘੱਟ ਨਹੀਂ ਹੋਇਆ ਹੈ। ਜ਼ਿਲਾ ਤਰਨਤਾਰਨ ਵਿਚ ਦਿਨ ਦੇ ਸਮੇਂ ਦੋ ਘੰਟੇ ਅਤੇ ਰਾਤ ਨੂੰ ਇਕ ਘੰਟਾ, ਗੁਰਦਾਸਪੁਰ ਵਿਚ ਦੋ ਘੰਟੇ, ਪਠਾਨਕੋਟ ਦੇ ਸ਼ਹਿਰੀ ਖੇਤਰ ਵਿਚ ਤਕਰੀਬਨ ਢਾਈ ਘੰਟੇ, ਹੁਸ਼ਿਆਰਪੁਰ ਦੇ ਪ੍ਰੇਂਡੂ ਖੇਤਰ ਵਿਚ ਦੋ ਤੋਂ ਚਾਰ ਘੰਟੇ ਫਾਜ਼ਿਲਕਾ ਅਤੇ ਬਠਿੰਡਾ ਦੇ ਪੇਂਡੂਖੇਤਰ ਵਿਚ ਦੋ-ਦੋ ਘੰਟੇ, ਕਪੂਰਥਲਾ ਵਿਚ ਦੋ-ਦੋ ਘੰਟੇ, ਫਤਿਹਗੜ੍ਹ ਦੇ ਸ਼ਹਿਰੀ ਖੇਤਰ ਵਿਚ ਦੋ ਤੋਂ ਤਿੰਨ ਘੰਟੇ ਅਤੇ ਪੇਂਡੂ ਖੇਤਰ ਵਿਚ ਤਿੰਨ ਤੋਂ 5 ਘੰਟੇ ਤੱਕ ਬਿਜਲੀ ਬੰਦ ਰਹੀ।

In The Market