LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਜੇਕਰ ਤੁਹਾਡੇ ਫੋਨ 'ਤੇ ਵੀ ਤੇਜ਼ ਆਵਾਜ਼ ਨਾਲ ਆਇਆ ਹੈ Emergency Alert ਮੈਸੇਜ ਤਾਂ ਘਬਰਾਓ ਨਾ, ਜਾਣੋ ਕੀ ਹੈ ਇਸਦਾ ਮਤਲਬ ?

sms52369

ਨਵੀਂ ਦਿੱਲੀ : ਜੇਕਰ ਤੁਸੀਂ ਸਮਾਰਟਫੋਨ ਯੂਜ਼ਰ ਹੋ ਤਾਂ ਕੁਝ ਸਮਾਂ ਪਹਿਲਾਂ ਤੁਸੀਂ ਸਕ੍ਰੀਨ 'ਤੇ ਕੋਈ ਮੈਸੇਜ ਦੇਖਿਆ ਹੋਵੇਗਾ। ਹਾਲਾਂਕਿ, ਤੁਹਾਨੂੰ ਇਸ ਬਾਰੇ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ। ਇਹ ਸੰਦੇਸ਼ ਇਕ ਤੇਜ਼ ਬੀਪ ਨਾਲ ਤੁਹਾਡੇ ਫੋਨ ਦੀ ਸਕਰੀਨ 'ਤੇ ਦਿਖਾਈ ਦਿੱਤਾ ਹੋਵੇਗਾ। ਇਹ ਸੁਨੇਹਾ ਐਮਰਜੈਂਸੀ ਚਿਤਾਵਨੀ ਟੈਸਟਿੰਗ ਸੀ। ਭਾਰਤ ਸਰਕਾਰ ਨੇ ਕਈ ਸਮਾਰਟਫ਼ੋਨਜ਼ 'ਤੇ ਇਹ ਟੈਕਸਟ ਸੁਨੇਹਾ ਭੇਜ ਕੇ ਐਮਰਜੈਂਸੀ ਅਲਰਟ ਸਿਸਟਮ ਦੀ ਜਾਂਚ ਕੀਤੀ ਹੈ। ਬਹੁਤ ਸਾਰੇ ਲੋਕ ਇਸ ਬਾਰੇ ਚਿੰਤਤ ਹੋਣਗੇ। ਆਓ ਅਸੀਂ ਤੁਹਾਨੂੰ ਇਸ ਮੈਸੇਜ ਅਲਰਟ ਬਾਰੇ ਡਿਟੇਲ ਨਾਲ ਜਾਣਕਾਰੀ ਦਿੰਦੇ ਹਾਂ।

ਮੋਬਾਈਲ 'ਤੇ 28 ਸਤੰਬਰ ਨੂੰ JD-REGINF ਨੇ ਭੇਜਿਆ ਸੀ ਇਹ ਅਲਰਟ

REGINF ਜਾਂ JD-REGINF ਦੀ ਕੋਈ ਫੁੱਲ ਫਾਰਮ ਨਹੀਂ ਹੈ। ਇਹ ਸੰਦੇਸ਼ ਤੁਹਾਨੂੰ ਦੂਰਸੰਚਾਰ ਵਿਭਾਗ, TRAI ਤੇ ਭਾਰਤ ਦੇ ਨਾਰਕੋਟਿਕਸ ਕੰਟਰੋਲ ਬਿਊਰੋ ਵੱਲੋਂ ਜਨਤਕ ਜਾਗਰੂਕਤਾ ਲਈ ਭੇਜਿਆ ਗਿਆ ਹੈ। JD-REGINF 'ਚ J ਦਾ ਮਤਲਬ ਹੈ Jio ਤੇ D ਦਾ ਮਤਲਬ ਹੈ ਦਿੱਲੀ। ਜੇਕਰ ਤੁਸੀਂ ਕਿਸੇ ਹੋਰ ਸ਼ਹਿਰ 'ਚ ਰਹਿੰਦੇ ਹੋ ਅਤੇ ਕਿਸੇ ਹੋਰ ਕੰਪਨੀ ਦੀ ਸਿਮ ਦੀ ਵਰਤੋਂ ਕਰਦੇ ਹੋ ਤਾਂ ਤੁਹਾਨੂੰ ਸਿਮ ਕੰਪਨੀ ਦੇ ਨਾਮ ਦੇ ਪਹਿਲੇ ਅੱਖਰ ਅਤੇ ਤੁਹਾਡੇ ਸ਼ਹਿਰ ਜਾਂ ਰਾਜ ਦੇ ਨਾਮ ਦੇ ਪਹਿਲੇ ਅੱਖਰ ਤੇ ਬਾਅਦ ਵਿੱਚ REGINF ਲਿਖ ਕੇ ਇਕ ਸਮਾਜਿਕ ਸੰਦੇਸ਼ ਵਾਲਾ SMS ਪ੍ਰਾਪਤ ਹੋਇਆ ਹੋਵੇਗਾ।

ਇਹ ਹੈ ਮੈਸੇਜ

"ਇਹ ਭਾਰਤ ਸਰਕਾਰ ਦੇ ਟੈਲੀਕਾਮ ਵਿਭਾਗ ਵੱਲੋਂ ਸੇਲ ਬ੍ਰਾਡਕਾਸਿਟੰਗ ਸਿਸਟਮ ਜ਼ਰੀਏ ਭੇਜਿਆ ਗਿਆ ਇਕ ਸੈਂਪਲ ਪ੍ਰੀਖਣ ਸੁਨੇਹਾ ਹੈ। ਕਿਰਪਾ ਕਰਕੇ ਇਸ ਸੰਦੇਸ਼ ਨੂੰ ਅਣਗੌਲਿਆ ਕਰੋ ਕਿਉਂਕਿ ਤੁਹਾਡੇ ਵੱਲੋਂ ਕਿਸੇ ਕਾਰਵਾਈ ਦੀ ਲੋੜ ਨਹੀਂ ਹੈ। ਇਹ ਸੰਦੇਸ਼ ਟੈਸਟ ਪੈਨ-ਇੰਡੀਆ ਐਮਰਜੈਂਸੀ ਅਲਰਟ ਸਿਸਟਮ ਰਾਹੀਂ ਭੇਜਿਆ ਜਾ ਰਿਹਾ ਹੈ। ਕੌਮੀ ਆਫ਼ਤ ਪ੍ਰਬੰਧਨ ਅਥਾਰਟੀ ਦਾ ਉਦੇਸ਼ ਜਨਤਕ ਸੁਰੱਖਿਆ ਵਧਾਉਣਾ ਤੇ ਐਮਰਜੈਂਸੀ ਹਾਲਾਤ ਦੌਰਾਨ ਸਮੇਂ ਸਿਰ ਅਲਰਟ ਮੁਹੱਈਆ ਕਰਵਾਉਣਾ ਹੈ।'

In The Market