LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਲੁਧਿਆਣਾ : ਬੁਲਟ ਚੋਰੀ ਕਰਨ ਵਾਲੇ ਬਦਮਾਸ਼ਾਂ ਦਾ ਪਿੱਛਾ ਕਰਨਾ ਪਿਆ ਮਹਿੰਗਾ, ਰਾਡ ਮਾਰ ਕੇ ਭਰਾ ਸਾਹਮਣੇ ਮਾਰ'ਤਾ ਮੁੰਡਾ

bullet robbery

ਲੁਧਿਆਣਾ ਵਿੱਚ ਹੰਬੜਾ ਰੋਡ ਉਤੇ ਲੁਟੇਰਿਆਂ ਨੇ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਬਦਮਾਸ਼ ਬੁਲਟ ਮੋਟਰਸਾਈਕਲ ਚੋਰੀ ਕਰ ਕੇ ਭੱਜ ਰਹੇ ਸਨ ਕਿ ਨੌਜਵਾਨ ਨੇ ਆਪਣੇ ਭਰਾ ਦੀ ਮਦਦ ਨਾਲ ਬਾਈਕ ਉਤੇ ਸਵਾਰ ਹੋ ਕੇ ਕਾਫ਼ੀ ਦੂਰ ਤਕ ਚੋਰਾਂ ਦਾ ਪਿੱਛਾ ਕੀਤਾ ਪਰ ਜਦੋਂ ਉਹ ਚੋਰਾਂ ਦੇ ਨੇੜੇ ਪਹੁੰਚੇ ਤਾਂ ਸੁੰਨਸਾਨ ਇਲਾਕੇ ਵਿੱਚ ਬਦਮਾਸ਼ਾਂ ਨੇ ਉਸ ਦੇ ਸਿਰ ਉਤੇ ਰਾਡ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਕਾਰਨ 38 ਸਾਲਾ ਸੁਖਵਿੰਦਰ ਸਿੰਘ ਦੀ ਜਾਨ ਚਲੀ ਗਈ।ਇਸ ਮਾਮਲੇ ਵਿੱਚ ਲੁਧਿਆਣਾ ਦਿਹਾਤੀ ਦੇ ਸਿੱਧਵਾਂ ਬੇਟ ਥਾਣੇ ਦੀ ਪੁਲਿਸ ਨੇ ਅਣਪਛਾਤੇ ਹਮਲਾਵਰਾਂ ਖਿਲਾਫ਼ FIR ਦਰਜ ਕਰ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਅੰਗਰੇਜ਼ ਸਿੰਘ ਦੇ ਬਿਆਨ ਅਨੁਸਾਰ ਘਟਨਾ ਦੀ ਸ਼ੁਰੂਆਤ ਉਦੋਂ ਹੋਈ, ਜਦੋਂ ਸਵੇਰੇ ਕਰੀਬ 3.45 ਵਜੇ ਦੋ ਬਦਮਾਸ਼ ਕੰਧ ਟੱਪ ਕੇ ਉਨ੍ਹਾਂ ਦੇ ਘਰ ਆ ਵੜੇ। ਕੁਝ ਮਹੀਨੇ ਪਹਿਲਾਂ ਵਿਦੇਸ਼ ਗਏ ਇੱਕ ਗੁਆਂਢੀ ਨੇ ਆਪਣਾ ਬੁਲਟ ਮੋਟਰਸਾਈਕਲ ਉਨ੍ਹਾਂ ਦੇ ਘਰ ਛੱਡ ਦਿੱਤਾ ਸੀ। ਚੋਰਾਂ ਨੇ ਬਾਈਕ ਦਾ ਲਾਕ ਖੋਲ੍ਹਿਆ ਤੇ ਉਸ ਨੂੰ ਲੈ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਸੁਖਵਿੰਦਰ ਤੇ ਅੰਗਰੇਜ਼ ਸਿੰਘ ਨੇ ਤੁਰੰਤ ਆਪਣੇ ਬੁਲਟ ਮੋਟਰਸਾਈਕਲ ਉਤੇ ਚੋਰਾਂ ਦਾ ਪਿੱਛਾ ਕੀਤਾ। ਪਿੱਛਾ ਕਰਨ ‘ਤੇ ਉਹ ਸਿੱਧਵਾਂ ਬੇਟ ਹੰਬੜਾਂ ਰੋਡ ਵੱਲ ਭੱਜ ਗਏ।
ਅੰਗਰੇਜ਼ ਸਿੰਘ ਨੇ ਦੱਸਿਆ ਕਿ ਚੋਰ ਤੇਜ਼ਧਾਰ ਹਥਿਆਰਾਂ ਤੇ ਰਾਡ ਨਾਲ ਲੈੱਸ ਸੀ। ਉਨ੍ਹਾਂ ਨੇ ਦੱਸਿਆ ਜਦੋਂ ਉਹ ਉਨ੍ਹਾਂ ਦੇ ਨੇੜੇ ਪਹੁੰਚੇ ਤਾਂ ਉਨ੍ਹਾਂ ਨੇ ਆਪਣੇ ਹਥਿਆਰਾਂ ਨਾਲ ਉਨ੍ਹਾਂ ‘ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਅੰਗਰੇਜ਼ ਨੇ ਦੱਸਿਆ ਕਿ ਜਦੋਂ ਉਹ ਬਦਮਾਸ਼ਾਂ ਨੂੰ ਫੜ੍ਹਨ ਲਈ ਨੇੜੇ ਪਹੁੰਚੇ ਤਾਂ ਇੱਕ ਬਦਮਾਸ਼ ਨੇ ਰਾਡ ਨਾਲ ਸੁਖਵਿੰਦਰ ਦੇ ਸਿਰ ਉਤੇ ਵਾਰ ਕਰ ਦਿੱਤਾ। ਇਸ ਨਾਲ ਦੋਵੇਂ ਬਾਈਕ ਤੋਂ ਹੇਠਾਂ ਡਿੱਗ ਗਏ ਤੇ ਹਮਲਾਵਰ ਭੱਜਣ ਵਿੱਚ ਕਾਮਯਾਬ ਹੋ ਗਏ।
ਜਦੋਂ ਸੁਖਵਿੰਦਰ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਉੱਥੇ ਉਸ ਦੀ ਮੌਤ ਹੋ ਗਈ। ਇਸ ਤੋਂ ਬਾਅਦ ਉਸ ਨੇ ਪੁਲਿਸ ਨੂੰ ਸੂਚਨਾ ਦਿੱਤੀ ਅਤੇ ਸ਼ਿਕਾਇਤ ਦਰਜ ਕਰਵਾਈ। ਸਿੱਧਵਾਂ ਬੇਟ ਥਾਣੇ ਦੇ SHO ਇੰਸਪੈਕਟਰ ਜਸਵੀਰ ਸਿੰਘ ਨੇ ਪੁਸ਼ਟੀ ਕੀਤੀ ਕਿ ਅਣਪਛਾਤੇ ਮੁਲਜ਼ਮਾਂ ਖਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਵੱਲੋਂ ਮੁਲਜ਼ਮਾਂ ਦੀ ਭਾਲ ਲਈ ਇਲਾਕੇ ਦੇ CCTV ਕੈਮਰੇ ਖੰਗਾਲ ਜਾ ਰਹੇ ਹਨ। ਇਸ ਘਟਨਾ ਤੋਂ ਬਾਅਦ ਸਿੱਧਵਾਂ ਬੇਟ ਤੇ ਆਸ-ਪਾਸ ਦੇ ਇਲਾਕਿਆਂ ਵਿੱਚ ਦਹਿਸ਼ਤ ਫੈਲ ਗਈ ਹੈ।

In The Market