LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸਕੂਟੀ ਦਾ ਹੋਇਆ 117 ਵਾਰ ਚਲਾਨ! RC ਦੀ ਜਾਂਚ ਕਰਨ 'ਤੇ ਹੱਕੀ ਬੱਕੀ ਰਹਿ ਗਈ ਪੁਲਿਸ

17n11

ਹੈਦਰਾਬਾਦ: ਹੈਦਰਾਬਾਦ (hyderabad) 'ਚ ਟ੍ਰੈਫਿਕ ਪੁਲਿਸ (Traffic police) ਨੇ ਇਕ ਅਜਿਹੇ ਵਿਅਕਤੀ ਨੂੰ ਫੜਿਆ ਹੈ, ਜਿਸ ਦਾ ਹੁਣ ਤੱਕ 117 ਵਾਰ ਚਲਾਨ ਕੱਟਿਆ ਜਾ ਚੁੱਕਾ ਹੈ। ਇਹ ਵਿਅਕਤੀ 7 ਸਾਲਾਂ ਤੋਂ ਚਲਾਨ ਭੁਗਤਣ ਤੋਂ ਬਚ ਰਿਹਾ ਸੀ। ਹੁਣ ਤੱਕ ਉਸ 'ਤੇ ਕਰੀਬ 30 ਹਜ਼ਾਰ ਰੁਪਏ ਦਾ ਜੁਰਮਾਨਾ (Fine) ਲਗਾਇਆ ਜਾ ਚੁੱਕਾ ਹੈ।

Also Read: ਮੁੜ ਖੁੱਲ੍ਹਿਆ ਕਰਤਾਰਪੁਰ ਲਾਂਘਾ, ਆਨਲਾਈਨ ਰਜਿਸਟ੍ਰੇਸ਼ਨ ਰਾਹੀਂ ਇੰਝ ਕਰੋ ਅਪਲਾਈ

ਵਿਅਕਤੀ ਦੀ ਪਛਾਣ ਫਰੀਦ ਖਾਨ (Farid Khan) ਵਜੋਂ ਹੋਈ ਹੈ, ਜੋ ਸਕੂਟੀ (Scooty)) ਚਲਾ ਰਿਹਾ ਸੀ ਅਤੇ ਉਸ ਦਾ 30 ਹਜ਼ਾਰ ਰੁਪਏ ਦਾ ਬਕਾਇਆ ਚਲਾਨ ਹੈ। ਉਸ ਨੂੰ ਨਾਮਪਲੀ ਨੇੜੇ ਬਿਨਾਂ ਹੈਲਮੇਟ ਤੋਂ ਗੱਡੀ ਚਲਾਉਂਦੇ ਹੋਏ ਫੜਿਆ ਗਿਆ ਅਤੇ ਜਦੋਂ ਟ੍ਰੈਫਿਕ ਪੁਲਿਸ ਨੇ ਉਸ ਦੀ ਰਜਿਸਟ੍ਰੇਸ਼ਨ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਉਸ ਦੀ ਗੱਡੀ ਦੇ 29,720 ਰੁਪਏ ਦੇ 117 ਚਲਾਨ ਕੱਟੇ ਗਏ ਸਨ। ਇਹ ਦੇਖ ਪੁਲਿਸ ਅਧਿਕਾਰੀ ਵੀ ਹੱਕੇ ਬੱਕੇ ਰਹਿ ਗਏ।

Also Read: ਕਿਸਾਨ ਆਗੂ ਚਢੂਨੀ ਦਾ ਵੱਡਾ ਬਿਆਨ, 25 ਤਰੀਕ ਦਾ ਦਿੱਲੀ ਮਾਰਚ ਕੀਤਾ ਰੱਦ

ਫਰੀਦ ਖਾਨ ਨੇ 7 ਸਾਲ ਤੋਂ ਇੱਕ ਵੀ ਜੁਰਮਾਨਾ ਨਹੀਂ ਭਰਿਆ। ਪੁਲਿਸ ਨੇ ਦੋਪਹੀਆ ਵਾਹਨ ਜ਼ਬਤ ਕਰ ਲਿਆ ਅਤੇ ਬਕਾਇਆ ਚਲਾਨ ਭਰਨ ਤੋਂ ਬਾਅਦ ਫਰੀਦ ਖਾਨ ਨੂੰ ਆਪਣਾ ਸਕੂਟੀ ਲੈਣ ਲਈ ਕਿਹਾ। ਖਾਨ ਨੂੰ ਇੱਕ ਕਾਨੂੰਨੀ ਨੋਟਿਸ ਵੀ ਭੇਜਿਆ ਗਿਆ ਸੀ ਜਿਸ ਵਿੱਚ ਉਸਨੂੰ ਚਲਾਨ ਭਰਨ ਕਰਨ ਲਈ ਕਿਹਾ ਗਿਆ ਸੀ, ਨਹੀਂ ਤਾਂ ਉਸਦੀ ਗੱਡੀ ਨੂੰ ਜ਼ਬਤ ਕਰਨ ਲਈ ਚਾਰਜਸ਼ੀਟ ਦਾਇਰ ਕੀਤੀ ਜਾਵੇਗੀ।

Also Read: CM ਚੰਨੀ ਤੇ ਕਿਸਾਨ ਆਗੂਆਂ ਵਿਚਾਲੇ ਮੀਟਿੰਗ ਸ਼ੁਰੂ, ਹੋ ਸਕਦੇ ਹਨ ਵੱਡੇ ਐਲਾਨ 

ਪੁਲਿਸ ਨੇ ਉਸਦੀ ਗੱਡੀ ਜ਼ਬਤ ਕਰ ਲਈ ਅਤੇ ਉਸਨੂੰ ਨੋਟਿਸ ਜਾਰੀ ਕੀਤਾ ਕਿ ਜੇਕਰ ਉਹ ਆਪਣੀ ਗੱਡੀ ਵਾਪਸ ਚਾਹੁੰਦਾ ਹੈ ਤਾਂ ਉਸਨੂੰ ਵਿਆਜ ਸਮੇਤ ਜੁਰਮਾਨਾ ਭਰਨਾ ਪਵੇਗਾ। ਮੋਟਰ ਵਹੀਕਲ (ਐਮਵੀ) ਐਕਟ ਦੇ ਅਨੁਸਾਰ, ਜੇਕਰ ਕਿਸੇ ਨੇ 10 ਤੋਂ ਵੱਧ ਵਾਰ ਚਲਾਨ ਕੱਟਣ ਲਈ ਜੁਰਮਾਨਾ ਨਹੀਂ ਭਰਿਆ ਹੈ, ਤਾਂ ਪੁਲਿਸ ਉਸ ਦੀ ਗੱਡੀ ਨੂੰ ਜ਼ਬਤ ਕਰ ਸਕਦੀ ਹੈ।

ਈ-ਚਲਾਨ ਵੈੱਬਸਾਈਟ ਦੇ ਅਨੁਸਾਰ, 2014 ਤੋਂ ਬਾਅਦ ਜਾਰੀ ਕੀਤੇ ਗਏ ਜ਼ਿਆਦਾਤਰ ਚਲਾਨ ਬਿਨਾਂ ਹੈਲਮੇਟ ਜਾਂ ਗਲਤ ਪਾਰਕਿੰਗ ਕਾਰਨ ਜਾਰੀ ਕੀਤੇ ਗਏ ਸਨ। ਇਸ ਤੋਂ ਇਲਾਵਾ ਵਾਹਨ ਚਲਾਉਂਦੇ ਸਮੇਂ ਜਨਤਕ ਥਾਵਾਂ 'ਤੇ ਫੇਸ ਮਾਸਕ ਨਾ ਪਹਿਨਣ ਸਬੰਧੀ ਵੀ ਕੁਝ ਚਲਾਨ ਕੀਤੇ ਗਏ। ਕੁਝ ਜੁਰਮਾਨੇ ਗਲਤ ਪਾਸੇ ਗੱਡੀ ਚਲਾਉਣ ਨਾਲ ਸਬੰਧਤ ਹਨ।

In The Market