LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਹੁਣ ਸਰਕਾਰੀ ਰਾਸ਼ਨ ਡਿਪੂਆਂ 'ਤੇ ਵੀ ਮਿਲਣਗੇ 'ਗੈਸ ਸਿਲੰਡਰ'!

17n13

ਪਟਿਆਲਾ : ਪੰਜਾਬ ਵਾਸੀਆਂ ਨੂੰ ਪੰਜਾਬ ਸਰਕਾਰ (Punjab Govt) ਜਲਦੀ ਵੱਡੀ ਰਾਹਤ ਦੇ ਸਕਦੀ ਹੈ। ਪੰਜਾਬ (Punjab) ਦੇ ਲੋਕਾਂ ਨੂੰ ਹੁਣ ਘਰੇਲੂ ਗੈਸ ਸਿਲੰਡਰ (Gas cylinder) ਲੈਣ ਲਈ ਗੈਸ ਏਜੰਸੀਆਂ ਕੋਲ ਜਾਣ ਦੀ ਲੋੜ ਨਹੀਂ। ਲੋਕਾਂ ਨੂੰ ਹੁਣ ਆਪਣੇ ਪਿੰਡ ਅਤੇ ਆਪਣੀ ਕਾਲੋਨੀ ਦੇ ਸਰਕਾਰੀ ਰਾਸ਼ਨ ਡਿਪੂਆਂ (Ration Depot) ’ਤੇ ਵੀ ਗੈਸ ਸਿਲੰਡਰ ਮੁਹੱਈਆ ਹੋਣਗੇ। 

Also Read: ਲਖੀਮਪੁਰ ਖੇੜੀ ਮਾਮਲੇ ਨਾਲ ਜੁੜੀ ਵੱਡੀ ਖਬਰ, ਸਾਬਕਾ ਜੱਜ RK ਜੈਨ ਦੀ ਨਿਗਰਾਨੀ 'ਚ ਹੋਵੇਗੀ ਮਾਮਲੇ ਦੀ ਜਾਂਚ

ਇਸ ਸਬੰਧੀ ਸਰਕਾਰ ਨੇ ਮਨਜ਼ੂਰੀ ਦੇ ਦਿੱਤੀ ਹੈ। ਇਸ ਸਬੰਧੀ ਫੂਡ ਸਪਲਾਈ ਵਿਭਾਗ (Department of Food) ਅਤੇ ਇੰਡੀਅਨ ਆਇਲ ਕਾਰਪੋਰੇਸ਼ਨ (Indian Oil Corporation) ਦੇ ਅਧਿਕਾਰੀਆਂ ਨੇ ਡਿਪੂ ਹੋਲਡਰਾਂ ਨਾਲ ਮੀਟਿੰਗ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ। ਮੀਟਿੰਗ ਵਿਚ ਗੈਸ ਏਜੰਸੀਆਂ ਦੇ ਮਾਲਕ ਵੀ ਹਾਜ਼ਰ ਸਨ। ਡਿਪੂ ਹੋਲਡਰ ਯੂਨੀਅਨ ਦੇ ਪੰਜਾਬ ਦੇ ਚੇਅਰਮੈਨ ਸੇਠ ਸ਼ਾਮ ਲਾਲ ਪੰਜੌਲਾ ਅਤੇ ਜ਼ਿਲ੍ਹਾ ਪ੍ਰਧਾਨ ਤਰਸੇਮ ਚੰਦ ਸ਼ਰਮਾ ਨੇ ਕਿਹਾ ਕਿ ਡਿਪੂ ਹੋਲਡਰ ਸਰਕਾਰ ਵੱਲੋਂ ਦਿੱਤੀ ਗਈ ਇਹ ਜ਼ਿੰਮੇਵਾਰੀ ਨਿਭਾਉਣ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਹਰ ਤਰ੍ਹਾਂ ਦੇ ਸਿਲੰਡਰ ਡਿਪੂ ਹੋਲਡਰ ਰੱਖਣ ਲਈ ਤਿਆਰ ਹਨ। ਇਸ ਸਬੰਧੀ ਡਿਪੂ ਹੋਲਡਰ ਆਪਣੇ-ਆਪਣੇ ਇਲਾਕਿਆਂ ਦੀਆਂ ਗੈਸ ਏਜੰਸੀਆਂ ਨਾਲ ਸੰਪਰਕ ਬਣਾਉਣਗੇ ਅਤੇ ਉਨ੍ਹਾਂ ਦੇ ਤਾਲਮੇਲ ਨਾਲ ਹੀ ਇਹ ਸਿਲੰਡਰ ਵੇਚੇ ਜਾਣਗੇ।

Also Read: ਸਕੂਟੀ ਦਾ ਹੋਇਆ 117 ਵਾਰ ਚਲਾਨ! RC ਦੀ ਜਾਂਚ ਕਰਨ 'ਤੇ ਹੱਕੀ ਬੱਕੀ ਰਹਿ ਗਈ ਪੁਲਿਸ

ਸੇਠ ਸ਼ਾਮ ਲਾਲ ਪੰਜੌਲਾ ਨੇ ਕਿਹਾ ਕਿ ਇਸ ਲਈ ਉਹ ਪੰਜਾਬ ਦੇ ਫੂਡ ਸਪਲਾਈ ਮੰਤਰੀ ਭਰਤ ਭੂਸ਼ਣ ਆਸ਼ੂ, ਸੈਕਟਰੀ ਫੂਡ ਗੁਰਕੀਰਤ ਕਿਰਪਾਲ ਸਿੰਘ, ਡਾਇਰੈਕਟਰ ਫੂਡ ਅਭਿਨਵ ਤਰੀਖਾ, ਸਹਾਇਕ ਡਾਇਰੈਕਟਰ ਸਰਾਓ ਸਾਹਬ ਸਮੇਤ ਸਮੁੱਚੇ ਫੂਡ ਸਪਲਾਈ ਵਿਭਾਗ ਦਾ ਧੰਨਵਾਦ ਕਰਦੇ ਹਨ। ਇਸ ਮੀਟਿੰਗ ਵਿਚ ਫੂਡ ਸਪਲਾਈ ਵਿਭਾਗ ਦੇ ਇੰਸਪੈਕਟਰ ਅਮਰਿੰਦਰ ਸਿੰਘ ਅਤੇ ਪੂਜਾ ਬਾਂਸਲ ਪੈਟਰੋਲੀਅਮ ਇੰਸਪੈਕਟਰ ਤੋਂ ਇਲਾਵਾ ਇੰਡੀਅਨ ਆਇਲ ਕਾਰਪੋਰੇਸ਼ਨ ਅਫ਼ਸਰ ਹਾਜ਼ਰ ਸਨ।

Also Read: ਮੁੜ ਖੁੱਲ੍ਹਿਆ ਕਰਤਾਰਪੁਰ ਲਾਂਘਾ, ਆਨਲਾਈਨ ਰਜਿਸਟ੍ਰੇਸ਼ਨ ਰਾਹੀਂ ਇੰਝ ਕਰੋ ਅਪਲਾਈ

In The Market