ਨਗਰ ਕੌਂਸਲ ਵਿਚ ਵਿਜੀਲੈਂਸ ਦਾ ਛਾਪਾ, ਰਿਸ਼ਵਤ ਲੈਂਦੇ ਰੰਗੇ ਹੱਥੀਂ ਫੜੇ 2 ਮੁਲਾਜ਼ਮ

ਸੁਲਤਾਨਪੁਰ ਲੋਧੀ (ਬਿਊਰੋ)- ਸੁਲਤਾਨਪੁਰ ਲੋਧੀ ਨਗਰ ਕੌਸਲ ਦਫਤਰ ‘ਚ ਵਿਜੀਲੈਂਸ ਵਿਭਾਗ ਜਲੰਧਰ ਦੀ ਟੀਮ ਵੱਲੋਂ ਅੱਜ ਅਚਾਨਕ ਛਾਪਾ ਮਾਰਿਆ ਗਿਆ। ਇਸ ਦੌਰਾਨ ਦੋ ਅਧਿਕਾਰੀਆਂ ਨੂੰ…

ਸੁਲਤਾਨਪੁਰ ਲੋਧੀ (ਬਿਊਰੋ)- ਸੁਲਤਾਨਪੁਰ ਲੋਧੀ ਨਗਰ ਕੌਸਲ ਦਫਤਰ ‘ਚ ਵਿਜੀਲੈਂਸ ਵਿਭਾਗ ਜਲੰਧਰ ਦੀ ਟੀਮ ਵੱਲੋਂ ਅੱਜ ਅਚਾਨਕ ਛਾਪਾ ਮਾਰਿਆ ਗਿਆ। ਇਸ ਦੌਰਾਨ ਦੋ ਅਧਿਕਾਰੀਆਂ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰਨ ਦੀ ਖ਼ਬਰ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਦੋਵੇਂ ਅਧਿਕਾਰੀ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਹਨ ਅਤੇ ਇਨ੍ਹਾਂ ਦੀ ਪਛਾਣ ਬਲਜੀਤ ਸਿੰਘ ਬਿਲਗਾ ਤੇ ਇਕ ਹੋਰ ਮੁਲਾਜ਼ਮ ਅਜੀਤ ਸਿੰਘ ਭੌਰ ਵਜੋਂ ਕੀਤੀ ਗਈ ਹੈ।

Read this- ਚੰਡੀਗੜ੍ਹ ਵਿਚ ਬਦਲੀ ਸਪੀਡ ਵਾਹਨਾਂ ਦੀ ਲਿਮਿਟ, ਜਾਣੋਂ ਕੀ ਹਨ ਨਵੇਂ ਨਿਯਮ
ਪ੍ਰਾਪਤ ਵੇਰਵਿਆਂ ਮੁਤਾਬਕ ਨਗਰ ਕੌਂਸਲ ਦੀ ਇਕ ਸਫਾਈ ਮੁਲਾਜ਼ਮ ਮਹਿਲਾ, ਜਿਸਦੀ ਮੌਤ ਹੋ ਚੁੱਕੀ ਸੀ, ਉਸ ਦੇ ਬਣਦੇ ਬਕਾਏ ਦੇ ਲੈਣ ਦੇਣ ਦੇ ਮਾਮਲੇ ਨੂੰ ਲੈ ਕੇ 30 ਹਜ਼ਾਰ ਰੁਪਏ ਦੀ ਰਿਸ਼ਵਤ ਦੀ ਸਬੰਧਿਤ ਪਾਰਟੀ ਨਾਲ ਕਰਮਚਾਰੀ ਦੀ ਗੱਲਬਾਤ ਤੈਅ ਹੋਈ ਸੀ। ਜਿਸਦੀ ਪਹਿਲੀ ਕਿਸ਼ਤ 15 ਹਜ਼ਾਰ ਰੁਪਏ ਲੈਂਦੇ ਹੋਏ ਉਕਤ ਦੋਵਾਂ ਅਧਿਕਾਰੀਆਂ ਨੂੰ ਮੌਕੇ ‘ਤੇ ਵਿਜੀਲੈਂਸ ਦੀ ਟੀਮ ਨੇ ਕਾਬੂ ਕਰ ਲਿਆ ਤੇ ਆਪਣੇ ਨਾਲ ਲੈ ਗਈ। ਦੂਜੇ ਪਾਸੇ ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਕਾਰਜ ਸਾਧਕ ਅਫਸਰ ਬਲਜੀਤ ਸਿੰਘ ਬਿਲਗਾ ਵਧੀਆ ਸਖਸ਼ੀਅਤ ਦਾ ਮਾਲਕ ਹੈ। 

Leave a Reply

Your email address will not be published. Required fields are marked *