LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

Ludhiana : ਅੱਜ ਮੁੜ ਮੁਫਤ ਰਹੇਗਾ ਲਾਡੋਵਾਲ ਟੋਲ ਪਲਾਜ਼ਾ, ਕਿਸਾਨ ਬੋਲੇ, ਨਾ ਕੋਈ ਜਾਮ ਲੱਗਾ, ਨਾ ਪਰੇਸ਼ਾਨੀ ਹੋਈ, ਸ਼ਾਂਤਮਈ ਹੈ ਪ੍ਰਦਰਸ਼ਨ

ladowal toll 1706

ਲੁਧਿਆਣਾ-ਦੇਸ਼ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਲਾਡੋਵਾਲ ਅੱਜ ਭਾਵ ਸੋਮਵਾਰ ਨੂੰ ਵੀ ਮੁਫ਼ਤ ਰਹੇਗਾ। 17 ਜੂਨ ਕਿਸਾਨ ਜਥੇਬੰਦੀਆਂ ਦੇ ਧਰਨੇ ਦਾ ਦੂਜਾ ਦਿਨ ਹੈ। ਸ਼ਿਫਟਾਂ ਮੁਤਾਬਕ ਕਿਸਾਨ ਧਰਨੇ ਵਿਚ ਵੱਡੀ ਗਿਣਤੀ ਵਿਚ ਸ਼ਾਮਲ ਹੋ ਰਹੇ ਹਨ। ਉਧਰ, ਲੁਧਿਆਣਾ ਦੀ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਅੱਜ ਕਿਸਾਨਾਂ ਨਾਲ ਗੱਲਬਾਤ ਕਰਨ ਜਾ ਰਹੇ ਹਨ। 
ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਦਿਲਬਾਗ ਸਿੰਘ ਨੇ ਦੱਸਿਆ ਕਿ ਟੋਲ ’ਤੇ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਅੱਜ ਸੋਮਵਾਰ ਨੂੰ ਡਿਪਟੀ ਕਮਿਸ਼ਨਰ ਗੱਲਬਾਤ ਲਈ ਮੌਕੇ ’ਤੇ ਆਉਣਗੇ। ਉਨ੍ਹਾਂ ਕਿਹਾ ਕਿ ਇਸ ਟੋਲ ਪਲਾਜ਼ਾ ਉਤੇ ਲਗਾਤਾਰ ਟੋਲ ਵਿਚ ਵਾਧਾ ਕੀਤਾ ਜਾ ਰਿਹਾ ਹੈ। ਜਦੋਂ ਤੱਕ ਟੋਲ ਦਰਾਂ ਨਹੀਂ ਘਟਾਈਆਂ ਜਾਂਦੀਆਂ, ਉਦੋਂ ਤਕ ਟੋਲ ਸ਼ੁਰੂ ਨਹੀਂ ਹੋਣ ਦਿੱਤਾ ਜਾਵੇਗਾ। 
ਕਿਸਾਨ ਐਤਵਾਰ ਸਵੇਰ ਤੋਂ ਹੀ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਹਨ। ਕਿਸੇ ਤਰ੍ਹਾਂ ਦੀ ਜਾਮ ਦੀ ਸਥਿਤੀ ਨਹੀਂ ਬਣਨ ਦਿੱਤੀ ਜਾ ਰਹੀ। ਦਿਲਬਾਗ ਸਿੰਘ ਨੇ ਦੱਸਿਆ ਕਿ ਮੁਲਾਜ਼ਮਾਂ ਨੂੰ ਹਟਾ ਕੇ ਟੋਲ ਬੂਥ ਖਾਲੀ ਕਰਵਾਏ ਗਏ ਹਨ। ਉਪਰੰਤ ਖਾਲੀ ਗਲੀ ਵਿੱਚ ਮੈਟ ਵਿਛਾ ਕੇ ਧਰਨਾ ਦਿੱਤਾ ਗਿਆ। 
ਇਸ ਟੋਲ ਦੀਆਂ ਦਰਾਂ ਵਿਚ ਇੱਕ ਸਾਲ ਵਿਚ ਤੀਜੀ ਵਾਰ ਵਾਧਾ ਕੀਤਾ ਗਿਆ ਹੈ। ਇਹ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਹੈ। ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਵਾਹਨ 'ਤੇ ਫਾਸਟ ਟੈਗ ਨਹੀਂ ਹੈ ਤਾਂ ਉਸ ਨੂੰ ਇਕ ਯਾਤਰਾ ਲਈ 430 ਰੁਪਏ ਟੈਕਸ ਦੇਣਾ ਪੈਂਦਾ ਹੈ।  

 

In The Market