LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਗਰਮੀ ਕਾਰਨ ਚਾਰ ਮੌਤਾਂ, ਛੱਤ 'ਤੇ ਕੱਪੜੇ ਸੁਕਾਉਣ ਗਈ ਮਹਿਲਾ ਹੋਈ ਬੇਸੁੱਧ, ਨਹੀਂ ਬਚ ਸਕੀ ਜਾਨ, ਬਠਿੰਡਾ ਤੇ ਜਲੰਧਰ ਵਿਚ ਵੀ ਮਿਲੀਆਂ ਲਾਸ਼ਾਂ

heat wave 1706 news

ਪੰਜਾਬ ਸਣੇ ਉੱਤਰ ਭਾਰਤ ਵਿਚ ਗਰਮੀ ਤੋਂ ਲੋਕ ਸਤਾਏ ਹੋਏ ਹਨ। ਇਸ ਸਾਲ ਗਰਮੀ ਜਾਨਲੇਵਾ ਸਾਬਿਤ ਹੋ ਰਹੀ ਹੈ। ਬੀਤੇ ਦਿਨੀਂ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ‘ਚ 4 ਲੋਕਾਂ ਦੀ ਗਰਮੀ ਨੇ ਜਾਨ ਲੈ ਲਈ। ਇਸ ਤੋਂ ਇਲ਼ਾਵਾ ਗਰਮੀ ਕਾਰਨ ਕਈ ਲੋਕ ਬਿਮਾਰ ਹੋ ਰਹੇ ਹਨ ਤੇ ਇਲਾਜ ਲਈ ਸਿਵਲ ਹਸਪਤਾਲਾਂ ਜਾਂ ਪ੍ਰਾਈਵੇਟ ਹਸਪਤਾਲਾਂ ਦਾ ਰੁਖ ਕਰ ਰਹੇ ਹਨ।
ਫਾਜ਼ਿਲਕਾ ਵਿਚ ਗਲੀ ਜੰਗੀਆਣਾ ਦੇ ਰਹਿਣ ਵਾਲੀ ਆਸ਼ਾ ਗੁਪਤਾ ਪਤਨੀ ਰਵਿੰਦਰ ਗੁਪਤਾ (ਸਰਵੇਅਰ) ਆਪਣੇ ਘਰ ਦੀ ਛੱਤ ਉਤੇ ਕੱਪੜੇ ਸੁਕਾ ਰਹੀ ਸੀ ਤਾਂ ਗਰਮੀ ਕਾਰਨ ਉਸ ਨੂੰ ਚੱਕਰ ਆ ਗਿਆ ਤੇ ਉਹ ਛੱਤ ਤੋਂ ਹੇਠਾਂ ਫਰਸ਼ ਉਤੇ ਡਿੱਗ ਗਈ। ਜਿਸ ਨੂੰ ਹਸਪਤਾਲ ਲਿਜਾਇਆ ਗਿਆ। ਕੁਝ ਸਮੇਂ ਬਾਅਦ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਬਠਿੰਡਾ 'ਚ 2 ਮੌਤਾਂ
ਬਠਿੰਡਾ ਵਿਖੇ ਗਰਮੀ ਕਾਰਨ 2 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ 6 ‘ਤੇ ਇਕ ਰੇਲ ਯਾਤਰੀ ਬੇਹੋਸ਼ੀ ਦੀ ਹਾਲਤ ‘ਚ ਪਿਆ ਸੀ। ਗੰਭੀਰ ਹਾਲਤ ਵਿਚ ਪਏ ਰੇਲ ਯਾਤਰੀ ਨੂੰ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਕੁਝ ਦੇਰ ਬਾਅਦ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੀ ਸ਼ਨਾਖਤ ਵਿਜੇ ਕੁਮਾਰ ਪੁੱਤਰ ਸਮੀਰ ਚੰਦ ਵਾਸੀ ਲਖਨਊ ਵਜੋਂ ਹੋਈ।
ਇਸੇ ਤਰ੍ਹਾਂ ਬਠਿੰਡਾ-ਮਾਨਸਾ ਰੋਡ ‘ਤੇ ਕਾਲੀ ਮਾਤਾ ਮੰਦਰ ਨੇੜੇ ਪਾਰਕ ‘ਚ ਨਸ਼ੇ ਦੀ ਹਾਲਤ ‘ਚ ਪਏ ਇਕ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਕੋਲ ਕੋਈ ਕਾਗਜ਼ ਨਾਲ ਹੋਣ ਕਾਰਨ ਉਸ ਦੀ ਸ਼ਨਾਖਤ ਨਹੀਂ ਹੋ ਸਕੀ। ਫਿਲਹਾਲ ਮ੍ਰਿਤਕ ਦੀ ਲਾਸ਼ ਨੂੰ ਸਿਵਲ ਹਸਪਤਾਲ ਦੇ ਮੌਰਚਰੀ ‘ਚ ਸੁਰੱਖਿਅਤ ਰੱਖ ਦਿੱਤਾ ਹੈ।

ਜਲੰਧਰ ਵਿਚ ਵੀ ਮਿਲੀ ਲਾਸ਼
ਪਿੰਡ ਖਾਂਬਰਾ ਦੇ ਮੁਹੱਲਾ ਬਾਜ਼ੀਗਰ ਵਿਚ ਕੰਧ ਨਾਲ ਸਹਾਰਾ ਲਾ ਕੇ ਬੈਠੇ ਦੀ ਇਕ ਵਿਅਕਤੀ ਦੀ ਲਾਸ਼ ਮਿਲੀ ਹੈ। ਥਾਣਾ ਸਦਰ ਦੀ ਉਪ-ਚੌਕੀ ਫਤਿਹਪੁਰ ‘ਚ ਤਾਇਨਾਤ ਏ. ਐੱਸ. ਆਈ ਨਰਾਇਣ ਗੌੜ ਨੇ ਲਾਸ਼ ਦਾ ਮੁਆਇਨਾ ਕੀਤਾ। ਉਨ੍ਹਾਂ ਦਾ ਕਹਿਣਾ ਹੈ ਕਿ ਵਿਅਕਤੀ ਦੇ ਸਰੀਰ ਉਤੇ ਕਿਸੇ ਤਰ੍ਹਾਂ ਦੇ ਸੱਟ ਦੇ ਨਿਸ਼ਾਨ ਨਹੀਂ ਮਿਲੇ ਹਨ। ਫਿਲਹਾਲ ਅੰਦਾਜਾ ਲਾਇਆ ਜਾ ਰਿਹਾ ਹੈ ਕਿ ਮੌਤ ਗਰਮੀ ਨਾਲ ਹੋਈ ਹੈ। ਬਾਕੀ ਅਸਲ ਕਾਰਨ ਪੋਸਟਮਾਰਟਮ ਤੋਂ ਬਾਅਦ ਹੀ ਸਾਹਮਣੇ ਆਉਣਗੇ। ਮ੍ਰਿਤਕ ਦੀ ਉਮਰ 50 ਸਾਲ ਦੇ ਕਰੀਬ ਜਾਪਦੀ ਹੈ।

In The Market