LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਦਸੂਹਾ 'ਚ ਜੋੜੇ ਨੇ ਨਹਿਰ 'ਚ ਮਾਰੀ ਛਾਲ, ਕੁੜੀ ਦੀ ਮੌਤ, ਮੁੰਡੇ ਨੂੰ ਬਚਾਇਆ, 10ਵੀਂ 'ਚ ਪੜ੍ਹਦੀ ਸੀ ਮ੍ਰਿਤਕਾ

dasua canal

ਹੁਸ਼ਿਆਰਪੁਰ ਦਸੂਹਾ ਦੇ ਕਸਬਾ ਉਚੀ ਬੱਸੀ ਨੇੜੇ ਮੁਕੇਰੀਆਂ ਹਾਈਡਲ ਨਹਿਰ ਵਿੱਚ ਇੱਕ ਨੌਜਵਾਨ ਜੋੜੇ ਨੇ ਨਹਿਰ ਵਿੱਚ ਛਾਲ ਮਾਰ ਦਿੱਤੀ। ਇਸ ਕਾਰਨ ਲੜਕੀ ਦੀ ਮੌਤ ਹੋ ਗਈ ਪਰ ਲੜਕੇ ਨੂੰ ਲੋਕਾਂ ਨੇ ਬਚਾ ਲਿਆ। ਪੁਲਿਸ ਦਾ ਕਹਿਣਾ ਹੈ ਕਿ ਪ੍ਰੇਮ ਸਬੰਧਾਂ ਕਾਰਨ ਜੋੜੇ ਨੇ ਇਹ ਕਦਮ ਚੁੱਕਿਆ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਇਹ ਘਟਨਾ ਮੰਗਲਵਾਰ ਸਵੇਰੇ 11 ਵਜੇ ਦੇ ਕਰੀਬ ਉਸ ਸਮੇਂ ਵਾਪਰੀ ਜਦੋਂ ਦਸੂਹਾ ਮੁਕੇਰੀਆਂ ਮੁੱਖ ਸੜਕ ਉਤੇ ਸਥਿਤ ਕਸਬਾ ਉਚੀਬਸੀ ਨਹਿਰ ਦੇ ਪੁਲ ‘ਤੇ ਮੋਟਰਸਾਈਕਲ ਸਵਾਰ ਇੱਕ ਜੋੜੇ ਨੇ ਮੋਟਰਸਾਈਕਲ ਖੜ੍ਹਾ ਕਰ ਕੇ ਨਹਿਰ ‘ਚ ਛਾਲ ਮਾਰ ਦਿੱਤੀ। ਇਤਫ਼ਾਕ ਦੀ ਗੱਲ ਇਹ ਹੈ ਕਿ ਉਸ ਸਮੇਂ ਅਮਰਜੀਤ ਨਾਂ ਦਾ ਨੌਜਵਾਨ, ਜੋ ਲੋਕਾਂ ਨੂੰ ਡੁੱਬਣ ਤੋਂ ਬਚਾਉਣ ਵਾਲੀ ਟੀਮ ਵਿੱਚ ਕੰਮ ਕਰਦਾ ਸੀ, ਅਮਰਜੀਤ ਨੇ ਉਨ੍ਹਾਂ ਨੂੰ ਛਾਲ ਮਾਰਦਿਆਂ ਦੇਖਿਆ। ਅਮਰਜੀਤ ਦਾ ਕਹਿਣਾ ਹੈ ਕਿ ਮੈਂ ਦੋਵਾਂ ਨੂੰ ਬਚਾਉਣ ਲਈ ਤੁਰੰਤ ਨਹਿਰ ਵਿੱਚ ਛਾਲ ਮਾਰ ਦਿੱਤੀ ਅਤੇ ਲੜਕੇ ਨੂੰ ਬਚਾਇਆ ਪਰ ਲੜਕੀ ਦੀ ਡੁੱਬਣ ਕਾਰਨ ਮੌਤ ਹੋ ਗਈ।
ਪੁਲਿਸ ਥਾਣਾ ਦਸੂਹਾ ਦੇ ਇੰਚਾਰਜ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਲੜਕੀ  ਪਿੰਡ ਧਨੋਆ ਦੀ ਰਹਿਣ ਵਾਲੀ ਹੈ ਤੇ ਲੜਕੇ ਦੀ ਪਛਾਣ ਕਰਨ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਪਿੰਡ ਬਧਾਈਆਂ ਵਜੋਂ ਹੋਈ ਹੈ। ਦੋਵਾਂ ਨੇ ਨਹਿਰ ਵਿੱਚ ਛਾਲ ਮਾਰ ਦਿੱਤੀ, ਜਿਸ ਵਿੱਚ ਲੜਕੀ ਦੀ ਮੌਤ ਹੋ ਗਈ ਪਰ ਲੜਕਾ ਵਾਲ-ਵਾਲ ਬਚ ਗਿਆ।
ਮ੍ਰਿਤਕ ਲੜਕੀ ਮਨਪ੍ਰੀਤ ਦੀ ਲਾਸ਼ ਨੂੰ ਦਸੂਹਾ ਦੇ ਮੁਰਦਾਘਰ ‘ਚ ਰਖਵਾਇਆ ਗਿਆ ਹੈ ਅਤੇ ਦੋਵਾਂ ਬੱਚਿਆਂ ਦੇ ਪਰਿਵਾਰਕ ਮੈਂਬਰਾਂ ਨੂੰ ਥਾਣੇ ਬੁਲਾ ਕੇ ਉਨ੍ਹਾਂ ਦੇ ਬਿਆਨਾਂ ਦੇ ਆਧਾਰ ‘ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ। 
ਮਾਂ ਨੇ ਲਾਏ ਗੰਭੀਰ ਦੋਸ਼
ਲੜਕੀ ਦੀ ਮਾਂ ਮਨਪ੍ਰੀਤ ਦਾ ਦੋਸ਼ ਹੈ ਕਿ ਉਸ ਦੀ ਲੜਕੀ 10ਵੀਂ ਜਮਾਤ ਵਿੱਚ ਪੜ੍ਹਦੀ ਸੀ ਅਤੇ ਉਸ ਦੀ ਉਮਰ 16 ਸਾਲ ਹੈ। ਇਹ ਲੜਕਾ ਉਸ ਨੂੰ ਅਕਸਰ ਤੰਗ ਕਰਦਾ ਰਹਿੰਦਾ ਸੀ। ਲੜਕੀ ਦੀ ਮਾਂ ਦਾ ਕਹਿਣਾ ਹੈ ਕਿ ਉਸ ਦੀ ਲੜਕੀ ਅਜਿਹਾ ਕਦਮ ਨਹੀਂ ਚੁੱਕ ਸਕਦੀ ਅਤੇ ਉਸ ਨੂੰ ਜ਼ਬਰਦਸਤੀ ਨਹਿਰ ਵਿੱਚ ਸੁੱਟ ਦਿੱਤਾ ਗਿਆ ਹੈ।

In The Market