ਅਯੁੱਧਿਆ (ਇੰਟ.)- ਸਰਯੂ ਨਦੀ (Saryu River) ਵਿਚ ਸ਼ੁੱਕਰਵਾਰ ਨੂੰ ਇਕ ਵੱਡਾ ਹਾਦਸਾ ਹੋ ਗਿਆ। ਆਗਰਾ ਤੋਂ ਰਾਮਨਗਰੀ ਦਰਸ਼ਨ ਲਈ ਆਏ ਇਕ ਹੀ ਪਰਿਵਾਰ ਦੇ 12 ਮੈਂਬਰ ਨਦੀ ਵਿਚ ਡੁੱਬ ਗਏ। ਹਾਦਸੇ ਵਿਚ 6 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਤਿੰਨ ਲੋਕ ਅਜੇ ਲਾਪਤਾ ਹਨ। ਤਿੰਨ ਡੁੱਬਣ ਵਾਲਿਆਂ ਨੂੰ ਬਚਾ ਲਿਆ ਗਿਆ ਜਿਸ ਵਿਚ ਇਕ 7 ਸਾਲ ਦੀ ਬੱਚੀ ਵੀ ਸ਼ਾਮਲ ਹੈ। ਲਾਪਤਾ ਲੋਕਾਂ ਦੀ ਭਾਲ ਲਈ ਐੱਸ.ਐੱਸ.ਪੀ. ਸ਼ੈਲੇਸ਼ ਪਾਂਡੇ (S.S.P. Shailesh Pandey) ਦੀ ਅਗਵਾਈ ਵਿਚ ਜਲ ਪੁਲਿਸ ਲਗਾਤਾਰ ਰੈਸਕਿਊ (Rescue) ਕਰ ਰਹੀ ਹੈ। ਇਹ ਹਾਦਸਾ ਪੌਰਾਣਿਕ ਸਥਾਨ ਗੁਪਤਾਰਘਾਟ ਦੇ ਨੇੜੇ ਹੋਇਆ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਆਈ.ਜੀ. ਰੇਂਜ ਡਾ. ਸੰਜੀਪ ਗੁਪਤਾ (I.G. Range Dr. Sanjeep Gupta), ਡੀ.ਆਈ.ਜੀ. ਪੀ.ਏ.ਸੀ. ਅਨਿਲ ਕੁਮਾਰ (DIG P.A.C. Anil Kumar) ਅਤੇ ਜ਼ਿਲਾ ਅਧਿਕਾਰੀ ਅਨੁਜ ਝਾਅ (District Officer Anuj Jha) ਸਣੇ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਘਟਨਾ ਵਾਲੀ ਥਾਂ 'ਤੇ ਪਹੁੰਚ ਕੇ ਆਪਣੀ ਨਿਗਰਾਨੀ ਵਿਚ ਰੈਸਕਿਊ ਮੁਹਿੰਮ ਚਲਾਈ।
Read this- ਪੰਜਾਬ ਵਿਚ ਲਾਕਡਾਊਨ ਹੋਇਆ ਖਤਮ, ਇਹ ਹਨ ਨਵੀਆਂ ਗਾਈਡਲਾਈਨਜ਼
ਆਗਰਾ ਦੇ ਸਿਕੰਦਰਾ ਦੀ ਸ਼ਾਸਤਰੀਪੁਰਮ ਕਲੋਨੀ ਦੇ ਇਕ ਬਲਾਕ ਵਾਸੀ ਅਸ਼ੋਕ ਕੁਮਾਰ ਆਪਣੇ ਪਰਿਵਾਰ ਦੇ 15 ਮੈਂਬਰਾਂ ਦੇ ਨਾਲ ਰਾਮਨਗਰੀ ਦਰਸ਼ਨ ਲਈ ਆਏ ਸਨ। ਸ਼ੁੱਕਰਵਾਰ ਨੂੰ ਜਦੋਂ ਉਹ ਗੁਪਤਾਰਘਾਟ ਪਹੁੰਚੇ ਤਾਂ ਤੇਜ਼ ਮੀਂਹ ਸ਼ੁਰੂ ਹੋ ਗਿਆ। ਮੀਂਹ ਮੱਧਮ ਹੋਣ ਦੌਰਾਨ ਔਰਤਾਂ ਘਾਟ 'ਤੇ ਹੱਥ-ਪੈਰ ਧੋ ਰਹੀਆਂ ਸਨ। ਇਸ ਵਿਚਾਲੇ ਇਕ ਮਹਿਲਾ ਦਾ ਪੈਰ ਫਿਸਲਣ ਨਾਲ ਉਹ ਨਦੀ ਵਿਚ ਡਿੱਗ ਗਈਆਂ। ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਵਿਚ ਇਕ-ਇਕ ਕਰ ਕੇ ਨਾਲ ਆਏ ਬੱਚਿਆਂ ਸਣੇ 12 ਲੋਕ ਨਦੀ ਵਿਚ ਉਤਰ ਗਏ। ਨਦੀ ਦਾ ਵਹਾਅ ਤੇਜ਼ ਹੋਣ ਕਾਰਣ ਸਾਰੇ ਲਹਿਰਾਂ ਵਿਚ ਰੁੜ੍ਹ ਗਏ। ਹਾਦਸੇ ਵਿਚ ਅਸ਼ੋਕ ਦੀ ਪਤਨੀ ਰਾਜਕੁਮਾਰੀ, ਪੁੱਤਰ ਲਲਿਤ, ਪੰਕਜ ਅਤੇ ਵਿਆਹੁਤਾ ਪੁੱਤਰੀ ਸ਼ਰੁਤੀ, ਸੀਤਾ ਅਤੇ ਨਾਤਿਨ ਦ੍ਰਿਸ਼ਟੀ ਦੀ ਮੌਤ ਹੋ ਗਈ, ਜਦੋਂ ਕਿ ਪ੍ਰਿਯਾਂਸ਼ੀ, ਜੂਲੀ ਅਤੇ ਸਾਰਥਕ ਲਾਪਤਾ ਹਨ। ਨਦੀ ਵਿਚ ਡੁੱਬੀ ਆਰਤੀ, ਬਾਲਿਕਾ ਧੈਰਿਆ ਅਤੇ ਗੌਰੀ ਨੂੰ ਬਚਾ ਲਿਆ ਗਿਆ ਹੈ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Masala Tea in Winters: सर्दियों में रोजाना करें मसाला चाय का सेवन, सर्दी-जुकाम से मिलेगा छुटकारा
Dates Benefits: सर्दियों में इस तरीके से खाएं खजूर, मिलेंगे अनगिनत फायदे
Gold-Silver Price Today : सोने-चांदी की कीमतों में उछली! चेक करें 22 कैरेट और 24 कैरेट गोल्ड रेट